ਮੈਗਾ ਰੋਜ਼ਗਾਰ ਮੇਲੇ ’ਚ 453 ਨੌਜਵਾਨਾਂ ਨੇ ਲਿਆ ਹਿੱਸਾ, 257 ਦੀ ਹੋਈ ਚੋਣ : ਡਿਪਟੀ ਕਮਿਸ਼ਨਰ
ਐਸ.ਆਈ.ਐਸ. ਸਕਿਉਰਟੀ ’ਚ ਭਰਤੀ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ ਲਗਾਇਆ ਗਿਆ ਮੈਗਾ ਰੋਜ਼ਗਾਰ ਮੇਲਾ
ਹੁਸ਼ਿਆਰਪੁਰ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਐਸ.ਆਈ.ਐਸ. ਸਕਿਉਰਟੀ ਵਿਚ ਭਰਤੀ ਲਈ ਰੋਜ਼ਗਾਰ ਬਿਊਰੋ ਵਿਚ ਲਗਾਏ ਗਏ ਮੈਗਾ ਰੋਜ਼ਗਾਰ ਮੇਲੇ ਵਿਚ 453 ਨੌਜਵਾਨਾਂ ਨੇ ਹਿੱਸਾ ਲਿਆ, ਜਿਸ ਵਿਚ ਕੰਪਨੀਆਂ ਵਲੋਂ 257 ਨੌਜਵਾਨਾਂ ਨੂੰ ਮੌਕੇ ’ਤੇ ਹੀ ਚੁਣ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿਚ 400 ਪੁਰਸ਼ ਅਤੇ 53 ਮਹਿਲਾਵਾਂ ਨੇ ਹਿੱਸਾ ਲਿਆ ਜਿਸ ਵਿਚ 236 ਪੁਰਸ਼ਾਂ ਅਤੇ 21 ਮਹਿਲਾਵਾਂ ਨੂੰ ਕੰਪਨੀ ਵਲੋਂ ਸਿਲੈਕਟ ਕਰ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਗਾ ਰੋਜ਼ਗਾਰ ਮੇਲੇ ਨੂੰ ਲੈ ਕੇ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਹੈ, ਜਿਸ ਦਾ ਉਨ੍ਹਾਂ ਨੂੰ ਲਾਭ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਚ ਐਸ.ਆਈ.ਐਸ. ਸਕਿਉਰਟੀ ਵਲੋਂ ਪੁਰਸ਼ ਅਤੇ ਮਹਿਲਾ ਸਕਿਉਰਟੀ ਗਾਰਡ ਦੀਆਂ ਆਸਾਮੀਆਂ ਲਈ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਰਤੀ ਨੌਜਵਾਨਾਂ ਦੀ ਡਿਊਟੀ ਮਹੀਨੇ ਵਿਚ 26 ਦਿਨ (8 ਘੰਟੇ ਪ੍ਰਤੀ ਦਿਨ) ਦੀ ਹੋਵੇਗੀ ਅਤੇ ਤਨਖਾਹ 11900-13000 ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਤਨਖਾਹ ਤੋਂ ਇਲਾਵਾ ਕਈ ਸੁਵਿਧਾਵਾਂ ਜਿਵੇਂ ਕਿ ਪੀ.ਐਫ., ਈ.ਐਸ.ਆਈ., ਸਸਤਾ ਖਾਣਾ, ਰਿਹਾਇਸ਼, ਮੁਫ਼ਤ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਆਦਿ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਅਤੇ ਜੀ.ਓ.ਜੀਜ਼ ਦੀ ਵਿਸ਼ੇਸ਼ ਭੂਮਿਕਾ ਰਹੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp