PUNJAB PUNBUS STRIKE TODAY: ਪੰਜਾਬ ਵਿੱਚ 6000 ਪਨਬਸ ਤੇ ਪੀਆਰਟੀਸੀ ਕਰਮਚਾਰੀ ਹੜਤਾਲ ‘ਤੇ, 2100 ਬੱਸਾਂ ਜਾਮ

ਚੰਡੀਗੜ੍ਹ: ਪੰਜਾਬ ਵਿੱਚ ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲ਼ਾਫ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ।  ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਸਵੇਰ ਤੋਂ ਹੀ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 6000 ਕਰਮਚਾਰੀ ਹੜਤਾਲ ‘ਤੇ ਹਨ ਤੇ 2100 ਬੱਸਾਂ ਦਾ ਪਹੀਆ ਰੋਕ ਦਿੱਤਾ ਹੈ।

ਬਟਾਲਾ ਦੇ ਪੰਜਾਬ ਰੋਡਵੇਜ ਡਿਪੂ ਵਿੱਚ ਹੜਤਾਲ ਉਪਰ ਬੈਠੇ ਪ੍ਰਦਰਸ਼ਨਕਾਰੀ ਰਾਜਬੀਰ ਸਿੰਘ, ਪਰਮਜੀਤ ਸਿੰਘ ਕੋਹੜ ਤੇ ਜਗਦੀਪ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਖਿਲ਼ਾਫ ਨਾਅਰੇਬਾਜੀ ਇਸ ਕਰਕੇ ਕਰ ਰਹੇ ਹਾਂ, ਕਿਉਂਕਿ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ। ਇਸ ਕਰਕੇ ਅੱਜ ਪਨਬਸ ਤੇ ਪੀਆਰਟੀਸੀ ਦੀਆਂ 2100 ਬੱਸਾਂ ਖੜ੍ਹੀਆਂ ਕਰ ਦਿੱਤੀਆਂ ਹਨ।

Advertisements

punjab roadways employees strike latest news

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply