ਵੱਡੀ ਖ਼ਬਰ : ਮਲੇਸ਼ੀਆ ਬੈਠੇ ਜੱਗੇ ਨੇ ਭੇਜੀ ਸੀ 40 ਕਿਲੋ ਹੈਰੋਇਨ

ਅੰਮ੍ਰਿਤਸਰ : ਭਾਰਤ-ਪਾਕਿ ਸਰਹੱਦ ’ਤੇ ਸਥਿਤ ਪੰਜ ਗਰਾਈਆਂ ਭੇਜੀ ਗਈ 40 ਕਿਲੋ ਹੈਰੋਇਨ ਮਲੇਸ਼ੀਆ ਬੈਠੇ ਜੱਗੇ  ਨੇ ਭੇਜੀ ਸੀ।

ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੱਗੇ  ਦਾ ਭਾਰਤ ਤੇ ਪਾਕਿਸਤਾਨ ਵਿਚ ਰਹਿਣ ਵਾਲੇ ਤਸਕਰਾਂ ਨਾਲ ਸੰਬੰਧ ਹਨ। ਲਗਪਗ ਤਿੰਨ ਮਹੀਨੇ ਪਹਿਲਾਂ ਇਸ ਖੇਪ ਨੂੰ ਭੇਜਣ ਦੇ ਸੰਬੰਧ ਵਿਚ ਜੱਗਾ ਤੇ ਨਿਰਮਲ ਦੀ ਗੱਲ ਹੋਈ ਸੀ।

Advertisements

ਪਾਕਿਸਤਾਨੀ ਤਸਕਰਾਂ ਤੋਂ ਹੀ ਜੱਗਾ ਨੂੰ ਪਤਾ ਲੱਗਾ ਸੀ ਕਿ ਸਰਹੱਦੀ ਪਿੰਡ ਭਕਨਾ ਦਾ ਨਿਰਮਲ ਸਿੰਘ ਉਰਫ ਸੋਨੂੰ ਬਾਰਡਰ ਏਰੀਆ ਤੋਂ ਚੰਗੀ ਤਰ੍ਹਾਂ ਵਾਕਿਫ਼  ਹੈ। ਨਿਰਮਲ ਖ਼ਿਲਾਫ਼ ਸਾਲ 2020 ਵਿਚ ਸਰਾਏ ਅਮਾਨਤ ਖ਼ਾਂ ਥਾਣੇ ਵਿਚ ਇਕ ਕਿਲੋ ਹੈਰੋਇਨ ਤਸਕਰੀ ਦਾ ਕੇਸ ਵੀ ਦਰਜ ਕੀਤਾ ਗਿਆ ਸੀ।

Advertisements

ਪੁਲਿਸ ਅਨੁਸਾਰ ਰਮਦਾਸ ਥਾਣੇ ਵਿਚ ਦਰਜ ਕੀਤੀ ਗਈ ਐੱਫਆਈਆਰ ਵਿਚ ਨਿਰਮਲ ਸਿੰਘ ਉਰਫ ਸੋਨੂੰ ਦੇ ਨਾਂ ਦੇ ਬਾਅਦ ਜੱਗਾ ਮਲੇਸ਼ੀਆ ਵਾਲਾ, ਲਵਲੀ ਦਾ ਨਾਂ ਵੀ ਦਰਜ ਕਰ ਲਿਆ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply