ਫਿਲੌਰ : ਸਤਲੁਜ ਦਰਿਆ ’ਤੇ ਜਲੰਧਰ ਦਿਹਾਤੀ ਵੱਲੋਂ ਨਾਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ 4 ਲੱਖ ਰੁਪਏ ਰਿਸ਼ਵਤ ਲੈਣ ਦਾ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਾਈਟੈੱਕ ਨਾਕੇ ’ਤੇ ਤਾਇਨਾਤ ਏਐੱਸਆਈ ਹੁਸਨ ਲਾਲ, ਏਐੱਸਆਈ ਸੁਖਵਿੰਦਰ ਸਿੰਘ, ਏਐੱਸਆਈ ਕੁਲਦੀਪ ਸਿੰਘ, ਏਐੱਸਆਈ ਪ੍ਰਮੋਦ ਸਿੰਘ ਡਿਊਟੀ ’ਤੇ ਸਨ ਜਿਨ੍ਹਾਂ ਨੇ ਡਿਊਟੀ ਦੌਰਾਨ ਸ਼ੱਕੀ ਤੌਰ ’ਤੇ ਆਲਟੋ ਕਾਰ ਨੰਬਰ ਪੀ ਬੀ 08 ਸੀ ਜ਼ੈੱਡ 6671 ਜਿਸ ਵਿਚ ਵਿਸ਼ਾਲ ਬਜਾਜ ਵਾਸੀ ਅਬੋਹਰ ਅਤੇ ਜਸਵੀਰ ਸਿੰਘ ਵਾਸੀ ਤਰਨਤਾਰਨ ਸਵਾਰ ਸਨ, ਨੂੰ ਰੋਕਿਆ।
Case regidtered against two asi of punjab police.
ਤਲਾਸ਼ੀ ਲੈਣ ’ਤੇ ਉਸ ਵਿਚੋਂ 25 ਲੱਖ ਰੁਪਏ ਬਰਾਮਦ ਹੋਏ ਜਿਸ ਦੀ ਸੂਚਨਾ ਉਕਤ ਮੁਲਾਜ਼ਮਾਂ ਨੇ ਥਾਣਾ ਫਿਲੌਰ ਵਿਖੇ ਨਹੀਂ ਦਿੱਤੀ ਅਤੇ ਉਕਤ ਵਿਅਕਤੀਆਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ 4 ਲੱਖ ਰੁਪਏ ਰਿਸ਼ਵਤ ਲੈ ਕੇ ਛੱਡ ਦਿੱਤਾ। ਮੁਖ਼ਬਰ ਵੱਲੋਂ ਥਾਣਾ ਫਿਲੌਰ ਵਿਖੇ ਸੂਚਿਤ ਕੀਤਾ ਜਿਸ ਤੋਂ ਬਾਅਦ ਥਾਣਾ ਮੁਖੀ ਫਿਲੌਰ ਨੇ ਉਕਤ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ । ਚਾਰ ਮੁਲਾਜ਼ਮਾਂ ਵਿਚੋਂ ਦੋ ਮੁਲਾਜ਼ਮ ਹੁਸਨ ਲਾਲ ਅਤੇ ਸੁਖਵਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਦੋ ਫ਼ਰਾਰ ਹਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp