ਵੱਡੀ ਖ਼ਬਰ : ਭਾਰਤ-ਪਾਕਿ ਸਰਹੱਦ ਨੇੜਿਓਂ ਫੜੀ 200 ਕਰੋੜ ਦੀ 40 ਕਿੱਲੋ ਹੈਰੋਇਨ ਤੇ ਅਫੀਮ, ਬੀ ਐਸ ਐਫ ਵੱਲੋਂ ਫਾਇਰਿੰਗ ਤੋਂ ਬਾਅਦ ਭੱਜੇ ਤਸਕਰ

ਭਾਰਤ-ਪਾਕਿ ਸਰਹੱਦ ਨੇੜਿਓਂ ਫੜੀ 40 ਕਿੱਲੋ ਹੈਰੋਇਨ ਤੇ ਅਫੀਮ, ਬੀ ਐਸ ਐਫ ਵੱਲੋਂ ਫਾਇਰਿੰਗ ਤੋਂ ਬਾਅਦ ਭੱਜੇ ਤਸਕਰ

ਗੁਰਦਾਸਪੁਰ ( ਅਸ਼ਵਨੀ ) :- ਬੀਐੱਸਐੱਫ ਤੇ ਪੰਜਾਬ ਪੁਲਿਸ ਵੱਲੋਂ ਚਲਾਈ ਸਾਂਝੀ ਮੁਹਿੰਮ ਤਹਿਤ ਅੱਜ ਭਾਰਤ-ਪਾਕਿ ਸਰਹੱਦ ਨੇੜਿਆਂ 40 ਕਿੱਲੋ ਹੈਰੋਇਨ, 190 ਗ੍ਰਾਮ ਅਫੀਮ ਤੇ ਇਕ ਪਲਾਸਟਿਕ ਦੀ ਪਾਈਪ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਜਾਣਕਾਰੀ ਮੁਤਾਬਕ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ਤੋਂ ਬੀਐੱਸਐੱਫ ਤੇ ਪੁਲਿਸ ਵੱਲੋਂ ਸਾਂਝੇ ਅਭਿਆਨ ਦੌਰਾਨ 40 ਕਿੱਲੋ ਹੈਰੋਇਨ, 190 ਗ੍ਰਾਮ ਅਫੀਮ ਤੇ ਇਕ ਪਲਾਸਟਿਕ ਦੀ ਪਾਈਪ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਬੀਐਸਐਫ ਜਵਾਨਾਂ ਵੱਲੋਂ ਪਾਕਿ ਤਸਕਰਾਂ ‘ਤੇ ਗੋਲ਼ੀਬਾਰੀ ਵੀ ਕੀਤੀ ਗਈ ਪਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਉਹ ਭੱਜਣ ਵਿੱਚ ਕਾਮਯਾਬ ਹੋ ਗਏ।

Advertisements
ਬੀਐਸਐਫ ਦੀ 73ਬਟਾਲੀਅਨ ਦੀ ਬੀਓਪੀ ਪੰਜ ਗਰਾਈਆਂ ‘ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਪਾਕਿਸਤਾਨ ਦੀ ਦਾਊਦ ਪੋਸਟ ਪਿੱਲਰ ਨੰਬਰ 57/2 ਦੇ ਨਜ਼ਦੀਕ ਪਾਕਿ ਤਸਕਰਾਂ ਵੱਲੋਂ ਇਕਪ ਪਲਾਸਟਿਕ ਦੀ ਪਾਈਪ ‘ਚ ਹੈਰੋਇਨ ਦੇ ਪੈਕੇਟ ਪਾ ਕੇ ਕੰਡਿਆਲੀ ਤਾਰ ਰਾਹੀਂ ਭਾਰਤ ਵਾਲੇ ਪਾਸੇ ਭੇਜੀ ਜਾ ਰਹੀ ਸੀ ਪ੍ਰੰਤੂ ਤਸਕਰ ਬੀਐਸਐਫ ਦੇ ਜਵਾਨ ਜਵਾਨਾਂ ਦੀਆਂ ਨਜ਼ਰਾਂ ਤੋਂ ਬਚ ਨਾ ਸਕੇ। ਜਵਾਨਾਂ ਵੱਲੋਂ ਤਸਕਰਾਂ ‘ਤੇ 62 ਦੇ ਕਰੀਬ ਫਾਇਰ ਕੀਤੇ। ਫੜੀ ਗਈ ਹੈਰੋਇਨ ਦੀ ਪੁਸ਼ਟੀ ਕਰਦਿਆਂ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਤੇ ਪੁਲਿਸ ਵੱਲੋਂ ਇਸ ਖੇਤਰ ਵਿਚ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਫੜੀ ਗਈ ਹੈਰੋਇਨ ਬੀਐੱਸਐੱਫ ਨੇ ਕਬਜ਼ੇ ‘ਚ ਲੈ ਲਈ ਗਈ ਹੈ।

PUNJAB POLICE FOIL A MAJOR HEROIN SMUGGLING BID THROUGH INDO-PAK BORDER;

– OVER 40 KG HEROIN WORTH AROUND 200 CRORES IN INTERNATIONAL MARKET SEIZED

CHANDIGARH/AMRITSAR 

In an intelligence led operation based on specific inputs, the Amritsar Rural Police foiled a major drug smuggling bid by Pakistan-based smugglers early today morning by recovering 39 packets of heroin, weighing 40.81 kg, in the Panjgraian Border Outpost (BOP) area of Amritsar worth about 200 crores in the international market. The above operation was supported by the Border Security Force (BSF) as it was carried out in the border area under the control of the BSF.

Director General of Police (DGP) Punjab Dinkar Gupta said that following an input that Nirmal Singh @ Sonu Mayer, a notorious smuggler of Gharinda area, was attempting to smuggle heroin through the Indo-Pak Border, SSP Amritsar (Rural) Gulneet Singh Khurana immediately shared the pin-pointed inputs with the BSF. He added that in the meanwhile, a police team comprising of DSP Investigation Gurinderpal Singh and DSP Ajnala Vipan Kumar also reached the spot to work with the BSF for nabbing the drug smugglers and seizing the heroin.

The DGP said that the joint teams of Punjab Police and BSF successfully seized the huge heroin cache besides recovering 180 grams opium and two plastic pipes (manufactured by Super Punjab Pump, Made in Pakistan). The police have also impounded a motorcycle and a Scooty belonging to the smugglers from the smuggling side found stationed at the vicinity.

“The Police have launched a massive manhunt to arrest Sonu, who is also wanted by the Tarn Taran Police in case of 1 kg heroin recovery in 2020,” said SSP Gulneet Singh Khurana, while adding that investigations were on and all the accused persons were likely to be arrested soon.

Sharing the modus operandi, SSP Khurana said that the smugglers used Pakistan made plastic pipes to get the heroin across the border fence in the shape of neatly tied packets of heroin contraband. An FIR no 103 dated August 21, 2021 under sections 21, 61, 85 of the NDPS Act, section 14 of the Foreigners Act and sections 3, 34, 20 Indian Passport Act has been registered at Police Station Ramdas, Amritsar, he added.

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply