ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਵਿਰੁੱਧ ਬਿਆਨਬਾਜ਼ੀ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ। ਸ਼ਿਵ ਸੈਨਿਕਾਂ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ 17 ਸ਼ਹਿਰਾਂ ਵਿੱਚ ਉਸਦੇ ਵਿਰੁੱਧ ਪ੍ਰਦਰਸ਼ਨ ਕੀਤਾ। ਨਾਸਿਕ ਵਿੱਚ ਭਾਜਪਾ ਦਫਤਰ ‘ਤੇ ਪਥਰਾਅ ਕੀਤਾ ਗਿਆ, ਪੁਲਿਸ ਨੇ ਮੁੰਬਈ ਵਿੱਚ ਰਾਣੇ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸ਼ਿਵ ਸੈਨਿਕਾਂ’ ਤੇ ਲਾਠੀਚਾਰਜ ਕੀਤਾ।
ਨਰਾਇਣ ਰਾਣੇ ਜਨ ਆਸ਼ੀਰਵਾਦ ਯਾਤਰਾ ‘ਤੇ ਹਨ। ਸੋਮਵਾਰ ਨੂੰ, ਮਹਾੜ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਤੋਂ ਇਹ ਪ੍ਰਸ਼ਨ ਪੁੱਛਿਆ ਸੀ ਕਿ ਆਜ਼ਾਦੀ ਦਿਵਸ ਦੇ ਦਿਨ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਸੀਐਮ ਉਧਵ ਠਾਕਰੇ ਅੰਮ੍ਰਿਤ ਮਹੋਤਸਵ ਜਾਂ ਹੀਰਕ ਉਤਸਵ ਨੂੰ ਲੈ ਕੇ ਉਲਝਣ ਵਿੱਚ ਦਿਖਾਈ ਦਿੱਤੇ। ਇਸ ‘ਤੇ ਨਰਾਇਣ ਰਾਣੇ ਨੇ ਉਧਵ ਠਾਕਰੇ’ ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ, ਕਿ ਹੀਰਕ ਉਤਸਵ ਕੀ ਹੈ ? ‘ਦੇਸ਼ ਨੂੰ ਆਜ਼ਾਦੀ ਮਿਲਿਆਂ ਕਿੰਨੇ ਸਾਲ ਹੋ ਗਏ ਹਨ … ਜੇ ਮੈਂ ਹੁੰਦਾ, ਤਾਂ ਮੈਂ ਇਹਦੇ ਕੰਨਾਂ ਹੇਠ ਇਕ ਸੁੱਟਦਾ ।
ਗੁੱਸੇ ਚ ਭੜਕੇ ਸ਼ਿਵ ਸੈਨਿਕਾਂ ਨੇ ਨਾਸਿਕ ਵਿੱਚ ਭਾਜਪਾ ਦਫਤਰ ‘ਤੇ ਪਥਰਾਅ ਕਰ ਦਿੱਤਾ।
ਰਾਣੇ ਦੇ ਖਿਲਾਫ ਮੁੰਬਈ ਵਿੱਚ ‘ਮੁਰਗਾ ਚੋਰ’ ਦੇ ਪੋਸਟਰ ਲਗਾਏ ਗਏ
ਨਰਾਇਣ ਰਾਣੇ ਦੇ ਇਸ ਬਿਆਨ ਤੋਂ ਬਾਅਦ, ਰਾਤੋ ਰਾਤ ਸ਼ਿਵ ਸੈਨਿਕਾਂ ਨੇ ਮੁੰਬਈ ਦੇ ਦਾਦਰ ਇਲਾਕੇ ਵਿੱਚ ਰਾਣੇ ਦੇ ਖਿਲਾਫ ਪੋਸਟਰ ਲਗਾ ਦਿੱਤੇ। ਪੋਸਟਰ ਵਿੱਚ ਨਾਰਾਇਣ ਰਾਣੇ ਦੀ ਤਸਵੀਰ ‘ਕੋਬੰਡੀ ਚੋਰ’ ਯਾਨੀ ‘ਮੁਰਗਾ ਚੋਰ ‘ ਦੇ ਨਾਲ ਲਗਾਈ ਗਈ । ਦੇਰ ਰਾਤ ਰਾਣੇ ਦੀ ਰਿਹਾਇਸ਼ ਦੇ ਬਾਹਰ ਸ਼ਿਵ ਸੈਨਾ ਵਰਕਰਾਂ ਦੇ ਇਕੱਠੇ ਹੋਣ ਅਤੇ ਵਿਰੋਧ ਕਰਨ ਦੀ ਚਰਚਾ ਹੋਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp