ਵੱਡੀ ਖ਼ਬਰ: ਭਾਜਪਾ ਦੀ ਸ਼ਰਮਨਾਕ ਕਰਤੂਤ, ਬੇ – ਜੁਬਾਂ ਘੋੜੇ ਨੂੰ ਵੀ ਨਹੀਂ ਬਖਸ਼ਿਆ, ਆਹ ਕੀਤਾ ਹਾਲ, ਪੁਲਿਸ ਲੱਭ ਰਹੀ ਘੋੜੇ ਦੇ ਮਾਲਕ ਨੂੰ

ਇੰਦੌਰ: ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਦੀ “ਜਨ ਆਸ਼ੀਰਵਾਦ ਯਾਤਰਾ” ਲਈ ਇੰਦੌਰ ਵਿੱਚ ਭਾਜਪਾ ਦੇ ਝੰਡੇ ਦੇ ਰੰਗ ਵਿੱਚ ਰੰਗੇ ਗਏ ਘੋੜੇ ਨਾਲ ਸਬੰਧਤ ਮਾਮਲਾ ਹੁਣ ਰਾਸ਼ਟਰੀ ਪੱਧਰ ਉੱਤੇ ਭਖ ਗਿਆ ਹੈ। ‘ਜਾਨਵਰਾਂ ਨਾਲ ਬੇਰਹਿਮੀ’ ਦੀ ਸ਼ਿਕਾਇਤ ਉੱਤੇ ਪੁਲਿਸ ਹੁਣ ਘੋੜੇ ਦੇ ਮਾਲਕ ਦੀ ਭਾਲ ਕਰ ਰਹੀ ਹੈ।
ਚਸ਼ਮਦੀਦ ਗਵਾਹਾਂ ਅਨੁਸਾਰ ਸ਼ਹਿਰ ਵਿੱਚ ਸਿੰਧੀਆ ਦੀ ਜਨ ਆਸ਼ੀਰਵਾਦ ਯਾਤਰਾ ਵਿੱਚ ਇੱਕ ਘੋੜੇ ਨੂੰ ਭਾਜਪਾ ਦੇ ਝੰਡੇ ਦੇ ਰੰਗ ਵਿੱਚ ਰੰਗ ਕੇ ਸ਼ਾਮਲ ਕੀਤਾ ਗਿਆ ਸੀ। ਇਸ ਘੋੜੇ ਦੇ ਸਰੀਰ ‘ਤੇ BJP ਅੰਗਰੇਜ਼ੀ ਵਿੱਚ ਲਿਖਿਆ ਗਿਆ ਸੀ ਤੇ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨੂੰ ਵੀ ਇਸ ਦੀ ਚਮੜੀ’ ਤੇ ਰੰਗਾਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਸੀ।
ਇਹ ਘੋੜਾ ਆਪਣੀ ਯਾਤਰਾ ਵਿੱਚ ਸਿੰਧੀਆ ਦੇ ਵਿਸ਼ੇਸ਼ ਚਾਰ ਪਹੀਆ ਰਥ ਦੇ ਨਾਲ-ਨਾਲ ਹੀ ਦੌੜ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘੋੜੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ “ਪੀਪਲ ਫਾਰ ਐਨੀਮਲਜ਼” ਦੀ ਸਥਾਨਕ ਇਕਾਈ ਦੇ ਪ੍ਰਧਾਨ ਪ੍ਰਿਆਂਸ਼ੂ ਜੈਨ ਨੇ ਸੰਯੋਗਿਤਾਗੰਜ ਪੁਲਿਸ ਥਾਣੇ ਵਿੱਚ ਸ਼ਿਕਾਇਤ ਕੀਤੀ ਸੀ ਤੇ ਰੋਕਥਾਮ ਤਹਿਤ ਐਫਆਈਆਰ ਦਰਜ ਕੀਤੀ ਸੀ। ਜਾਨਵਰਾਂ ਪ੍ਰਤੀ ਬੇਰਹਿਮੀ ਕਾਨੂੰਨ ਦੀ ਮੰਗ ਕੀਤੀ ਹੈ। ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਇਸ ਸੰਸਥਾ ਦੇ ਮੁਖੀ ਹਨ।


 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply