ਹੁਸ਼ਿਆਰਪੁਰ (ਆਦੇਸ਼ ) : ਬ੍ਰਹਮ ਸ਼ੰਕਰ ਜਿੰਪਾ ਹਲਕਾ ਇੰਚਾਰਜ ਅਤੇ ਆਪ ਦੇ ਸੀਨੀਅਰ ਨੇਤਾਵਾਂ ਇਕ ਸਾਂਝੀ ਮੀਟਿੰਗ ਦੌਰਾਨ ਅੱਜ ਇਥੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਆਪ ਦੀ ਸਰਕਾਰ ਬਣਦੇ ਹੀ ਮਹਿੰਗੀ ਬਿਜਲੀ ਦੇ ਸਮਝੋਤੇ ਰੱਦ ਕਰ ਦਿੱਤੇ ਜਾਣਗੇ।
ਓਹਨਾ ਕਿਹਾ ਕਿ ਕੈਪਟਨ ਨੇ ਆਪਣੇ 2017 ਦੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਸਰਕਾਰ ਬਣਦੇ ਹੀ ਮਹਿੰਗੀ ਬਿਜਲੀ ਦੇ ਸਮਝੋਤੇ ਰੱਦ ਕੀਤੇ ਜਾਣਗੇ। ਅੱਜ ਸਾਢੇ ਚਾਰ ਸਾਲ ਹੋ ਗਏ ਪਰ ਕੈਪਟਨ ਨੇ ਕੁਝ ਨਹੀਂ ਕੀਤਾ।
– ਇਨ੍ਹਾਂ ਸਮਝੌਤਿਆਂ ਕਰਕੇ ਸੂਬਾ ਕਰਜ਼ਾਈ ਹੁੰਦਾ ਜਾ ਰਿਹਾ। ਲੋਕਾਂ ਤੇ ਆਰਥਿਕ ਬੋਝ ਵੱਧ ਰਿਹਾ ਹੈ।
– ਵਾਰ ਵਾਰ ਕੈਪਟਨ ਅਮਰਿੰਦਰ ਸਿੰਘ ਬਹਾਨੇ ਬਣਾ ਕੇ ਬਾਦਲਾਂ ਵਲੋਂ ਗ਼ਲਤ ਢੰਗ ਨਾਲ ਕੀਤੇ ਇਹ ਬਿਜਲੀ ਸਮਝੌਤੇ ਰੱਦ ਕਰਨ ਤੋਂ ਭੱਜ ਰਹੇ ਹਨ । ਜਦ ਕਿ ਇਹ ਪ੍ਰਾਈਵੇਟ ਥਰਮਲ ਪਲਾਂਟ ਜਿਨ੍ਹਾਂ ਨਾਲ ਸਮਝੌਤੇ ਕੀਤੇ ਗਏ ਹਨ, ਬਿਜਲੀ ਦੀ ਤੰਗੀ ਦੇ ਸੀਜ਼ਨ ਵਿੱਚ ਕਦੀ ਵੀ ਸਹੀ ਢੰਗ ਨਾਲ ਬਿਜਲੀ ਮੁਹੱਈਆ ਨਹੀਂ ਕਰਵਾ ਰਹੇ।
– ਕੈਪਟਨ ਅਮਰਿੰਦਰ ਸਿੰਘ ਬਿਜਲੀ ਸਮਝੌਤਿਆਂ ਬਾਰੇ ਸ਼ੰਕੇ ਪੈਦਾ ਕਰਨ ਤੋਂ ਬਾਜ਼ ਨਹੀਂ ਆਉਂਦੇ । ਉਹ ਵਾਰ ਵਾਰ ਨਵੇਂ ਸ਼ੰਕੇ ਪੈਦਾ ਕਰਕੇ ਇਨ੍ਹਾਂ ਗ਼ਲਤ ਬਿਜਲੀ ਸਮਝੌਤਿਆਂ ਵਿੱਚ ਬਾਦਲਾਂ ਦਾ ਬਚਾਅ ਕਰ ਰਹੇ ਹਨ।
– ਕੈਪਟਨ ਅਮਰਿੰਦਰ ਦੇ ਖੁਦ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇਸ ਗੱਲ ਨੂੰ ਕਬੂਲਿਆ ਹੈ ਕਿ ਸਰਕਾਰ ਪਹਿਲਾਂ ਹੀ ਬਹੁਤ ਸਮਾਂ ਖ਼ਰਾਬ ਕਰ ਚੁੱਕੀ ਹੈ ਅਤੇ ਜੇਕਰ ਹੁਣ ਇਸ ਮੁੱਦੇ ਤੇ ਕੋਈ ਫੈਸਲਾ ਨਾ ਲਿਆ ਗਿਆ ਤਾਂ ਕੁਝ ਵੀ ਨਹੀਂ ਬਚੇਗਾ।
– ਨਾ ਤਾਂ ਸਾਰੇ ਬਿਜਲੀ ਸਮਝੌਤੇ ਗਲਤ ਹਨ ਅਤੇ ਨਾ ਹੀ ਉਨ੍ਹਾਂ ਨੂੰ ਰੱਦ ਕਰਨ ਦੀ ਲੋੜ ਹੈ ਬਲਕਿ ਉਹ 3 ਬਿਜਲੀ ਸਮਝੌਤੇ ਜੋ ਬਾਦਲਾਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਕੀਤੇ ਸਨ ਅਤੇ ਜਿਸ ਨਾਲ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ।
– ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਲਿਆਂਦੇ ਪ੍ਰਾਈਵੇਟ ਮੈਂਬਰ ਬਿਲ ਉਸ ਨੂੰ ਨਜ਼ਰਅੰਦਾਜ਼ ਕਰਨ ਦੇ ਲਈ ਇਕ ਦਿਨ ਦਾ ਹੀ ਸੈਸ਼ਨ ਬੁਲਾਇਆ।
ਇਸ ਮੌਕੇ ਬ੍ਰਹਮ ਸ਼ੰਕਰ ਜਿੰਪਾ ਹਲਕਾ ਇੰਚਾਰਜ,
ਹਰਮਿੰਦਰ ਬਖਸ਼ੀ ਲੋਕ ਸਭਾ ਇੰਚਾਰਜ ,ਜ਼ਿਲ੍ਹਾ ਪ੍ਰਧਾਨ ਦਲੀਪ ਉਹਰੀ, ਕਰਮਜੀਤ ਕੌਰ ਜ਼ਿਲਾ ਸੈਕਟਰੀ,, ਹਰਮਿੰਦਰ ਸੰਧੂ ਹਲਕਾ ਇੰਚਾਰਜ ਚੱਬੇਵਾਲ, ਕਰਮਵੀਰ ਘੁੰਮਣ ਹਲਕਾ ਇੰਚਾਰਜ ਦਸੂਹਾ, ਜਸਬੀਰ ਰਾਜਾ, ਗੁਰਧਿਆਨ ਸਿੰਘ ਮੁਲਤਾਨੀ , ਜਸਪਾਲ ਚੇਚੀ, ਅਮਰਜੋਤ ਸਿੰਘ ਸੈਣੀ,ਅਮਰਪ੍ਰੀਤ ਸਿੰਘ ਪ੍ਰਿੰਸ ਮਨਦੀਪ ਕੌਰ, ਸ਼ਸ਼ੀ , ਸੰਤੋਸ਼ ਸੈਣੀ, ਨਵਜੋਤ ਕੌਰ ਜੋਤੀ, ਸੁਮਨ, ਸਤਵੰਤ ਸਿਆਣ ਸੰਦੀਪ ਸੈਣੀ ਖੁਸ਼ੀ ਰਾਮ ਧੀਮਾਨ ਨਿਤੀਸ਼ , ਰਜਿੰਦਰ ਕੁਮਾਰ ਪੰਚ, ਅਮਨਦੀਪ ਬਿੰਦਾ, ਅੰਸ਼ੂਲ ਕੁਮਾਰ, ਸੰਦੀਪ ਚੇਚੀ , ਜਸਦੀਪ, ਰਾਜੂ ਖਤਰੀ, ਵਿਸ਼ਾਲ ਨੰਦਾ, ਜਸਪਾਲ ਸੁਮਨ, ਹਰਜਿੰਦਰ ਵਿਰਦੀ ਤੇ ਅਨੇਕਾਂ ਹੋਰ ਹਾਜ਼ਿਰ ਸਨ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp