ਨੌਜਵਾਨਾਂ ਨੂੰ ਨੌਕਰੀਆਂ ਦੇ ਨਾਲ-ਨਾਲ ਸਵੈ-ਰੋਜ਼ਗਾਰ ਲਈ ਮੁਹੱਈਆ ਕਰਵਾਇਆ ਜਾ ਰਿਹੈ ਕਰਜ਼ਾ : ਡਿਪਟੀ ਕਮਿਸ਼ਨਰ

ਸੂਬਾ ਸਰਕਾਰ ਵਲੋਂ ਕਾਰੋਬਾਰ ਖੋਲ•ਣ ਲਈ ਕਰਜ਼ੇ ‘ਤੇ ਦਿੱਤੀ ਜਾ ਰਹੀ ਹੈ ਸਬਸਿਡੀ ਦੀ ਸਹੂਲਤ, ਜ਼ਿਲ•ੇ ਦੇ ਯੋਗ ਲਾਭਪਾਤਰੀਆਂ ਲਈ 640.83 ਲੱਖ ਰੁਪਏ ਦੇ ਕਰਜ਼ੇ ‘ਤੇ 198.86 ਲੱਖ ਰੁਪਏ ਦੀ ਸਬਸਿਡੀ 

ਹੁਸ਼ਿਆਰਪੁਰ, (Vikas Julka, Dr Mandeep) : ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿਥੇ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਉਥੇ ਸਵੈ-ਰੋਜ਼ਗਾਰ ਲਈ ਵੀ ਕਰਜ਼ੇ ‘ਤੇ ਸਬਸਿਡੀ ਦੀ ਸਹੂਲਤ ਦੇ ਕੇ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਸਰਕਾਰ ਵਲੋਂ ਮੈਨੂਫੈਕਚਰਿੰਗ ਅਤੇ ਸਰਵਿਸ ਯੂਨਿਟ ਸਥਾਪਿਤ ਕਰਨ ਲਈ ਕਰਜ਼ੇ ‘ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਪਣਾਉਣ ਵਿੱਚ ਕੋਈ ਸਮੱਸਿਆ ਨਾ ਆ ਸਕੇ। ਉਨ•ਾਂ ਕਿਹਾ ਕਿ ਜ਼ਿਲ•ਾ ਟਾਸਕ ਫੋਰਸ ਕਮੇਟੀ ਵਲੋਂ ਪ੍ਰਾਪਤ ਅਰਜ਼ੀਆਂ ਦੀ ਜਾਂਚ ਪੜਤਾਲ ਉਪਰੰਤ 89 ਵਿਅਕਤੀ ਯੋਗ ਪਾਏ ਗਏ ਅਤੇ ਕਮੇਟੀ ਵਲੋਂ ਇਨ•ਾਂ ਲਈ 640.83 ਲੱਖ ਰੁਪਏ ਦੇ ਕਰਜ਼ੇ ‘ਤੇ 198.86 ਲੱਖ ਰੁਪਏ ਦੀ ਸਬਸਿਡੀ ਦੇ ਕੇਸ ਪਾਸ ਕਰਕੇ ਸਬੰਧਤ ਬੈਂਕਾਂ ਨੂੰ ਭੇਜ ਦਿੱਤੇ ਗਏ ਹਨ।

Advertisements

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਇੰਪਲਾਇਮੈਂਟ ਜਨਰੇਸ਼ਨ’ ਪ੍ਰੋਗਰਾਮ ਤਹਿਤ ਮੈਨੂਫੈਕਚਰਿੰਗ ਅਤੇ ਸਰਵਿਸ ਯੂਨਿਟਾਂ ਦੀ ਸਥਾਪਨਾ ਲਈ 25 ਲੱਖ ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਹ ਯੋਜਨਾ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੋਨਾਂ ਲਈ ਹੈ। ਉਨ•ਾਂ ਦੱਸਿਆ ਕਿ ਬਿਨੈਕਾਰ ਕਰਜ਼ਾ ਲੈਣ ਲਈ ਜ਼ਿਲ•ਾ ਉਦਯੋਗ ਕੇਂਦਰ, ਜਦਕਿ ਪੇਂਡੂ ਖੇਤਰ ਦੇ ਬਿਨੈਕਾਰ ਪੰਜਾਬ ਖਾਦੀ ਵਿਲੇਜ਼ ਇੰਡਸਟਰੀਜ਼ ਬੋਰਡ ਅਤੇ ਖਾਦੀ ਵਿਲੇਜ਼ ਐਂਡ ਇੰਡਸਟਰੀਜ਼ ਕਮਿਸ਼ਨ, ਤਿੰਨਾਂ ਏਜੰਸੀਆਂ ਵਿਚੋਂ ਕਿਸੇ ਇਕ ਏਜੰਸੀ ਨਾਲ ਸੰਪਰਕ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਹਰੇਕ ਵਰਗ ਦਾ ਵਿਅਕਤੀ ਜਿਸ ਦੀ ਉਮਰ 18 ਸਾਲ ਹੋਵੇ, ਉਹ ਕਰਜ਼ੇ ਲਈ ਅਪਲਾਈ ਕਰ ਸਕਦਾ ਹੈ। ਉਨ•ਾਂ ਦੱਸਿਆ ਕਿ ਬਿਨੈਕਾਰ ਉਕਤ ਸਹੂਲਤ ਲਈ www.kviconline.gov.in ਪੋਰਟਲ ‘ਤੇ ਵੀ ਅਪਲਾਈ ਕਰ ਸਕਦੇ ਹਨ।

Advertisements

ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜਨਰਲ ਸ਼੍ਰੇਣੀ ਦੇ ਉਦਮੀਆਂ ਨੂੰ ਪ੍ਰੋਜੈਕਟ ਲਗਾਉਣ ਲਈ ਵੱਧ ਤੋਂ ਵੱਧ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਸਪੈਸ਼ਲ/ਰਾਖਵੀਆਂ ਸ਼੍ਰੇਣੀਆਂ ਦੇ ਉਦਮੀਆਂ ਨੂੰ ਪ੍ਰੋਜੈਕਟ ਲਾਗਤ ਦੀ ਵੱਧ ਤੋਂ ਵੱਧ 35 ਫੀਸਦੀ ਸਬਸਿਡੀ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨ•ਾਂ ਦੱਸਿਆ ਕਿ 10 ਲੱਖ ਰੁਪਏ ਤੋਂ ਵੱਧ ਦੇ ਉਤਪਾਦਨ ਖੇਤਰ ਅਤੇ 5 ਲੱਖ ਰੁਪਏ ਤੋਂ ਵਧੇਰੇ ਦੇ ਸੇਵਾ ਖੇਤਰ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 8ਵੀਂ ਪਾਸ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਵੱਖ-ਵੱਖ ਰੋਜ਼ਗਾਰ ਸਕੀਮਾਂ ‘ਤੇ ਮਿਲਣ ਵਾਲੇ  ਕਰਜ਼ਿਆਂ ਸਬੰਧੀ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕੀਤਾ ਜਾ ਸਕਦਾ। ਉਨ•ਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਨ•ਾਂ ਸਕੀਮਾਂ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ। ਉਨ•ਾਂ ਕਿਹਾ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਰਾਹੀਂ ਵੀ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵੱਖ-ਵੱਖ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀਮਤੀ ਅੰਮ੍ਰਿਤ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਵੱਧ ਤੋਂ ਵੱਧ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਫਾਇਦਾ ਚੁੱਕਣ। ਉਨ•ਾਂ ਦੱਸਿਆ ਕਿ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਬਿਊਰੋ ਵਿੱਚ ਜਿਥੇ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਬਿਊਰੋ ਵਿੱਚ ਮੁਫ਼ਤ ਇੰਟਰਨੈਟ ਦੀ ਸੁਵਿਧਾ ਉਪਲਬੱਧ ਹੈ ਅਤੇ ਕੋਈ ਵੀ ਵਿਅਕਤੀ ਇਸ ਬਿਊਰੋ ਵਿੱਚ ਆ ਕੇ ਇਸ ਸੁਵਿਧਾ ਦਾ ਲਾਭ ਲੈ ਸਕਦਾ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਇਲਾਵਾ ਕਾਲਜਾਂ, ਆਈ.ਟੀ.ਆਈਜ਼ ਅਤੇ ਪੋਲੀਟੈਕਨਿਕ ਕਾਲਜਾਂ ਦੇ 40 ਵਿਦਿਆਰਥੀਆਂ ਨੂੰ ਰੋਜ਼ਾਨਾ ਇਸ ਦਫ਼ਤਰ ਦਾ ਦੌਰਾ ਕਰਵਾ ਕੇ ਪੰਜਾਬ ਸਰਕਾਰ ਵਲੋਂ ਉਲੀਕੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply