ਮੁੱਖ ਮੰਤਰੀ ਦੀ ਦੂਰਦਰਸ਼ੀ ਸੋਚ ਹਰ ਵਰਗ ਦਾ ਸਰਬਪੱਖੀ ਵਿਕਾਸ ਕਰਨਾ- ਡਾ. ਰਾਜ ਕੁਮਾਰ
ਦਲਿਤ ਮੁੱਦਿਆਂ ਨੂੰ ਮੁੱਖ ਮੰਤਰੀ ਨਾਲ ਬੈਠਕ ਕੀਤੀ
ਹੁਸ਼ਿਆਰਪੁਰ : ਵਿਧਾਇਕ ਚੱਬੇਵਾਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਨੁਸੂਚਿਤ ਵਿਭਾਗ ਦੇ ਚੇਅਰਮੈਨ ਡਾ. ਰਾਜ ਕੁਮਾਰ ਨੇ ਬੀਤੇ ਸ਼ੁੱਕਰਵਾਰ ਨੂੰ ਕਾਂਗਰਸ ਭਵਨ ਵਿਖੇ ਐਸਸੀ ਵਿਭਾਗ ਦੇ ਅਧਿਕਾਰੀਆਂ ਤੇ ਮੈਂਬਰਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਬੈਠਕ ਵਿੱਚ ਸੁਰੇਸ਼ ਕੁਮਾਰ ਕੌਮੀ ਕੋਆਰਡੀਨੇਟਰ ਐਸਸੀ ਡਿਪਾਰਟਮੈਂਟ ਨੇ ਵੀ ਸ਼ਿਰਕਤ ਕੀਤੀ। ਉਕਤ ਮੀਟਿੰਗ ਤੋਂ ਬਾਅਦ ਸੁਰੇਸ਼ ਕੁਮਾਰ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਚੇਚਾ ਮੁਲਾਕਾਤ ਕਰ ਉਹਨਾਂ ਨੂੰ ਦਲਿਤ ਮੁੱਦਿਆਂ ਬਾਰੇ ਜਾਣੂ ਕਰਵਾਇਆ। ਡਾ. ਰਾਜ ਨੇ ਬੇਜ਼ਮੀਨੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਲਈ, ਟੁੱਟੀਆਂ-ਢੱਠੀਆਂ ਛੱਤਾਂ ਲਈ ਗ੍ਰਾਂਟ ਦੇਣ ਲਈ, ਸ਼ਗੁਨ ਸਕੀਮ, ਬੁਢਾਪਾ ਅਤੇ ਵਿਧਵਾ ਪੈਨਸ਼ਨ ਵਧਾਉਣ ਲਈ, ਕੈਪਟਨ ਅਮਰਿੰਦਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਸਕੀਮਾਂ ਦਾ ਵਧੇਰੇ ਫਾਇਦਾ ਦਲਿਤ ਅਤੇ ਗਰੀਬ ਪਰਿਵਾਰਾਂ ਨੂੰ ਮਿਲਿਆ ਹੈ। 10 ਲੱਖ ਸਮਾਰਟ ਕਾਰਡ ਦੇਣਾ ਅਤੇ ਇਸ ਰਾਹੀਂ 42 ਲੱਖ ਪਰਿਵਾਰਾਂ ਨੂੰ 5 ਲੱਖ ਦੇ ਮੈਡੀਕਲ ਬੀਮੇ ਦੀ ਸਹੂਲਤ ਦੇਣ ਨੂੰ ਵੀ ਉਹਨਾਂ ਨੇ ਇੱਕ ਉੱਚ ਪ੍ਰਬੰਧ ਦੱਸਿਆ। ਇਹਨਾਂ ਅਤੇ ਹੋਰਨਾਂ ਬਹੁਤੇ ਉਪਰਾਲਿਆਂ ਲਈ ਧੰਨਵਾਦ ਕਰਨ ਦੇ ਨਾਲ ਹੀ ਡਾ. ਰਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਲਿਤ ਵਰਗ ਨਾਲ ਸਬੰਧਤ ਕੁਝ ਹੋਰ ਉਮੀਦਾਂ ਤੇ ਮੰਗਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਅਨੁਸੂਚਿਤ ਜਾਤੀ ਸਬ ਪਲਾਨ ਐਕਟ ਜੋਕਿ ਹਾਲ ਹੀ ਐਲਾਨਿਆ ਗਿਆ ਹੈ, ਨੂੰ ਜਲਦ ਲਾਗੂ ਕਰਨ ਦੀ ਮੰਗ ਕੀਤੀ। ਇਸਦੇ ਇਲਾਵਾ ਸ਼ਗੁਨ ਸਕੀਮ ਦੇ ਰਿਜੈਕਟ ਹੋਏ ਕੇਸਾਂ ਤੇ ਦੁਬਾਰਾ ਗੌਰ ਕਰਨ ਲਈ, ਪਾਣੀ, ਸੀਵਰੇਜ ਦੇ ਪੈਡਿੰਗ ਬਿਲ ਮੁਆਫ ਕਰਨ ਲਈ ਅਤੇ ਸਮਾਰਟ ਕਾਰਡ ਹੋਰ ਵੱਧ ਜਾਰੀ ਕਰਨ ਲਈ ਡਾ. ਰਾਜ ਨੇ ਬੇਨਤੀ ਕੀਤੀ। ਇਸ ਮੌਕੇ ਤੇ ਉਹਨਾਂ ਨੇ ਵੱਖ-ਵੱਖ ਬੋਰਡਾਂ-ਕੋਰਪੋਰੇਸ਼ਨਾਂ ਆਦਿ ਵਿੱਚ ਦਲਿਤ ਕੋਟੇ ਦੀ ਪੈਡਿੰਗ ਪੋਜ਼ੀਸ਼ਨਾਂ ਭਰਨ ਲਈ ਵੀ ਮੁੱਖ ਮੰਤਰੀ ਕੋਲ ਅਰਜ਼ ਕੀਤੀ। ਡਾ. ਰਾਜ ਨੇ ਕਿਹਾ ਕਿ ਆਪਣੇ ਹੁਣ ਤੱਕ ਦੀ ਕਾਰਗੁਜਾਰੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦਲਿਤ ਅਤੇ ਗਰੀਬ ਪੱਖੀ ਸੋਚ ਜ਼ਾਹਿਰ ਕੀਤੀ ਹੈ ਅਤੇ ਇਹਨਾਂ ਦੇ ਸਮਾਜਕ ਆਰਥਕ ਪੱਧਰ ਨੂੰ ਬਿਹਤਰ ਕਰਨ ਲਈ ਕਈ ਕਦਮ ਚੁੱਕੇ ਹਨ। ਉਹਨਾਂ ਨੇ ਯਕੀਨ ਜ਼ਾਹਿਰ ਕੀਤਾ ਕਿ ਐਸਸੀ ਵਿਭਾਗ ਵਲੋਂ ਦਿੱਤੇ ਗਏ ਮੰਗ ਪੱਤਰ ਤੇ ਵੀ ਕੈਪਟਨ ਅਮਰਿੰਦਰ ਜ਼ਰੂਰ ਆਪਣੀ ਸਹਿਮਤੀ ਦੀ ਮੋਹਲ ਲਗਾ ਕੇ ਸਾਡੀ ਬੇਨਤੀ ਪ੍ਰਵਾਨ ਕਰਨਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp