ਕਰੋਨਾ ਵਾਇਰਸ ਦੇ ਟੀਕਾਕਰਨ ਦੇ ਪੈਸੇ ਨਾ ਮਿਲਣ ਤੇ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਨੇ ਦਿੱਤੀ ਕੰਮ ਬੰਦ ਕਰਨ ਦੀ ਚਿਤਾਵਨੀ , 14 ਸਤੰਬਰ ਨੂੰ ਹੜਤਾਲ ਤੇ ਜਾਣ ਦਾ ਫੈਸਲਾ
ਗੁਰਦਾਸਪੁਰ ( ਅਸ਼ਵਨੀ ) :-
ਪਿਛਲੇ ਅੱਠ ਮਹੀਨਿਆਂ ਤੋਂ ਕਰੋਨਾ ਵੈਕਸੀਨ ਲਗਵਾਉਣ ਅਤੇ ਸਬ ਸੈਂਟਰ ਤੋਂ ਲਿਆਉਣ ਦਾ ਮਿਹਨਤਾਨਾ ਨਾ ਮਿਲਣ ਤੇ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵਲੋਂ ਬਲਵਿੰਦਰ ਕੌਰ ਅਲੀ ਸ਼ੇਰ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਦੀ ਅਗਵਾਈ ਹੇਠ ਸਿਵਲ ਸਰਜਨ ਗੁਰਦਾਸਪੁਰ ਦੇ ਦਫਤਰ ਵਿਖੇ ਰੋਸ ਮੁਜਾਹਰਾ ਕੀਤਾ। ਸਿਵਲ ਸਰਜਨ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ 13 ਸਤੰਬਰ ਤੱਕ ਕਰੋਨਾ ਵੈਕਸੀਨ ਲਗਵਾਉਣ ਦੇ ਸੈਸ਼ਨ ਅਤੇ ਡਿਊਟੀ ਸਮੇਂ ਦੀ ਖੁਰਾਕ ਰਾਸ਼ੀ ਰਿਲੀਜ਼ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀ ਵੱਲੋਂ 14 ਸਤੰਬਰ ਨੂੰ ਕਰੋਨਾ ਵੈਕਸੀਨ ਦਾ ਬਾਈਕਾਟ ਕਰਕੇ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਪੱਕਾ ਧਰਨਾ ਲਗਵਾਉਣ ਦੀ ਚੇਤਾਵਨੀ ਦਿਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਚੰਲ ਮੱਟੂ ਬਟਾਲਾ ਨੇ ਕਿਹਾ ਕਿ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਤੋਂ ਕਰੋਨਾ ਟੀਕਾਕਰਨ ਸੈਸ਼ਨ ਦਾ ਕੰਮ ਮੁਫਤੋ ਮੁਫ਼ਤੀ ਕਰਵਾਇਆ ਜਾ ਰਿਹਾ ਸੀ। ਇਥੋਂ ਤੱਕ ਕਰੋਨਾ ਦਾ ਟੀਕੇ ਲਿਆਉਣ ਲਈ ਪੱਲਿਉਂ ਪੈਸੇ ਲੈਣੇ ਚਾਹੀਦੇ ਹਨ। ਟੀ ਬੀ ਦੇ ਮਰੀਜ਼ਾਂ ਨੂੰ ਦਵਾਈਆਂ ਖਵਾਉਣ ਦੇ ਪੈਸੇ ਨਹੀਂ ਦਿੱਤੇ ਜਾ ਰਹੇ। ਵਰਕਰਾਂ ਨੂੰ ਰੋਸ਼ ਹੈ ਕਿ ਸਰਬੱਤ ਬੀਮਾਂ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ ਹੈ। ਜਥੇਬੰਦੀ ਨੇ ਜਦੋਂ ਡਾਕਟਰ ਹਰਭਜਨ ਮਾਂਡੀ ਸਿਵਲ ਸਰਜਨ ਗੁਰਦਾਸਪੁਰ ਨਾਲ ਮੀਟਿੰਗ ਵਿੱਚ ਪੈਸੇ ਨਾ ਮਿਲਣ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਵੱਲੋਂ ਬਜ਼ਟ ਆਉਣ ਤੇ ਪੈਸੇ ਦੇਣ ਦਾ ਭਰੋਸਾ ਦਿੱਤਾ। ਜਿਸ ਤੇ ਜਥੇਬੰਦੀ ਵਲੋਂ 14 ਸਤੰਬਰ ਨੂੰ ਕਰੋਨਾ ਵੈਕਸੀਨ ਲਗਾਉਣ ਦਾ ਕੰਮ ਬੰਦ ਕਰ ਕੇ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੀਆਂ ਸੋਲਾਂ ਸੌ ਦੇ ਲਗਭਗ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੂੰ ਕਰੋਨਾ ਟੀਕਾਕਰਨ ਸੈਸ਼ਨ ਵਿੱਚ ਖ਼ੁਰਾਕ ਰਾਸ਼ੀ ਨਹੀਂ ਦਿੱਤੀ ਜਾਂਦੀ। ਵਰਕਰਾਂ ਨੂੰ ਖੁਦ ਪੈਟਰੋਲ ਖਰਚਕੇ ਸਬ ਸੈਂਟਰ ਤੋਂ ਟੀਕੇ ਲਿਆਉਣ ਮਜਬੂਰ ਕੀਤਾ ਜਾ ਰਿਹਾ ਹੈ। ਟੀ ਬੀ ਦੇ ਮਰੀਜ਼ਾਂ ਨੂੰ ਦਵਾਈਆਂ ਖਵਾਉਣ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਹਨ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਗੁਰਦਾਸਪੁਰ ਦੇ ਆਗੂ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਵਰਕਰਾਂ ਨੂੰ ਪੰਜਾਬ ਸਰਕਾਰ ਤੇ ਰੋਸ ਹੈ ਕਿ ਉਨ੍ਹਾਂ ਨੂੰ ਘੱਟੋ-ਘੱਟ ਉਜਰਤ ਤਹਿਤ ਮਹੀਨਾਵਾਰ ਤਨਖਾਹ ਨਹੀਂ ਦਿੱਤੀ ਜਾਂਦੀ ਹੈ ਇਸ ਲਈ ਉਹ 17 ਸਤੰਬਰ ਤੋਂ 19 ਸਤੰਬਰ ਤੱਕ ਪਟਿਆਲਾ ਵਿਖੇ ਤਿੰਨ ਰੋਜ਼ਾ ਧਰਨਾ ਲਗਾ ਰਹੀਆਂ ਹਨ। ਇਸ ਮੌਕੇ ਹਰਪ੍ਰੀਤ ਕੌਰ ਤੁੰਗ , ਗੁਰਵਿੰਦਰ ਕੌਰ ਦੁਰਾਗਲਾ , ਕਿਰਨ ਕੁਮਾਰੀ ਦਬੂੜੀ , ਗੁਰਦੇਵ ਕੌਰ ਆਲੇਚੱਕ , ਨੀਤੂ , ਬਬਲੀ , ਕਾਂਤਾ , ਸ਼ੀਤਲ , ਤਿਰਪਤਾ , ਕੁਸਮ , ਸ਼ਰਨਜੀਤ ਕੌਰ , ਪੂਜਾ , ਕੁਲਵਿੰਦਰ ਕੌਰ ਅਤੇ ਸ਼ਬਨਮ ਬਟਾਲਾ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp