ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਵਫ਼ਦ ਮੰਗਾਂ ਸੰਬੰਧੀ ਵਧੀਕ ਮੁੱਖ ਸਕੱਤਰ ਨੂੰ ਮਿਲਿਆ
ਪਠਾਨਕੋਟ (ਰਾਜਿੰਦਰ ਸਿੰਘ ਰਾਜਨ)
ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਪੰਜ ਮੈਂਬਰੀ ਵਫ਼ਦ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰ ਭੁਪਿੰਦਰ ਸਿੰਘ ਸੱਚਰ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਨੂੰ ਮਿਲਿਆ। ਵਫ਼ਦ ਵਿਚ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਬੜੀ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ ਅਤੇ ਸੂਬਾ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਾਸੀ ਸਾ਼ਮਿਲ ਹੋਏ। ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਐਸੋਸੀਏਸ਼ਨ ਦੀਆਂ ਲਟਕ ਰਹੀਆਂ ਮੰਗਾਂ ਬਾਰੇ ਮਾਣਯੋਗ ਵਧੀਕ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ। ਮੁੱਖ ਮੰਗਾਂ ਵਿਚ ਵੈਟਨਰੀ ਇਸਪੈਕਟਰਾਂ ਦੀ ਵੱਖਰੀ ਕੌਸਿਲ ਬਣਾ ਕੇ ਉਹਨਾਂ ਨੂੰ ਰਜਿਸਟਡ ਕਰਨਾ, 87 ਸੀਨੀਅਰ ਵੈਟਨਰੀ ਇੰਸਪੈਕਟਰਾਂ ਦੀਆਂ ਪੋਸਟਾਂ ਸਰਵਿਸ ਰੂਲਾਂ ਵਿਚ ਪਰੂਵ ਹੋ ਚੁਕੀਆਂ ਹਨ। ਉਨ੍ਹਾਂ ਦੀ ਤਹਿਸੀਲ ਪੱਧਰ ਤੇ ਪੋਸਟਿੰਗ ਕਰਨੀ,ਚਾਰ ਹੈਂਡੀਕੈਪਡ ਉਮੀਦਵਾਰ ਜੋ ਅੰਗਹੀਣ ਕੋਟੇ ਵਿਚੋਂ ਸਿਲੈਕਟ ਹੋ ਚੁੱਕੇ ਹਨ। ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਨਿਯੁਕਤੀ ਪੱਤਰ ਦੇਣੇ, 12 ਨਵੇਂ ਬਣ ਰਹੇ ਜਿਲਾ ਵੈਟਨਰੀ ਇੰਸਪੈਕਟਰਾਂ ਦੇ ਤਰੱਕੀ ਦੇ ਆਰਡਰ ਦੇਣੇ, 866 ਪੋਸਟਾਂ ਵੈਟਨਰੀ ਇੰਸਪੈਕਟਰਾਂ ਦੀਆਂ ਜੋ ਸਟਾਫ਼ ਸਿਲੈਕਸ਼ਨ ਬੋਰਡ ਵੱਲੋਂ ਭਰੀਆਂ ਜਾਣਈਆ ਹਨ। ਉਮੀਦਵਾਰਾਂ ਨੂੰ ਨੰਬਰਾਂ ਵਿਚੋਂ ਛੋਟ ਦੇ ਕੇ ਉਹਨਾਂ ਦੀ ਜਲਦੀ ਭਰਤੀ ਕਰਨਾ, ਵੈਟਨਰੀ ਇੰਸਪੈਕਟਰਾਂ ਦੇ ਟਾਈਮ ਬਾਰ ਹੋਏ ਏਰੀਅਰ ਦੇ ਬਿਲਾਂ ਨੂੰ ਪ੍ਰਵਾਨਗੀ ਦੇਣਾ ਆਦਿ ਮੰਗਾਂ ਤੇ ਵਿਚਾਰ ਚਰਚਾ ਹੋਈ। ਸ੍ਰੀ ਜੰਜੂਆ ਨੇ ਇਕ ਇਕ ਮੰਗ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ ਤੇ ਹੀ ਵਿਭਾਗ ਦੇ ਡਾਇਰੈਕਟਰ ਡਾ:ਐਚ ਐਸ ਕਾਹਲੋਂ ਨੂੰ ਟੈਲੀਫੋਨ ਤੇ ਨਿਰਦੇਸ਼ ਦਿਤੇ ਕਿ ਇਹਨਾਂ ਮੰਗਾਂ ਤੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਜਲਦੀ ਤੋਂ ਜਲਦੀ ਉਹਨਾਂ ਦੇ ਦਫਤਰ ਕੇਸ ਭੇਜੇ ਜਾਣ। ਆਖੀਰ ਵਿਚ ਐਸੋਸੀਏਸ਼ਨ ਨੇ ਸ੍ਰੀ ਜੰਜੂਆ ਵੱਲੋਂ ਦਿਖਾਈ ਗਈ ਦਰਿਆਦਿਲੀ ਲਈ ਉਹਨਾਂ ਦਾ ਧੰਨਵਾਦ ਕੀਤਾ
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements