ਚੰਡੀਗੜ੍ਹ: ਸਾਧਵੀਆਂ ਨਾਲ ਬਲਾਤਕਾਰ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ‘ਚ ਰੋਹਤਕ ਜ਼ਿਲ੍ਹਾ ਜੇਲ੍ਹ ‘ਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮਦਦ ਕਰਨ ਦੇ ਦੋਸ਼ ‘ਚ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਿਹਤ ਵਿਗੜਨ ਕਾਰਨ ਡੇਰਾ ਮੁਖੀ ਨੂੰ ਦਿੱਲੀ ਦੇ AIIMS ਲੈ ਕੇ ਗਏ ਸੁਰੱਖਿਆ ਅਮਲੇ ‘ਚ ਉਹ ਤਾਇਨਾਤ ਸੀ।
ਦਿੱਲੀ ਤੋਂ ਵਾਪਸ ਪਰਤਦਿਆਂ ਬਾਬੇ ਨੂੰ ਇੱਕ ਸਪੈਸ਼ਲ ਗੈਸਟ ਨਾਲ ਮਿਲਵਾਇਆ ਗਿਆ ਸੀ। ਹਰਿਆਣਾ ਦੇ ਡੀਜੀਪੀ ਨੇ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਹਨ।
ਮਾਮਲਾ 17 ਜੁਲਾਈ, 2021 ਦਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਢਿੱਡ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਰਾਮ ਰਹੀਮ ਸਾਰੀ ਰਾਤ ਆਪਣਾ ਢਿੱਡ ਫੜ ਕੇ ਬੈਠਾ ਰਿਹਾ ਸੀ। ਉਸ ਦਾ ਸਵੇਰੇ 6 ਵਜੇ PGI ਵਿਖੇ ਚੈਕਅੱਪ ਕੀਤਾ ਗਿਆ। ਇੱਥੋਂ ਦਿੱਲੀ AIIMS ਨੂੰ ਕੁਝ ਟੈਸਟਾਂ ਲਈ ਸੁਝਾਅ ਦਿੱਤਾ ਗਿਆ ਸੀ। ਇਸ ਮਗਰੋਂ 17 ਜੁਲਾਈ ਨੂੰ ਰਾਮ ਰਹੀਮ ਨੂੰ ਸਖਤ ਸੁਰੱਖਿਆ ਹੇਠ ਦਿੱਲੀ ਲਿਜਾਇਆ ਗਿਆ।
ਇਸ ਤੋਂ ਇਲਾਵਾ ਜਦੋਂ ਉਹ ਟੈਸਟ ਕਰਵਾ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ‘ਚ ਗੱਡੀ ਨੂੰ ਵਾਰ-ਵਾਰ ਰੋਕਿਆ ਗਿਆ ਤੇ ਦੋ ਔਰਤਾਂ ਨੂੰ ਗੱਡੀ ਵਿੱਚ ਬਿਠਾਇਆ ਗਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp