LATEST: ਵੱਡੀ ਖ਼ਬਰ: SSP ਅਮਨੀਤ ਦੀ ਹੁਸ਼ਿਆਰਪੁਰ ਚ ਪਹਿਲੀ ਪ੍ਰੈੱਸ ਕਾਨਫ਼ਰੰਸ, ਕੀਤੇ ਅਹਿਮ ਖੁਲਾਸੇ, 2 ਲੁਟੇਰੇ ਸੋਨੇ ਦੇ ਗਹਿਣੇ ਸਮੇਤ ਕਾਬੂ

ਜਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ, ਸੋਨੇ ਦੇ ਗਹਿਣੇ ਸਮੇਤ ਕਾਬੂ
ਹੁਸ਼ਿਆਰਪੁਰ : (ਆਦੇਸ਼ ਪਰਮਿੰਦਰ ਸਿੰਘ )

ਸ੍ਰੀਮਤੀ ਅਮਨੀਤ ਕੌਂਡਲ, ਆਈ.ਪੀ.ਐਸ.,
ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ
ਸ੍ਰੀਮਤੀ ਅਮਨੀਤ ਕੌਂਡਲ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।

ਜਿਨ੍ਹਾਂ ਦੀ ਨਿਗਰਾਨੀ ਹੇਠ ਸ੍ਰੀ ਰਾਜ ਕੁਮਾਰ ਬਜਾੜ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਬ ਡਵੀਜਨ ਟਾਂਡਾ ਅਤੇ
ਇੰਸਪੈਕਟਰ ਬਿਕਰਮ ਸਿੰਘ, ਮੁੱਖ ਅਫਸਰ ਥਾਣਾ ਟਾਂਡਾ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਦਾਤਰ ਦਿਖਾਕੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਮਿਤੀ 25.08.21 ਨੂੰ ਮੁੱਖਬਰੀ ਦੇ ਅਧਾਰ ਤੇ ਫੋਕਲਪੁਆਇੰਟ ਢਡਿਆਲਾ ਮੋੜ ਟਾਂਡਾ ਤੋਂ ਦੇਰ ਸ਼ਾਮ ਕਾਬੂ ਕਰਕੇ ਉਨ੍ਹਾਂ ਪਾਸੋਂ ਸੋਨੇ ਚਾਂਦੀ ਦੇ ਗਹਿਣੇ, ਮੋਬਾਈਲ ਫੋਨ ਅਤੇ ਇੱਕਮੋਟਰ ਸਾਈਕਲ ਪਲਸਰ ਦੀ ਮਦਗੀ ਕੀਤੀ ਗਈ।।ਮਿਤੀ 10.08.2021 ਨੂੰ ਨਵਨੀਤ ਕੌਰ ਪਤਨੀ ਅਰਵਿੰਦਰ ਸੈਣੀ ਵਾਸੀ ਵਾਰਡ ਨੰਬਰ 1 ਗੋਬਿੰਦਨਗਰ ਦਾਰਾਪੁਰ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਜੋ ਦਸ਼ਮੇਸ਼ ਪਬਲਿਕ ਸਕੂਲ ਮੁਕੇਰੀਆਂ ਵਿਖੇ ਟੀਚਰ ਹੈ।


ਜਦੋਂ ਇਹ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਵਕਤ ਕਰੀਬ ਦੁਪਿਹਰ 03:10 ਵਜੇ ਆਪਣੇ ਪੇਕੇ ਪਿੰਡ ਜੀਆ ਨੱਥਾ ਨੂੰ ਜਾ ਰਹੀ ਸੀ ਤਾਂ ਜਦ ਉਹ ਰਾਮ ਲਾਲ ਵਾਸੀ ਖੁੱਡਾ ਦੀ ਮੋਟਰ ਪਾਸ ਪੁੱਜੀ ਤਾਂ ਪਿੱਛੋਂ ਮੋਟਰਸਾਇਕਲ ਤੇ ਆਏ 2 ਨਾ-ਮਾਲੂਮ ਵਿਅਕਤੀਆਂ ਨੇ ਉਸ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨੀ ਨੂੰ ਝਪਟ ਮਾਰੀ ਜਿਸ ਤੇ ਉਹ ਸਕੂਟਰੀ ਸਮੇਤ ਖੇਤ ਵਿੱਚ ਡਿੱਗ ਗਈ।
ਮੋਟਰਸਾਇਕਲ ਤੇ ਪਿੱਛੇ ਬੈਠੇ ਨੌਜਵਾਨ ਨੇ ਉਸ ਦੀ ਸੋਨੇ ਦੀ ਚੈਨੀ, ਟੌਪਸ ਸੋਨਾ, ਇਕ ਸੋਨੇ ਦੀ ਅੰਗੂਠੀ ਅਤੇ ਪਰਸ
ਵਿੱਚ 2,20,000/- ਰੁਪਏ ਅਤੇ ਇਕ ਮੋਬਾਇਲ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਮੁਕੱਦਮਾ ਨੰਬਰ 192 ਮਿਤੀ
10.08.2021 ਅ:ਧ 379-ਬੀ ਥਾਣਾ ਟਾਂਡਾ ਵਿਖੇ ਅਣਪਛਾਤੇ ਦੋਸ਼ੀਆਂ ਖਿਲਾਫ ਦਰਜ ਰਜਿਸਟਰ ਕੀਤਾ ਗਿਆ




ਇਸ ਟੀਮ ਵਲੋਂ ਮੁਕੱਦਮੇ ਦੀ ਤਫਤੀਸ਼ ਸੂਝਬੂਝ, ਪ੍ਰੋਫੈਸ਼ਨਲ, ਵਿਗਿਆਨਿਕ ਅਤੇ ਟੈਕਨੀਕਲ ਤਰੀਕੇ ਨਾਲ ਹਰੇਕ
ਪਹਿਲੂ ਤੋਂ ਅਮਲ ਵਿੱਚ ਲਿਆਂਦੀ ਗਈ। ਜੋ ਇਸ ਟੀਮ ਵਲੋਂ ਦੋਸ਼ੀਆ ਦੇ ਰੂਟ ਦੀ ਸ਼ਨਾਖਤ ਕਰਕੇ ਮਿਤੀ 25-08-2021 ਦੇਰਸ਼ਾਮ ਦੋਸ਼ੀਆਂ ਨੂੰ ਫੋਕਲ ਪੁਆਇੰਟ ਪਿੰਡ ਢੰਡਿਆਲਾ ਮੋੜ ਥਾਣਾ ਟਾਂਡਾ ਤੋਂ 2 ਦੋਸ਼ੀਆ ਕਮਲਜੀਤ ਸਿੰਘ ਉਰਫ ਲਾਡੀ ਪੁੱਤਰ ਤਰਸੇਮ ਸਿੰਘ ਵਾਸੀ ਦੁਲੂਵਾਣਾ ਥਾਣਾ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਉਮਰ ਕਰੀਬ 48 ਸਾਲ ਅਤੇ ਭੁਪਿੰਦਰ ਸਿੰਘ ਉਰਫ ਟਿੰਕੂ ਪੁੱਤਰ ਅਮਰਜੀਤ ਸਿੰਘ ਵਾਸੀ ਫੱਜੂਪੁਰ ਥਾਣਾ ਧਾਰੀਵਾਲ ਨੇੜੇ ਪੰਨੂ ਸਰਪੰਚ ਵਾਲੀ ਗਲੀ ਉਮਰ ਕਰੀਬ 35 ਸਾਲ ਨੂੰ ਗ੍ਰਿਫਤਾਰ ਕੀਤਾ ਅਤੇ ਦੋਸ਼ੀਆਂ ਪਾਸੋਂ ਉਕਤ ਮੁਕੱਦਮਾ ਵਿੱਚ ਖੋਹੇ ਗਏ ਸੋਨੇ ਦੇ ਗਹਿਣੇ, ਪਰਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਇਕਲ ਮਾਰਕਾ ਪਲਸਰ ਬਿਨਾ ਨੰਬਰੀ ਬਰਾਮਦ ਕਰ ਲਿਆ ਗਿਆ।
ਪੁੱਛਗਿੱਛ ਦੋਰਾਨ ਪਾਇਆ ਗਿਆ ਕਿ ਇਹਨਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਲੁੱਟਾ ਖੋਹਾਂ ਦੇ ਕਾਫੀ ਮੁਕੱਦਮੇ ਦਰਜ ਹਨ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਅਤੇ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਪਾਸੋਂ ਕੀਤੀਆਂ ਹੋਈਆਂ ਹੋਰ ਵੀ ਵਾਰਦਾਤਾਂ ਬਾਰੇ ਖੁਲਾਸਾ ਹੋ ਸਕੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply