ਭੇਡ ਫਾਰਮ ਡੱਲਾ ਧਾਰ (ਪਠਾਨਕੋਟ ) ਨੂੰ ਅਧੁਨਿਕ ਰੂਪ ਦਿਤਾ ਜਾਵੇਗਾ — ਡਾਕਟਰ ਐਚ ਐਸ ਕਾਹਲੋਂ
ਪਠਾਨਕੋਟ ( ਰਾਜਿੰਦਰ ਸਿੰਘ ਰਾਜਨ)
ਅੱਜ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਐਚ ਐਸ ਕਾਹਲੋਂ ਵੱਲੋਂ ਆਪਣੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਭੇਡ ਫਾਰਮ ਡੱਲਾ ਧਾਰ (ਪਠਾਨਕੋਟ) ਵਿਖੇ ਪੁੱਜ ਕੇ ਭੇਡ ਫਾਰਮ ਡੱਲਾ ਨੂੰ ਅਧੁਨਿਕ ਸਹੂਲਤਾ ਨਾਲ ਲੈਸ ਭੇਡ ਫਾਰਮ ਬਣਾਉਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਭੇਡ ਫਾਰਮ ਵਾਲੇ ਸਥਾਨ ਤੇ ਪੁੱਜ ਕੇ ਇਕ ਉਚ ਪੱਧਰੀ ਮੀਟਿੰਗ ਕੀਤੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਉਥੇ ਉਸਾਰੇ ਜਾਣ ਵਾਲੇ ਪ੍ਰਜੈਕਟਾ ਦੀ ਸਮੀਖਿਆ ਕੀਤੀ।
ਡਾ: ਕਾਹਲੋਂ ਨੇ ਦੱਸਿਆ ਕਿ ਧਾਰ ਭੇਡ ਫਾਰਮ ਨੂੰ ਵਿਕਸਿਤ ਕਰਕੇ ਇਥੇ ਮੱਤੇਵਾੜਾ ਫਾਰਮ ਤੋਂ 500 ਹੋਰ ਭੇਡਾਂ ਭੇਜ ਕੇ ਬਰੀਡਿੰਗ ਦਾ ਕੰਮ ਹੋਰ ਤੇਜ ਕੀਤਾ ਜਾਵੇਗਾ ਤਾਂ ਕਿ ਨੀਮ ਪਹਾੜੀ ਲੋਕਾਂ ਅਤੇ ਕੰਡੀ ਏਰੀਆ ਦੇ ਵਸਨੀਕਾਂ ਨੂੰ ਸਸਤੇ ਭਾਅ ਤੇ ਭੇਡਾਂ ਦੇ ਬੱਚੇ ਮੁਹੱਈਆ ਕਰਾਏ ਜਾ ਸੱਕਣ ਤਾਂ ਕਿ ਇਸ ਪਹਾੜੀ ਖੇਤਰ ਦੇ ਲੋਕਾਂ ਵਿਚ ਭੇਡਾਂ ਪਾਲਣ ਦੇ ਕਿਤੇ ਨੂੰ ਬੜਾਵਾ ਦਿਤਾ ਜਾ ਸਕੇ। ਉਹਨਾਂ ਨੇ ਪੰਚਾਇਤੀ ਰਾਜ ਦੇ ਉਚ ਅਧਿਕਾਰੀਆਂ ਨਾਲ ਭੇਡ ਫਾਰਮ ਸਥਾਨ ਤੇ ਵੈਟਨਰੀ ਅਫ਼ਸਰਾਂ ਵੈਟਨਰੀ ਇੰਸਪੈਕਟਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਲਈ ਬਣਾਏ ਜਾ ਰਹੇ ਰਿਹਾਇਸ਼ੀ ਅਤੇ ਦਫ਼ਤਰੀ ਕਮਰਿਆਂ ਬਾਰੇ ਰੂਪ ਰੇਖਾ ਤਿਆਰ ਕੀਤੀ। ਉਹਨਾਂ ਨੇ ਥੱਲੇ ਖੱਡ ਵਿਚ ਜਾ ਕੇ ਭੇਡਾਂ ਦੇ ਵਾੜੇ ਬਨਾਉਣ ਵਾਲੇ ਸੈਡਾ ਦਾ ਵੀ ਨਿਰੀਖਣ ਕੀਤਾ।
ਇਸ ਮੌਕੇ ਤੇ ਪਸੂ਼ ਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ: ਮਹਿੰਦਰ ਪਾਲ, ਡਾ: ਨਰਿੰਦਰ ਸਿੰਘ, ਡਾ: ਐਮ ਪੀ ਸਿੰਘ, ਐਕਸੀਅਨ ਪੰਚਾਇਤੀ ਰਾਜ ਪਰਮਜੀਤ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਮੱਤੇਵਾੜਾ ਫਾਰਮ ਡਿਪਟੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਡਾ: ਰਮੇਸ਼ ਕੋਹਲੀ, ਸੀ਼ਨੀਅਰ ਵੈਟਨਰੀ ਅਫ਼ਸਰ ਡਾ: ਸ਼ਮੇਸ ਸਿੰਘ, ਡਾ: ਵਰੁਣ ਕੁਮਾਰ, ਸੰਦੀਪ ਮਹਾਜ਼ਨ, ਰਣਬੀਰ ਸਿੰਘ ਸੂਰਜੇਵਾਲਾ ਸੀਨੀਅਰ ਸਹਾਇਕ ਅਤੇ ਵੱਖ ਵੱਖ ਵਿਭਾਗਾਂ ਦੇ ਉਚ ਅਧਿਕਾਰੀ ਇਸ ਉਚ ਪੱਧਰੀ ਮੀਟਿੰਗ ਵਿਚ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements