ਹੈਰੋਇਨ , ਨਸ਼ੀਲੀਆਂ ਗੋਲ਼ੀਆਂ ਅਤੇ ਨਜਾਇਜ ਸ਼ਰਾਬ ਸਮੇਤ ਛੇ ਵਿਅਕਤੀ ਕਾਬੂ
ਗੁਰਦਾਸਪੁਰ( ਅਸ਼ਵਨੀ ) :– ਪਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 88 ਗ੍ਰਾਮ ਹੈਰੋਇਨ , 830 ਨਸ਼ੀਲੀਆਂ ਗੋਲੀਅਾ , ਦੋ ਮੋਟਰਸਾਇਕਲ , ਇਕ ਚੋਰੀ ਸ਼ੁਦਾ ਮੋਟਰਸਾਈਕਲ , 1 ਲੱਖ 83 ਹਜਾਰ 7 ਸੋ 50 ਮਿਲੀ ਲੀਟਰ ਨਜਾਇਜ ਸ਼ਰਾਬ ਅਤੇ 50 ਕਿੱਲੋ ਲਾਹਣ ਸਮੇਤ ਛੇ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਏ ਐਸ ਆਈ ਰਮਨ ਕੁਮਾਰ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਕੋਹਲੀਆ ਮੋੜ ਤੋ ਸ਼ਮਸ਼ੇਰ ਸਿੰਘ ਉਰਫ ਸ਼ੇਰਾਂ ਪੁੱਤਰ ਸ਼ਿੰਦਰ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਸ਼ੱਕ ਪੈਣ ਉੱਪਰ ਕਿ ਇਸ ਪਾਸ ਨਸ਼ੀਲਾ ਪਦਾਰਥ ਹੈ ਮੋਟਰ-ਸਾਈਕਲ ਨੰਬਰ ਪੀ ਬੀ 02 ਡੀ ਬੀ 9584 ਤੇ ਸਮੇਤ ਕਾਬੂ ਕਰਕੇ ਸ਼ਮਸ਼ੇਰ ਸਿੰਘ ਦੀ ਤਲਾਸ਼ੀ ਕੀਤੀ ਤਾਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ।ਏ ਐਸ ਆਈ ਹਰਜੀਤ ਸਿੰਘ ਪੁਲਿਸ ਸਟੇਸ਼ਨ ਤਿਬੱੜ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਤਿਬੱੜ ਤੋ ਪਿੰਡ ਤੋ ਅਲਾਵਲਪੁਰ ਵਾਲੀ ਸਾਈਡ ਥੋੜਾ ਅੱਗੇ ਪਹੁੰਚੇ ਜਿਸ ਤੇ ਅਨਿਲ ਰਾਜਾ ਉਰਫ ਜਾਣੂ ਪੁੱਤਰ ਰਕੇਸ਼ ਕੁਮਾਰ ਵਾਸੀ ਝਾਵਰ ਜੋ ਨੂੰ ਮੋਟਰ-ਸਾਈਕਲ ਨੰਬਰ ਪੀ ਬੀ 08 ਸੀ ਵਾਈ 9182 ਤੇ ਸਵਾਰ ਹੋ ਕੇ ਆ ਰਿਹਾ ਸੀ ਜਿਸ ਨੂੰ ਪਿੱਛੇ ਮੁੜਣ ਲੱਗੇ ਨੂੰ ਕਾਬੂ ਕਰਕੇ 18 ਗ੍ਰਾਮ ਹੈਰੋਇਨ ਬਰਾਮਦ ਕੀਤੀ । ਏ ਐਸ ਆਈ ਰਜੇਸ਼ ਕੁਮਾਰ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਨਾਕਾਬੰਦੀ ਅਤੇ ਵਹੀਕਲਾ ਦੀ ਚੈਕਿੰਗ ਕਰਦੇ ਹੋਏ ਨਬੀਪੁਰ ਚੌਕ ਤਿਬੱੜ ਤੋ ਪਿੰਡ ਤੋ ਮਨੂੰ ਮਸੀਹ ਪੁੱਤਰ ਸੈਮੁਅਲ ਮਸੀਹ ਵਾਸੀ ਜੀਵਨਵਾਲ ਬੱਬਰੀ ਨੂੰ ਚੋਰੀਸ਼ੁਦਾ ਮੋਟਰ-ਸਾਈਕਲ ਨੰਬਰ ਪੀ ਬੀ 06 ਐਚ 1683 ਸਮੇਤ ਕਾਬੂ ਕੀਤਾ ਪੁੱਛ-ਗਿੱਛ ਦੋਰਾਨ ਮੰਨੂੰ ਮਸੀਹ ਨੇ ਦਸਿਆਂ ਕਿ ਇਹ ਮੋਟਰ-ਸਾਈਕਲ ਉਸ ਨੇ ਕਰੀਬ 20 ਦਿਨ ਪਹਿਲਾ ਬੱਬਰੀ ਹੱਸਪਤਾਲ ਲਾਗੋ ਚੋਰੀ ਕੀਤਾ ਸੀ ਤੇ ਅੱਜ ਇਸ ਨੂੰ ਵੇਚਣ ਲਈ ਜਾ ਰਿਹਾ ਸੀ । ਰਾਜੇਸ਼ ਕੱਕੜ ਉਪ ਕਪਤਾਨ ਪੁਲਿਸ ( ਡੀਟੈਕਟਿਵ ) ਗੁਰਦਾਸਪੁਰ ਦੀ ਹਾਜ਼ਰੀ ਵਿੱਚ ਤਲਾਸ਼ੀ ਕਰਨ ਤੇ ਮੋਨੂੰ ਮਸੀਹ ਤੋ ਇਕ ਮੋਮੀ ਲਿਫ਼ਾਫ਼ਾ ਬਰਾਮਦ ਹੋਇਆਂ ਇਸ ਮੋਮੀ ਲਿਫਾਫੇ ਵਿੱਚੋਂ 750 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਇਆਂ । ਏ ਐਸ ਆਈ ਸੁਰਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਬਾਈਪਾਸ ਘਰੋਟਾ ਮੋੜ ਮੋਜੂਦ ਸੀ ਤਾਂ ਬੋਧ ਰਾਜ ਉਰਫ ਬੁਧਿਆ ਪੁੱਤਰ ਹੀਰਾ ਲਾਲ ਵਾਸੀ ਦੀਨਾ ਨਗਰ ਨੂੰ ਕਾਬੂ ਕਰਕੇ 80 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ।
ਏ ਐਸ ਆਈ ਵੇਸ਼ਨੋ ਦਾਸ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਪਿੰਡ ਨਾਰੰਗਪੁਰ ਧੁੱਸੀ ਨੇੜੇ ਰੇਡ ਕਰਕੇ ਕੈਨ ਪਲਾਸਟਿਕਾਂ ਵਿੱਚੋਂ 183759 ਮਿਲੀ ਲੀਟਰ ਨਜਾਇਜ ਸ਼ਰਾਬ ਬਰਾਮਦ ਕੀਤੀ । ਜਿਸ ਤੇ ਰਵੀ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਬਰਿਆਰ ਕਲੋਨੀ ਜਦੋਕਿ ਰਕੇਸ਼ ਕੁਮਾਰ ਉਰਫ ਪਾਵਾ ਪੁੱਤਰ ਵਿਜੇ ਕੁਮਾਰ ਵਾਸੀ ਗਾਹਲੜੀ ਪੁਲਿਸ ਪਾਰਟੀ ਨੂੰ ਵੇਖ ਕੇ ਮੋਕਾ ਤੋ ਫ਼ਰਾਰ ਹੋ ਗਿਆ । ਏ ਐਸ ਆਈ ਹਰਭਜਨ ਚੰਦ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਤਾਰਾ ਮਸੀਹ ਪੁੱਤਰ ਗਰੀਫਨ ਮਸੀਹ ਵਾਸੀ ਸੰਘਰ ਕਲੋਨੀ ਨੂੰ 50 ਕਿੱਲੋ ਲਾਹਣ ਸਮੇਤ ਕਾਬੂ ਕੀਤਾ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp