ਹੁਸ਼ਿਆਰਪੁਰ : ਏਐੱਸਆਈ ਅਮਰੀਕ ਸਿੰਘ ਦੀ ਲੱਤ ਸੜਕ ‘ਤੇ ਕਿਸੇ ਟਰੱਕ ਨਾਲ ਹਾਦਸਾ ਹੋ ਜਾਣ ਕਾਰਨ ਕੱਟੀ ਗਈ ਸੀ ਨਾ ਕਿ ਚਲਾਨ ਕੱਟਣ ‘ਤੇ ਕਿਸੇ ਵਿਅਕਤੀ ਦੇ ਹਮਲੇ ਕਾਰਨ ਇਹ ਘਟਨਾ ਵਾਪਰੀ ਸੀ । ਨਵਾਂਸ਼ਹਿਰ ‘ਚ ਇਲਾਜ ਕਰਵਾ ਰਹੇ ਏਐੱਸਆਈ ਅਮਰੀਕ ਸਿੰਘ ਨੇ ਕੋਟਫਾਤੁਹੀ ਚੌਕੀ ਇੰਚਾਰਜ ‘ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਵਿਕਰਮਜੀਤ ਸਿੰਘ ਨੂੰ ਦਿੱਤੇ ਬਿਆਨ ‘ਚ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਪਹਿਲਾਂ ਕੁਝ ਅਖਬਾਰਾਂ ‘ਚ ਹਮਲੇ ‘ਚ ਲੱਤ ਕੱਟ ਕੇ ਸੁੱਟਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਨਾਲ ਸ਼ਸ਼ੋਪੰਜ ਦੀ ਸਥਿਤੀ ਪੈਦਾ ਹੋ ਗਈ ਸੀ।
ਅਮਰੀਕ ਸਿੰਘ ਨੇ ਦੱਸਿਆ ਕਿ ਉਹ 23 ਅਗਸਤ ਨੂੰ ਡਿਊਟੀ ਤੋਂ ਬਾਅਦ ਬਿਸਤ ਦੋਆਬ ਨਹਿਰ ਦੇ ਕਿਨਾਰੇ ਬਣੀ ਸੜਕ ਦੇ ਰਸਤੇ ਬਾਈਕ ਤੋਂ ਘਰ ਪਰਤ ਰਿਹਾ ਸੀ। ਪਿੰਡ ਏਮਾ ਜੱਟਾ ਕੋਲ ਕਿਸੇ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਸੜਕ ‘ਤੇ ਡਿੱਗ ਗਏ ਤੇ ਬੇਹੋਸ਼ ਹੋ ਗਏ। ਉਨ੍ਹਾਂ ਕਿਹਾ ਕਿ ਇਹ ਗੱਲ ਗਲਤ ਹੈ ਕਿ ਉਨ੍ਹਾਂ ਦੇ ਚਲਾਨ ਕੱਟਣ ‘ਤੇ ਕੁਝ ਲੋਕਾਂ ਨੇ ਜਾਣ-ਬੁਝ ਕੇ ਹਥਿਆਰ ਨਾਲ ਉਸ ਦੀ ਲੱਤ ਕੱਟੀ ਸੀ। ਕੋਟਫਾਤੁਹੀ ਚੌਕ ਇੰਚਾਰਜ ਏਐੱਸਆਈ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਏਐੱਸਆਈ ਅਮਰੀਕ ਸਿੰਘ ਨੇ ਆਪਣਾ ਬਿਆਨ ਦੇ ਦਿੱਤਾ ਹੈ ਤੇ ਉਨ੍ਹਾਂ ਨੇ ਘਟਨਾ ਨੂੰ ਐਕਸੀਡੈਂਟ ਦੱਸਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp