ਪੰਜਾਬ ਵੈਟਨਰੀ ਕੌਂਸਲ ਵਲੋਂ ਵੈਟਨਰੀ ਡਾਕਟਰਾਂ ਲਈ ਪ੍ਰਸਾਰ ਸਿੱਖਲਾਈ ਦਾ ਆਯੋਜਨ
ਮੋਹਾਲੀ, (ਪਠਾਨਕੋਟ) (ਰਾਜਿੰਦਰ ਸਿੰਘ ਰਾਜਨ) ਪੰਜਾਬ ਸਟੇਟ ਵੈਟਨਰੀ ਕੌਂਸਲ ਵਲੋਂ ਨਵੇਂ ਭਰਤੀ ਹੋਏ 30 ਵੈਟਨਰੀ ਅਫਸਰਾਂ ਲਈ ਇੱਥੇ ਲਾਈਵਸਟਾਕ ਭਵਨ ਵਿਖੇ ਤਿੰਨ ਦਿਨਾਂ ਦੀ ਪ੍ਰਸਾਰ ਸਿਖਲਾਈ ਦਾ ਆਯੋਜਨ ਕੀਤਾ ਗਿਆ। ਗੁਰੂ ਅੰਗਦ ਦੇਵ ਵੈਟਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਪ੍ਰਸਾਰ ਸਿਖਲਾਈ ਸੰਸਥਾ ਨੀਲੋਖੇੜੀ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਪ੍ਰਸਾਰ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ਤੇ ਵੈਟਨਰੀ ਅਧਿਕਾਰੀਆਂ ਨੂੰ ਲੈਕਚਰ ਦਿੱਤੇ ਤਾਂ ਕਿ ਉਨ੍ਹਾਂ ਨੂੰ ਵੱਖ ਵੱਖ ਪ੍ਰਸਾਰ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਲੈ ਕੇ ਓਹ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ਤੱਕ ਲੈ ਕੇ ਜਾ ਸਕਣ।
ਇਸ ਟ੍ਰੇਨਿੰਗ ਦਾ ਰਸਮੀ ਤੌਰ ਤੇ ਉਦਘਾਟਨ ਡਾ. ਸਰਬਜੀਤ ਸਿੰਘ ਰੰਧਾਵਾ ਪ੍ਰਧਾਨ, ਡਾ. ਗੁਰਿੰਦਰ ਸਿੰਘ ਵਾਲੀਆ ਮੈਂਬਰ ਤੇ ਡਾ. ਨਰੇਸ਼ ਕੋਛੜ ਰਜਿਸਟਰਾਰ ਪੰਜਾਬ ਸਟੇਟ ਵੈਟਨਰੀ ਕੌਂਸਲ ਤੋਂ ਇਲਾਵਾ ਡਾ. ਐਚ. ਐਸ. ਕਾਹਲੋਂ ਡਾਇਰੈਕਟਰ ਪਸ਼ੂ ਪਾਲਣ ਅਤੇ ਡਾ. ਹਰੀਸ਼ ਵਰਮਾ, ਸਾਬਕਾ ਡਾਇਰੈਕਟਰ ਪ੍ਰਸਾਰ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਨੇ ਇਕ ਲੈਂਪ ਜਲਾ ਕੇ ਕੀਤਾ।
ਡਾ. ਰੰਧਾਵਾ ਨੇ ਵੈਟਰਨਰੀ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦੀ ਪਾਬੰਦੀ ਦੀ ਆਦਤ ਅਪਨਾਉਂਣ ਅਤੇ ਪਸ਼ੂਪਾਲਕਾਂ ਨੂੰ ਸੂਬੇ ਦੀ ਭਲਾਈ ਲਈ ਇਮਾਨਦਾਰੀ ਤੇ ਸੁਹਿਰਦਤਾ ਨਾਲ ਸੇਵਾਵਾਂ ਪ੍ਰਦਾਨ ਕਰਨ।
ਡਾ. ਐਚ. ਐਸ. ਕਾਹਲੋਂ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਡਾ. ਕਾਹਲੋਂ ਨੇ ਬੋਲਦਿਆਂ ਕਿਹਾ ਕਿ ਵੈਟਰਨਰੀ ਜੂਰਿਸਪਰੂਡੈਂਸ, ਘੌੜਿਆਂ ਦੀ ਸਾਂਭ ਸੰਭਾਲ, ਸ਼ਿਸ਼ਟਾਚਾਰ ਅਤੇ ਤੌਰ ਤਰੀਕਿਆਂ ਬਾਰੇ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਵੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ।*
ਸਾਬਕਾ ਸੰਯੁਕਤ ਨਿਰਦੇਸ਼ਕ ਅਤੇ ਮੈਂਬਰ ਪੰਜਾਬ ਸਟੇਟ ਵੈਟਰਨਰੀ ਕੌਂਸਲ ਡਾ. ਗੁਰਿੰਦਰ ਸਿੰਘ ਵਾਲੀਆ ਨੇ ਵੈਟਰਨਰੀ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਪਸ਼ੂਆਂ ਵਿੱਚ ਬੀਮਾਰੀਆਂ ਦੀ ਰੋਕਥਾਮ, ਬੀਮਾਰੀਆਂ ਦੇ ਇਲਾਜ, ਚੋਣਵੇੰ ਪ੍ਰਜਨਣ ਰਾਹੀਂ ਨਸਲ ਸੁਧਾਰ ਤੋਂ ਇਲਾਵਾ ਮਾਡਰਨ ਮੈਨੇਜਮੈਂਟ ਸਕਿਲ ਆਪਣਾ ਕੇ ਇੰਪੁੱਟ ਘਟਾ ਕੇ ਅਤੇ ਆਉਟਪੁਟ ਵਧਾ ਕੇ ਪੇਂਡੂ ਅਰਥਚਾਰੇ ਦੇ ਸੁਧਾਰ ਲਈ ਕੰਮ ਕਰਨ।
ਡਾ. ਨਰੇਸ਼ ਕੋਛੜ ਨੇ ਇਸ ਮੌਕੇ ਭਰੋਸਾ ਦਵਾਇਆਂ ਕਿ ਇਸੇ ਤਰ੍ਹਾਂ ਦੀਆ ਹੋਰ ਵੀ ਸਿਖਲਾਈਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਕਿ ਵੈਟਰਨਰੀ ਡਾਕਟਰਾਂ ਦੀ ਮੁਹਾਰਤ ਵਿੱਚ ਸੁਧਾਰ ਕਰਕੇ ਫੀਲਡ ਵਿਚ ਉੱਚ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements