ਅੱਜ ਰਾਜ ਪੱਧਰੀ ਟੀਚਰਜ਼ ਫ਼ੈਸਟ ਵਿੱਚ ਭਾਗ ਲੈਣਗੇ ਜਿਲ੍ਹਾ ਹੁਸ਼ਿਆਰਪੁਰ ਦੇ ਅਧਿਆਪਕ
ਹੁਸ਼ਿਆਰਪੁਰ (ਜਸਪਾਲ ਢੱਟ, ਗਰੋਵਰ, ਸਤਵਿੰਦਰ ਆਪਟੀਕਲ ) :ਸਕੂਲ ਸਿੱਖਿਆ ਵਿਭਾਗ, ਪੰਜਾਬ ਦੀ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅਧਿਆਪਕਾਂ ਵਿੱਚ ਨਵੀਨਤਮ ਤਕਨੀਕ ਅਤੇ ਆਧੁਨਿਕ ਅਧਿਆਪਨ ਦੇ ਖੇਤਰ ਵਿੱਚ ਗੁਣਾਤਮਕ ਵਿਕਾਸ ਦੇ ਮੰਤਵ ਨਾਲ ਟੀਚਰਜ਼ ਫ਼ੈਸਟ 2021 ਕਰਵਾਇਆ ਜਾ ਰਿਹਾ ਹੈ ਜਿਸ ਦਾ ਰਾਜ ਪੱਧਰੀ ਸਮਾਗਮ ਅੰਮ੍ਰਿਤਸਰ ਵਿਖੇ 2 ਸਤੰਬਰ ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੇ ਦੱਸਿਆ ਕਿ ਜਿਲ੍ਹੇ ਵਿੱਚ ਲਗਾਤਾਰ ਤਿੰਨ ਦਿਨਾਂ ਤੱਕ ਚੱਲੇ ਇਸ ਮਹੱਤਵਪੂਰਨ ਮੁਕਾਬਲੇ ਵਿੱਚ ਜਿਲ੍ਹੇ ਦੇ 21 ਵਿੱਦਿਅਕ ਬਲਾਕਾਂ ਦੇ 10 ਵੱਖ ਵੱਖ ਵਿਸ਼ਿਆਂ ਦੇ 630 ਅਧਿਆਪਕਾਂ ਨੇ ਭਾਗ ਲਿਆ ਅਤੇ ਇਨ੍ਹਾਂ ਵਿੱਚੋਂ ਪਹਿਲੇ ਸਥਾਨ ਤੇ ਰਹਿਣ ਵਾਲੇ ਅਧਿਆਪਕ 2 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਪ੍ਰੋਗਰਾਮ ਵਿੱਚ ਭਾਗ ਲੈ ਕੇ ਜਿਲ੍ਹੇ ਦੀ ਪ੍ਰਤੀਨਿਧਤਾ ਕਰਨਗੇ।
ਫ਼ੈਸਟ ਵਿੱਚ ਵੱਖ ਵੱਖ ਵਿਸ਼ਿਆਂ ਵਿੱਚ ਪਹਿਲੇ ਸਥਾਨ ਤੇ ਰਹੇ ਅਧਿਆਪਕਾਂ ਵਿੱਚ ਜਸਪਾਲ ਸਿੰਘ (ਕੰਪਿਉਟਰ) ਸਸਸਸ ਨਾਰੂ ਨੰਗਲ, ਰਾਜ ਕੁਮਾਰ (ਏ. ਸੀ. ਟੀ.) ਸਹਸ ਕਪਾਹਟ, ਡਾ. ਕੁਲਦੀਪ ਸਿੰਘ (ਸਰੀਰਕ ਸਿੱਖਿਆ) ਸਸਸਸ ਅੰਬਾਲਾ ਜੱਟਾਂ, ਜਸਪ੍ਰੀਤ (ਵਿਗਿਆਨ) ਸਸਸਸ ਢੱਡਾ ਫ਼ਤਿਹ ਸਿੰਘ, ਡਾ. ਮੀਨੂੰ (ਗਣਿਤ) ਸਕਸਸਸ ਰੇਲਵੇ ਮੰਡੀ ਹੁ਼ਸ਼ਿਆਰਪੁਰ, ਡਾ. ਰਿਤੂ, ਭਾਰਤੀ, ਸੋਨਾਲੀ, ਕਮਲਜੀਤ ਕੌਰ, ਹਰਲੀਨ, ਮੋਨਿਕਾ, ਹਰਭਜਨ ਆਦਿ (ਅੰਗਰੇਜ਼ੀ ਰੋਲ ਪਲੇਅ) ਸਕਸਸਸ ਰੇਲਵੇ ਮੰਡੀ ਹੁਸ਼ਿਆਰਪੁਰ, ਅਜੇ ਕੁਮਾਰ (ਸਮਾਜਿਕ ਸਿੱਖਿਆ) ਸਸਸਸ ਖੜਕਾਂ, ਪੂਜਾ ਰਾਣੀ ਤੇ ਸੁਨੀਤਾ ਰਾਣੀ (ਹਿੰਦੀ) ਸਸਸਸ ਬੋੜਾ, ਰਮਨਦੀਪ ਕੌਰ (ਪੰਜਾਬੀ) ਸਹਸ ਮਿਰਜਾਪੁਰ, ਸੰਦੀਪ ਕੌਰ, ਪਰਮਜੀਤ ਕੌਰ, ਇੰਦੂ ਸ਼ਰਮਾ, ਰਜਨੀ ਸੈਣੀ, ਸੁਖਨੰਦਨ, ਰਾਜੇਸ਼ ਕੁਮਾਰੀ, ਕੁਲਵਿੰਦਰ ਕੌਰ, ਨੀਲਮ ਰਾਣੀ, ਰਾਜਦੀਪ ਕੌਰ, ਨੀਰ ਕਿਰਨ (ਐਕਟ ਪਲੇਅ) ਸਹਸ ਹਰਦੋਖ਼ਾਨਪੁਰ ਸ਼ਾਮਿਲ ਹਨ। ਇਸ ਮੌਕੇ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਪ੍ਰਿੰ. ਸ਼ੈਲੇਂਦਰ ਠਾਕੁਰ, ਸਮੂਹ ਜਿਲ੍ਹਾ ਅਤੇ ਬਲਾਕ ਮੈਂਟਰ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp