26 ਅਗਸਤ ਨੂੰ ਮੰਗਾਂ ਦੇ ਸਬੰਧ ਵਿਚ ਸਿੱਖਿਆ ਮੰਤਰੀ ਪੰਜਾਬ ਦਾ ਸੰਗਰੂਰ ਵਿਖੇ ਘਿਰਾਓ: ਹਰਜੀਤ ਸਿੰਘ
ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਸਰਕਾਰੀ ਸਕੂਲਾਂ ਵਿੱਚ ਸਰੀਰਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਸਵੇਰੇ ਸਕੂਲ ਦੀ ਘੰਟੀ ਵੱਜਣ ਦੇ ਨਾਲ ਹੀ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀਆਂ ਸੇਵਾਵਾਂ ਸ਼ੁਰੂ ਹੋ ਜਾਂਦੀਆਂ ਹਨ। ਸਵੇਰ ਦੀ ਸਭਾ ਕਰਾਉਣੀ, ਬੱਚਿਆਂ ਨੂੰ ਵੱਖ ਵੱਖ ਕਿਰਿਆਂਵਾ ਕਰਾਉਣੀਆ, ਬੱਚਿਆਂ ਵਿਚ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਵੱਖ ਵੱਖ ਵਿਸ਼ਿਆਂ ਉੱਤੇ ਭਾਸ਼ਣ ਕਰਵਉਣੇ ਆਦਿ ਸ਼ਾਮਲ ਹਨ। ਇਹ ਸਾਰੀਆਂ ਕਿਰਿਆਵਾਂ ਸਵੇਰ ਦੀ ਸਭਾ ਵਿੱਚ ਮਿਲੇ ਸੀਮਤ ਸਮੇਂ ਵਿਚ ਕਰਵਾਉਣੀਆ।
ਇਸ ਤੋਂ ਉਪਰੰਤ ਪੂਰੇ ਸਕੂਲ ਅੰਦਰ ਅਨੁਸ਼ਾਸ਼ਨ ਬਣਾਈ ਰੱਖਣਾ, ਸਕੂਲ ਦੇ ਵਾਤਾਵਰਣ ਨੂੰ ਸਾਫ਼ ਅਤੇ ਸੁੰਦਰ ਬਣਾਉਣ ਲਈ ਪੌਦਿਆਂ ਤੋਂ ਇਲਾਵਾ ਫੁੱਲ- ਬੂਟੇ ਲਾਉਣ ਵਿਚ ਦਿਲਚਸਪੀ ਰੱਖਣੀ। ਸਰੀਰਕ ਸਿੱਖਿਆ ਦੇ ਅਧਿਆਪਕ ਦੀ ਸਭ ਤੋਂ ਵੱਡੀ ਜਿੰਮੇਵਾਰੀ ਸਕੂਲੀ ਵਿਦਿਆਰਥੀਆਂ ਵਿੱਚ ਚੰਗੇ ਖਿਡਾਰੀ ਪੈਦਾ ਕਰਕੇ ਸਕੂਲ ਦਾ ਹੀ ਨਹੀ ਬਲਕਿ ਪੰਜਾਬ ਤੇ ਭਾਰਤ ਸੁਨਿਆਰੇ ਪੰਨਿਆ ਤੇ ਦਰਜ ਕਰਾਉਣਾ ਹੈ ਜਿਸ ਦੀ ਜਿੰਦਾ ਜਾਗਦੀ ਮਿਸਾਲ ਹੈ ਸਿਮਰਨਜੀਤ ਸਿੰਘ ਜੋ ਹਾਲ ਹੀ ਵਿਚ ਟੋਕੀਉ ਵਿਚ ਹੋਈਆ ਉਲੰਪਿਕ ਹਾਕੀ ਖੇਡ ਵਿਚੋ ਮੱਲਾ ਮਾਰੀਆ ਜਿਸ ਦੇ ਨਤੀਜੇ ਵੱਜੋਂ ਜਿਸ ਸਰਕਾਰੀ ਸਕੂਲ ਚਾਹਲ ਕਲਾਂ ਵਿਚ ਪੜ੍ਹਦਾ ਸੀ ਉਸ ਸਕੂਲ ਨਾਮ ਉਸ ਦੇ ਨਾਮ ਤੇ ਰੱਖਕੇ ਸਰਕਾਰ ਨੇ ਉਸ ਦਾ ਮਨੋਬਲ ਵਧਾਇਆ।
ਸਰੀਰਕ ਸਿੱਖਿਆ ਦੇ ਇਹ ਅਧਿਆਪਕ ਖੁੱਦ ਪੰਜਾਬ ਨੈਸ਼ਨਲ, ਇੰਟਰਨੈਸ਼ਨਲ ਖਿਡਾਰੀ ਹੋਣ ਦੀ ਯੋਗਤਾ ਰੱਖਦੇ ਹਨ ਅਤੇ ਖੇਡਾਂ ਦੇ ਸਾਰੇ ਦਾਅ-ਪੇਚ ਲਾਉਣ ਵਿਚ ਮੁਹਾਰਤ ਹੁੰਦੇ ਹਨ ਜਿਸ ਕਾਰਨ ਸਰੀਰਕ ਸਿੱਖਿਆ ਦੇ ਅਧਿਆਪਕ ਇਨ੍ਹਾ ਵਿਦਿਆਰਥੀਆਂ ਨੂੰ ਵੀ ਇੱਕ ਚੰਗੇ ਖਿਡਾਰੀ ਬਣਾ ਕੇ ਦੇਸ਼ ਨੂੰ ਸਮਰਪਿਤ ਕਰਕੇ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵਡਮੁੱਲਾ ਯੋਗਦਾਨ ਪਾਉਂਦੇ ਹਨ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਹੈ ਇਨ੍ਹਾ ਸਰੀਰਕ ਸਿੱਖਿਆ ਦੇ ਅਧਿਆਪਕਾਂ ਨਾਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਰੋਸ ਧਰਨਿਆਂ ਅਤੇ ਮੁਜ਼ਾਹਰਿਆਂ ਦਾ ਰਾਹ ਅਖਤਿਆਰ ਕਰਨਾ ਪੈਂਦਾ ਹੈ। ਇਸੇ ਕੜੀ ਦੇ ਚਲਦਿਆ ਸਰੀਰਕ ਸਿੱਖਿਆ ਦੇ ਅਧਿਆਪਕ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਮੁੱਖ ਰੱਖਦਿਆਂ ਹੋਇਆਂ 26 ਅਗਸਤ 2021 ਨੂੰ ਸਿੱਖਿਆ ਮੰਤਰੀ ਪੰਜਾਬ ਦਾ ਸੰਗਰੂਰ ਵਿਖੇ ਘਿਰਾਓ ਕਰਨ ਜਾ ਰਹੇ ਹਨ ਜਿਸ ਵਿਚ ਐੱਨ ਪੀ ਐਸ, ਸਰੀਰਕ ਸਿੱਖਿਆ ਪੀਰੀਅਡਾਂ ਦੀ ਘਾਟ ਵਾਡ, ਐਨ ਐਸ ਐਫ ਕਿਉ ਨੂੰ ਬੜ੍ਹਾਵਾ ਦੇਣਾ, ਸਰੀਰਕ ਸਿੱਖਿਆ ਦਾ ਵਿਸ਼ਾ ਲਾਜ਼ਮੀ ਕਰਨ ਆਦਿ ਮੁੱਖ ਮੰਗਾਂ ਸ਼ਾਮਲ ਹਨ।
ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਲਪਿੰਕ ਖੇਡਾਂ ਵਿੱਚ ਪੰਜਾਬ ਦੀ ਘਟੀਆ ਕਾਰਗੁਜ਼ਾਰੀ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਰੀਰਕ ਸਿੱਖਿਆ ਵਿਸ਼ੇ ਤੇ ਸਰੀਰਕ ਸਿੱਖਿਆ ਅਧਿਆਪਕਾਂ ਪ੍ਰਤੀ ਮਾੜਾ ਰਵੱਈਆ ਹੈ। ਉਨ੍ਹਾ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਨੇ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਕਾਰਨਾਮੇ ਕਰਦਿਆਂ ਪਹਿਲਾਂ ਸਰੀਰਕ ਸਿੱਖਿਆ ਵਿਸ਼ੇ ਨੂੰ ਜ਼ਰੂਰੀ ਵਿਸ਼ੇ ਤੋਂ ਬਾਹਰ ਕਰਕੇ ਇਸ ਨੂੰ ਚੋਣਵਾਂ ਵਿਸ਼ਾ ਬਣਾ ਦਿੱਤਾ। ਪਹਿਲਾ ਸਰੀਰਕ ਸਿੱਖਿਆ ਵਿਸ਼ੇ ਦੇ ਹਫਤਾਵਾਰ 6 ਪੀਰੀਅਡ ਸਨ। ਜਿਨ੍ਹ ਨੂੰ ਘੱਟ ਕਰਦੇ ਕਰਦੇ 6ਵੀਂ ਤੋਂ 8ਵੀਂ ਜਮਾਤ 2 ਅਤੇ 9ਵੀਂ 10ਵੀਂ ਜਮਾਤ ਦੇ 3 ਪੀਰੀਅਡ ਕਰ ਦਿੱਤੇ ਗਏ ਹਨ। ਇੱਕ ਜਮਾਤ ਵਿੱਚ ਹਫਤੇ ਦੇ ਦੋ ਪੀਰੀਅਡਾਂ ਨਾਲ ਉਹ ਓਲੰਪਿਕ ਵਿਚੋ ਤਮਗਿਆ ਦੀ ਆਸ ਕਿਵੇਂ ਕਰ ਸਕਦੇ ਹਨ। ਉਨ੍ਹ ਦਾ ਕਹਿਣਾ ਹੈ ਕਿ ਨਾ ਹੀ ਪੰਜਾਬ ਦੇ ਸਕੂਲਾਂ ਵਿੱਚ ਉੱਚ ਪੱਧਰੀ ਖੇਡ ਮੈਦਾਨ ਹਨ ਅਤੇ ਨਾ ਹੀ ਜਿਆਦਾ ਗਿਣਤੀ ਵਿਚ ਖੇਡ ਵਿੰਗ ਹਨ ਜੋ ਖੇਡ ਵਿੰਗ ਹਨ ਉਹਨਾਂ ਵਿੱਚ ਸਹੂਲਤਾਂ ਦੀ ਬਹੁਤ ਵੱਡੀ ਘਾਟ ਨਜ਼ਰ ਆਉਂਦੀ ਹੈ। ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਨੇ ਸਖਤ ਨੋਟਿਸ ਲੈਂਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨਾਂ ਦੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰੀਰਕ ਸਿੱਖਿਆ ਅਧਿਆਪਕ ਚੁੱਪ ਨਹੀ ਬੈਠਣਗੇ।
ਉਕੱਤ ਦੇ ਸਬੰਧ ਵਿੱਚ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਬੈਠਕ ਹਰਜੀਤ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਧਾਰੀਵਾਲ (ਗੁਰਦਾਸਪੁਰ) ਵਿਖੇ ਹੋਈ ਜਿਸ ਵਿਚ 26 ਅਗਸਤ ਨੂੰ ਸਿੱਖਿਆ ਮੰਤਰੀ ਦੇ ਘਿਰਾਓ ਸੰਬੰਧੀ ਅਤੇ ਮੰਗਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਆਗੂ ਰਾਜਦੀਪ ਸਿੰਘ, ਰਾਜਵਿੰਦਰ ਸਿੰਘ, ਰਮੇਸ਼ ਪਾਲ, ਅਮਰੀਕ ਸਿੰਘ, ਬਰਜੇਸ਼ ਕੁਮਾਰ, ਹਰਪ੍ਰੀਤ ਸਿੰਘ ਆਦਿ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ 26 ਅਗਸਤ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਅਧਿਆਪਕਾਂ ਨਾਲ ਭਰੀਆ ਤਿੰਨ ਬੱਸਾਂ ਸੰਗਰੂਰ ਵਿਖੇ ਖੜੀਆਂ ਜਾਣਗੀਆਂ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp