ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2020 ਦਾ ਨਤੀਜਾ ਘੋਸ਼ਿਤ
ਸ਼ੇਖਪੁਰ ਸਕੂਲ ਦੀ ਕੋਮਲਪ੍ਰੀਤ ਨੇ ਗੁਰਦਾਸਪੁਰ ਦੀ ਇਕਲੋਤੀ ਮੈਰਿਟ ਹਾਸਲ ਕੀਤੀ
ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ 5100 ਰੁਪਏ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ
ਗੁਰਦਾਸਪੁਰ ( ਗਗਨ, ਅਸ਼ਵਨੀ )
ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬ ਪੱਧਰ ਤੇ 03 ਜਨਵਰੀ 2021 ਨੂੰ ਕਰਵਾਈ ਗਈ ਅੱਠਵੀਂ ਜਮਾਤ ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2020 ਦਾ ਨਤੀਜਾ ਘੋਸ਼ਿਤ ਕੀਤਾ ਗਿਆ , ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਪੁੱਤਰੀ ਸ੍ਰੀ ਨਿਸ਼ਾਨ ਸਿੰਘ ਮਾਤਾ ਅਮਰਜੀਤ ਕੌਰ ਨੇ ਪੰਜਾਬ ਪੱਧਰ ਦੀ 500 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਅਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਕਲੌਤੀ ਮੈਰਿਟ ਸੂਚੀ ਵਿੱਚ ਆ ਕੇ ਪੂਰੇ ਜ਼ਿਲ੍ਹਾ ਪੱਧਰ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ 105 ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਪਣੀ ਥਾਂ ਬਣਾਈ ਹੈ। ਹੁਣ ਇਸ ਵਿਦਿਆਰਥਣ ਨੂੰ ਸਿੱਖਿਆ ਵਿਭਾਗ ਵੱਲੋਂ 2022-2023 ਤੱਕ ਵਜ਼ੀਫ਼ਾ ਮਿਲੇਗਾ। ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਇਸ ਵਿਦਿਆਰਣ ਨੂੰ 51 00 ਸੌ ਰੁਪਏ , ਸਨਮਾਨ ਚਿੰਨ , ਮੈਡਲ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ( ਸ ) ਹਰਪਾਲ ਸਿੰਘ ਸੰਧਾਵਾਲੀਆ , ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮਦਨ ਲਾਲ ਸ਼ਰਮਾ , ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ, ਬਲਬੀਰ ਸਿੰਘ , ਡੀ.ਐਮ. ਸਪੋਰਟਸ ਇਲਬਾਲ ਸਿੰਘ ਸਮਰਾ ਵੱਲੋਂ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਅਤੇ ਸਕੂਲ ਸਟਾਫ਼ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ , ਜਿਨ੍ਹਾਂ ਦੀ ਮਿਹਨਤ ਸਦਕਾ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਹੋਇਆ ਹੈ। ਇਸ ਮੌਕੇ ਲੈਕਚਰਾਰ ਮਦਨ ਲਾਲ , ਮੋਹਨ ਸਿੰਘ , ਪਰਮਪ੍ਰੀਤ ਕੌਰ , ਮੀਨਾ ਸ਼ਰਮਾ , ਬਿਕਰਮਜੀਤ ਕੌਰ , ਸਤਨਾਮ ਸਿੰਘ , ਸੁਖਦੀਪ ਸਿੰਘ , ਅਮਨਦੀਪ ਕੌਰ , ਗੁਰਪਾਲ ਸਿੰਘ , ਰਿਪਨਦੀਪ ਕੌਰ , ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp