ਹੁਸ਼ਿਆਰਪੁਰ : ਜ਼ਿਲਾ ਹੁਸ਼ਿਆਰਪੁਰ ਪੁਲਿਸ ‘ਚ ਤਾਇਨਾਤ ਮਹਿਲਾ ਮੁਲਾਜ਼ਮਾਂ ਨੂੰ ਹੁਣ ਵੱਖ ਵੱਖ ਹੇਅਰ ਸਟਾਈਲ ਬਣਾਉਣੇ ਮਹਿੰਗੇ ਪੈ ਸਕਦੇ ਹਨ । ਇਸ ਸੰਬੰਧੀ ਐੱਸਐੱਸਪੀ ਅਮਨੀਤ ਕੌਂਡਲ ਨੇ ਇਕ ਹੁਕਮ ਪੱਤਰ ‘ਚ ਜ਼ਿਲ੍ਹੇ ‘ਚ ਤਮਾਮ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤਾ ਹੈ। ਪੱਤਰ ‘ਚ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵਰਦੀ ਦੇ ਡੈਕੋਰਮ ਨੂੰ ਧਿਆਨ ਵਿਚ ਰੱਖਦੇ ਹੋਏ ਵਾਲ਼ਾਂ ਦਾ ਜੂੜਾ ਬਣਾ ਕੇ ਹੀ ਡਿਊਟੀ ‘ਤੇ ਹਾਜ਼ਰ ਹੋਣਾ ਪਵੇਗਾ।
ਇਸ ਫਰਮਾਨ ਨਾਲ ਪੂਰੀ ਮਹਿਲਾ ਮੁਲਾਜ਼ਮ ਵਰਦੀ ਦੇ ਨਾਲ ਕੋਈ ਹੇਅਰ ਸਟਾਈਲ ਨਹੀਂ ਚੱਲੇਗਾ। ਮਹਿਲਾ ਮੁਲਾਜ਼ਮਾਂ ਨੂੰ ਜੂੜੇ ਉੱਪਰ ਕਾਲੇ ਰੰਗ ਦੀ ਜਾਲੀ ਪਾਉਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਹੁਕਮ ‘ਚ ਇਹ ਵੀ ਲਿਖਿਆ ਹੈ ਕਿ ਜੇਕਰ ਕੋਈ ਔਰਤ ਮੁਲਾਜ਼ਮ ਇਸ ਹੁਕਮ ਉਲੰਘਣਾ ਕਰਦੀ ਹੈ ਤਾਂ ਉਸ ਦੇ ਖਿਲਾਫ਼ ਵਿਭਾਗੀ ਕਾਰਵਾਈ ਹੋਵੇਗੀ। 28 ਤਰੀਕ ਨੂੰ ਜਾਰੀ ਇਕ ਪੱਤਰ ਨੰਬਰ 57434/78 ‘ਚ ਉਨ੍ਹਾਂ ਇਹ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਇਹ ਹੁਕਮ ਐੱਸ ਐੱਸ ਪੀ ਅਮਨੀਤ ਕੋਂਡਲ ਨੇ ਫ਼ਤਹਿਗੜ੍ਹ ਸਾਹਿਬ ਚ ਵੀ ਜਾਰੀ ਕੀਤੇ ਸਨ ਅਤੇ ਪੁਲਿਸ ਡਰੈੱਸ ਕੋਡ ਦੀ ਪਾਲਣਾ ਜਰੂਰੀ ਕਾਰਵਾਈ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp