ਕੋਰਟ ਵਿਚ ਵਿਆਹ ਕਰ ਕੇ ਵਾਪਸ ਘਰ ਪਰਤਣ ’ਤੇ ਭਰਾਵਾਂ ਨੇ ਭੈਣ ਦੇ ਹੱਥ-ਪੈਰ ਤੋੜ ਦਿੱਤੇ, ਐੱਸਐੱਸਪੀ ਦਫ਼ਤਰ ਪੁੱਜੀ ਕੁੜੀ

ਮੁਰਾਦਾਬਾਦ : ਪ੍ਰੇਮੀ ਨਾਲ ਕੋਰਟ ਵਿਚ ਵਿਆਹ ਕਰ ਕੇ ਵਾਪਸ ਘਰ ਪਰਤਣ ’ਤੇ ਭਰਾਵਾਂ ਨੇ ਭੈਣ ਦੇ ਘਰ ਵਿਚ ਦਾਖ਼ਲ ਹੋ ਕੇ ਉਸਦੇ ਹੱਥ-ਪੈਰ ਤੋੜ ਦਿੱਤੇ । ਇਸ ਮਾਮਲੇ ਵਿਚ ਦੋਸ਼ੀ ਪਿਤਾ ਤੇ ਤਿੰਨ ਭਰਾਵਾਂ ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਸੀ.

ਹੁਣ ਜ਼ਖ਼ਮੀ ਪੀੜਤਾ ਨੇ ਐੱਸਐੱਸਪੀ ਨੂੰ ਸ਼ਿਕਾਇਤੀ ਪੱਤਰ ਦੇ ਕੇ ਦੋਸ਼ ਲਗਾਇਆ ਹੈ ਕਿ ਪੁਲਿਸ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੈ। ਐੱਸਐੱਸਪੀ ਨੇ ਨਿਰਪੱਖ ਕਾਰਵਾਈ ਦਾ ਭਰੋਸਾ ਪੀੜਤਾ ਨੂੰ ਦਿੱਤਾ ਹੈ।

Advertisements

ਮੂੜਾਪਾਂੜੇ ਦੀ  ਨਿਵਾਸੀ ਅਰਚਨਾ ਨੇ ਪਰਿਵਾਰ ਦੇ  ਵਿਰੋਧ ਦੇ ਬਾਵਜੂਦ ਗੁਆਂਢ ਵਿਚ ਰਹਿਣ ਵਾਲੇ ਸੁਨੀਲ ਨਾਲ ਪ੍ਰੇਮ ਵਿਆਹ ਕਰ ਲਿਆ ਸੀ। ਉਨ੍ਹਾਂ ਨੇ  ਵਿਆਹ ਕਰਨ ਤੋਂ ਬਾਅਦ ਕੋਰਟ ਮੈਰਿਜ ਵੀ ਕੀਤੀ ਸੀ। ਇਸ ਤੋਂ ਬਾਅਦ ਪਰਿਵਾਰ ਦੇ ਵਿਰੋਧ ਤੋਂ ਬਚਣ ਲਈ ਉੱਤਰਾਖੰਡ ਦੇ ਕਾਸ਼ੀਪੁਰ ਰਹਿਣ ਲੱਗੇ ਸਨ। ਕੁਝ ਮਹੀਨੇ ਉੱਥੇ ਰਹਿਣ ਤੋਂ ਬਾਅਦ 18 ਜੁਲਾਈ ਨੂੰ ਦੋਵੇਂ ਸੁਨੀਲ ਤੇ ਅਰਚਨਾ ਪਿੰਡ ਵਾਪਿਸ ਆਏ। 

Advertisements

ਜਦੋਂ ਇਸ ਦੀ ਜਾਣਕਾਰੀ ਅਰਚਨਾ ਦੇ ਭਰਾ ਪ੍ਰਦੀਪ, ਸੰਜੇ, ਰਾਜਕੁਮਾਰ ਤੇ ਸੋਨੂੰ ਨੂੰ ਮਿਲੀ ਤਾਂ ਉਨ੍ਹਾਂ ਨੇ ਘਰ ਵਿਚ ਦਾਖਲ ਹੋ ਕੇ  ਭੈਣ ਦਾ ਇਕ ਹੱਥ ਤੇ ਦੋਵੇਂ ਪੈਰ ਤੋੜ ਦਿੱਤੇ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply