ਹੁਸ਼ਿਆਰਪੁਰ,(Sukhwinder,Satwinder) : ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਭਰਵਾਈਂ ਰੇਡ ਤੇ ਨਗਰ ਨਿਗਮ ਦੀ ਹਦੂੱਦ ਤੱਕ ਲੌੜਿਦੇ ਜਰੂਰੀ ਪ੍ਰਬੰਧ ਕਰਨ ਸਬੰਧੀ ਇਕ ਪੱਤਰ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਸੂਦਨ ਨੂੰ ਲਿਿਖਆ ਹੈ ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ਹਰ ਸਾਲ ਦੀ ਤਰਾ੍ਹ ਸਾਵਨ ਦੇ ਮਹੀਨੇ ਵਿੱਚ ਮਾਤਾ ਚਿੰਤਪੁਰਨੀ ਦੇ ਮੇਲੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੂਰ ਦੁਰਾਡੇ ਤੋਂ ਆਊਂਦੇ ਹਨ ਅਤੇ ਹੁਸ਼ਿਆਰਪੁਰ ਸ਼ਹਿਰ ਵਿੱਚੋਂ ਹੁਂਦੇ ਹੋਏ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਜਾਂਦੇ ਹਨ ਜਿਸ ਵਿੱਚ ਜਿਆਦਾ ਤਰ ਯਾਤਰੀ ਪੈਦਲ ਹੀ ਯਾਤਰਾ ਕਰਦੇ ਹਨ ਇਸ ਵਾਰ ਇਹ ਮੇਲਾ 1 ਅਗਸਤ 2019 ਤੋਂ 8 ਅਗਸਤ 2019 ਤੱਕ ਚੱਲੇਗਾ।
ਮੇਅਰ ਸ਼ਿਵ ਸੂਦ ਨੇ ਕਿਹਾ ਕਿ ਹੁਸ਼ਿਆਰਪੁਰ ਦੀਆਂ ਮੁੱਖ ਸੜਕਾਂ ਪ੍ਰਭਾਤ ਚੌਂਕ ਤੋਂ ਨਲੋਈਆਂ ਚੌਂਕ, ਚੰਡੀਗੜ ਚੌਂਕ ਤੋਂ ਧੋਬੀ ਘਾਟ ਅਤੇ ਧੋਬੀ ਘਾਟ ਚੌਂਕ ਤੋਂ ਬੰਜਰ ਬਾਗ ਨਗਰ ਨਿਗਮ ਦੀ ਹਦੂਦ ਤੱਕ, ਸ਼ਹਿਰ ਦੇ ਮੇਨ ਬਜਾਰਾਂ ਅਤੇ ਭਰਵਾਈਂ ਰੋਡ ਵਿੱਖੇ ਸਫਾਈ ਦਾ ਪ੍ਰਬੰਧ, ਸੜਕ ਤੇ ਲਾਈਟਾਂ ਦਾ ਪ੍ਰਬੰਧ, ਪੀਣਵਾਲੇ ਪਾਣੀ ਦਾ ਪ੍ਰਬੰਧ, ਫੌਗਿੰਗ ਆਦਿ ਦਾ ਪ੍ਰਬੰਧ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਕਰਨਾ ਯਕੀਨੀ ਬਣਾਈਆ ਜਾਵੇ। ਇਹਨਾਂ ਕੰਮਾ ਨੂੰ ਮੁੱਖ ਰਖਦੇ ਹੋਏ ਨਗਰ ਨਿਗਮ ਵਲੋਂ ਵੱਖ^ਵੱਖ ਟੀਮਾਂ ਬਣਾਈਆਂ ਜਾਣ ਤਾਂ ਜ਼ੋ ਬਾਹਰੋਂ ਆਊਣ ਵਾਲੇ ਸ਼ਰਧਾਲੂਆਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾਂ ਆਵੇ।
ਉਹਨਾਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਊਹ ਲੰਗਰ ਸੜਕ ਤੋਂ ਹੱਟਕੇ ਲਗਾਊਣ ਤਾਂ ਜ਼ੋ ਟਰੈਫਿਕ ਦੀ ਸਮਸਿਆ ਨਾਂ ਆਵੇ, ਲੰਗਰ ਵਰਤਾਊਣ ਸਮੇਂ ਧਰਮੌਕੋਲ ਅਤੇ ਪਲਾਸਟਿਕ ਦੇ ਬਰਤਨਾਂ ਦਾ ਇਸਤੇਮਾਲ ਨਾਂ ਕੀਤਾ ਜਾਵੇ ਅਤੇ ਪੀਣ ਵਾਲੇ ਪਾਣੀ ਵਿੱਚ ਕਲੋਰਿਨ ਮਿਲਾਊਣੀ ਯਕਨੀ ਊਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਚਿੰਤਪੁਰਨੀ ਮੇਲੇ ਦੌਰਾਨ ਸਫਾਈ ਦਾ ਵਿਸ਼ੇਸ਼ ਧਿਆਨ ਰਖਿੱਆ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp