ਗੋ ਗ੍ਰੀਨ ਇੰਟਰਨੈਸ਼ਨਲ ਦੇ ਸਾਥੀਆਂ ਨੇ ਵੱਖ ਵੱਖ ਜਗਾਹ ਪੌਦਾਰੋਪਨ ਕਰਕੇ ਵਣ ਮਹਾਂਉਤਸਵ ਮਨਾਇਆ
ਰੁੱਖ ਆਕਸੀਜਨ ਦੇ ਕੁਦਰਤੀ ਲੰਗਰ: ਅਸ਼ਵਨੀ ਜੋਸ਼ੀ
ਨਵਾਂਸ਼ਹਿਰ :
ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਯੂਥ ਕਲੱਬ ਦੇ ਪ੍ਰਧਾਨ ਰਾਜਪਾਲ ਅਤੇ ਯੁਵਾ ਸਾਥੀਆਂ ਨੇ ਵਣ ਵਿਭਾਗ ਅਧਿਕਾਰੀਆਂ ਨਾਲ ਰਾਹੋਂ ਰੋਡ ਤੇ ਵਣ ਮਹਾਂਉਤਸਵ ਪੋਧਾਰੋਪਨ ਕਰਕੇ ਮਨਾਇਆ ।
ਰਾਜਪਾਲ ਨੇ ਅਪੀਲ ਕੀਤੀ ਕਿ ਸੜਕ ਤੇ ਹਰ ਦੁਕਾਨ ਲਈ ਇਕ ਰੁੱਖ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਸਭ ਨੂੰ ਪੂਰੀ ਆਕਸੀਜਨ ਮਿਲ ਸਕੇ ਅਤੇ ਵਾਯੂ ਪ੍ਰਦੂਸ਼ਣ ਤੇ ਕੰਟਰੋਲ ਕੀਤਾ ਜਾਵੇ।
ਪਰਿਆਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਨੇ ਅਪਣੇ ਸੰਦੇਸ਼ ਰਾਹੀਂ ਕਿਹਾ ਕਿ ਰੁੱਖ ਜੀਵਨ ਦਾਤਾ ਆਕਸੀਜਨ ਦੇ ਕੁਦਰਤੀ ਲੰਗਰ ਹਨ।
ਵਣ ਰੇਜ ਨਵਾਂਸ਼ਹਿਰ ਦੇ ਸਮੂਹ ਸਟਾਫ ਸ਼੍ਰੀ ਬਲਵਿੰਦਰ ਸਿੰਘ ਵਣ ਗਾਰਡ, ਰਾਹੁਲ ਕਮਾਰ ਵਣ ਗਾਰਡ, ਬਹਾਦਰ ਸਿੰਘ ਵਣ ਗਾਰਡ ਸਤਨਾਮ ਸਿੰਘ ਕਾਹਲੋਂ, ਬਲਜਿੰਦਰ ਸਿੰਘ ਮੋਕੇ ਤੇ ਹਾਜ਼ਰ ਸਨ।
ਵਣ ਮਹਾਂਉਤਸਵ ਮੌਕੇ ਬੱਬਰਾਂ ਦੇ ਸਕੂਲ ਵਿੱਚ ਪੌਦੇ ਲਗਾਏ ਗਏ
ਵਾਤਾਵਰਣ ਦੀ ਸਾਂਭ ਸੰਭਾਲ ਲਈ ਜਾਗਰੂਕ ਹੁੰਦਿਆਂ ਅੱਜ ਵਣ ਮਹਾਂਉਤਸਵ ਦੇ ਮੌਕੇ ਤੇ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਸਹਿਯੋਗੀ
ਬੱਬਰ ਕਰਮ ਸਿੰਘ ਯਾਦਗਾਰੀ ਸਕੂਲ ਦੌਲਤ ਪੁਰ ਵਿੱਚ ਵੱਖ ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਅਤੇ ਉਨਾਂ ਦੀ ਸਾਂਭ ਸੰਭਾਲ ਦਾ ਪਰਣ ਵੀ ਲਿਆ ਗਿਆ।
ਇਸ ਮੌਕੇ ਬੱਬਰ ਕਰਮ ਸਿੰਘ ਯਾਦਗਾਰੀ ਟਰਸਟ ਦੇ ਮੀਤ ਪਰਧਾਨ ਤਰਨਜੀਤ ਸਿੰਘ ਥਾਂਦੀ, ਵਿੱਤ ਸਕੱਤਰ ਜਸਪਾਲ ਸਿੰਘ ਜਾਡਲੀ, ਪਰਿੰਸੀਪਲ ਸੁਖਵੀਰ ਸਿੰਘ, ਡਾਇਰੈਕਟਰ ਕਿਰਪਾਲ ਸਿੰਘ, ਰਣਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements