ਹੁਸ਼ਿਆਰਪੁਰ (ਸੌਰਵ ਗਰੋਵਰ )
ਪੰਜਾਬ ਦੇ ਅਧਿਆਪਕਾਂ ਦੀ ਸਿਰਮੌਰ ਅਤੇ ਮਾਂ ਜਥੇਬੰਦੀ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਜਿਸ ਦਾ ਇਤਿਹਾਸ ਸ਼ੁਰੂ ਤੋਂ ਹੀ ਸ਼ਾਨਾਮੱਤੀ ਅਤੇ ਸੰਘਰਸ਼ਸ਼ੀਲ ਰਿਹਾ ਹੈ। ਹੁਸ਼ਿਆਰਪੁਰ ਇਕਾਈ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਸਮੂਹ ਐਸਐਸਏ ਅਤੇ ਰਮਸਾ ਅਧਿਆਪਕ ਯੂਨੀਅਨ ਦੇ ਸੈਂਕੜੇ ਅਧਿਆਪਕ ਪਿ੍ਤਪਾਲ ਸਿੰਘ ਅਤੇ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਜੀ ਟੀ ਯੂ ਵਿੱਚ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਜੀਟੀਯੂ ਦੇ ਜ਼ਲਿ੍ਹਾ ਪ੍ਰਧਾਨ ਪਿੰ੍ਸੀਪਲ ਅਮਨਦੀਪ ਸ਼ਰਮਾ ਨੇ ਕਿਹਾ ਕਿ ਸਮੂਹ ਅਧਿਆਪਕ ਵਰਗ ਦੀ ਪਛਾਣ ਉਸਦੇ ਆਪਣੇ ਕੰਮਾਂ ਪ੍ਰਤੀ ਸੁਹਿਰਦਤਾ, ਸੰਘਰਸ਼ੀ ਰੋਲ ਅਤੇ ਆਪਣੀ ਜਥੇਬੰਦੀ ਦਾ ਵਿਰਸਾ ਸਾਂਭਣ ਅਤੇ ਉਸ ਨੂੰ ਹੋਰ ਸ਼ਾਨਾਮੱਤੀ ਢੰਗ ਨਾਲ ਵਧਾਉਣਾ ਹੁੰਦਾ ਹੈ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਬੰਦੀ ਦੇ ਸੂਬਾਈ ਸੀਨੀਅਰ ਵਾਈਸ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ, ਪ.ਸ.ਸ.ਫ. ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ ,ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ, ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਪਿੰ੍ਸੀਪਲ ਹਰਜਿੰਦਰ ਸਿੰਘ ਅਤੇ ਜੀਟੀਯੂ ਦੇ ਸਮੁੱਚੀ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਆਗੂਆਂ ਵੱਲੋਂ ਜਥੇਬੰਦੀ ਵਿੱਚ ਸ਼ਾਮਲ ਹੋਏ ਸਮੂਹ ਅਧਿਆਪਕਾਂ ਦਾ ਦਿਲੋਂ ਧੰਨਵਾਦ ਤੇ ਸਵਾਗਤ ਕੀਤਾ। ਸਮਾਗਮ ਦਾ ਮੰਚ ਸੰਚਾਲਨ ਬਾਖੂਬੀ ਸੁਨੀਲ ਕੁਮਾਰ ਵੱਲੋਂ ਨਿਭਾਇਆ ਜਾ ਰਿਹਾ ਸੀ ਉੱਥੇ ਅਧਿਆਪਕਾਂ ਨਾਲ ਭਰੇ ਪੰਡਾਲ ਨੂੰ ਜਥੇਬੰਦੀ ਦੇ ਸੀਨੀਅਰ ਅਤੇ ਨਵੇਂ ਆਗੂਆਂ ਸ਼ਾਮ ਸੁੰਦਰ ਕਪੂਰ, ਵਿਕਾਸ ਸ਼ਰਮਾ, ਪਿ੍ਰਤਪਾਲ ਸਿੰਘ, ਲੈਕ. ਜਸਵੰਤ ਮੁਕੇਰੀਆਂ, ਲੈਕਚਰਾਰ ਹਰਵਿੰਦਰ ਸਿੰਘ, ਅਰਵਿੰਦਰ ਮਾਹਿਲਪੁਰ, ਸੂਰਜ ਪ੍ਰਕਾਸ਼ ਸਿੰਘ, ਦਵਿੰਦਰ ਧਨੋਤਾ, ਵਰਿੰਦਰ ਵਿੱਕੀ, ਜਸਪ੍ਰਰੀਤ ਕੌਰ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਸੰਦੀਪ ਕੁਮਾਰ ਗੜਦੀਵਾਲਾ, ਸਰਬਜੀਤ ਸਿੰਘ, ਗੁਰਜੀਤ ਸਿੰਘ, ਸੁਰਿੰਦਰ ਕੁਮਾਰ, ਸਚਿਨ ਗੜਦੀਵਾਲਾ, ਪਰਮਿੰਦਰ ਸਿੰਘ, ਹੈੱਡਮਾਸਟਰ ਸੰਦੀਪ ਬਡੇਸਰੋਂ, ਹਰਜਿੰਦਰ ਸਿੰਘ, ਰਾਜੇਸ਼ ਅਰੋੜਾ, ਸਰਬਜੀਤ ਢੰਡਾ, ਮਨਜੀਤ ਸਿੰਘ ਮੁਕੇਰੀਆਂ, ਪਰਸ ਰਾਮ, ਸ਼ਾਮ ਨਰੇਸ਼ ਮਹਿਤਾ, ਅਮਰਜੀਤ ਸਿੰਘ, ਸੁਰਿੰਦਰ ਕੁਮਾਰ, ਬਲਜੀਤ ਕੌਸ਼ਲ, ਸਤਵਿੰਦਰ ਮਾਹਿਲਪੁਰ, ਰਣਵੀਰ ਸਿੰਘ, ਰਾਜ ਕੁਮਾਰ, ਵਰਿੰਦਰ ਸਿੰਘ, ਪਵਨ ਗੋਇਲ, ਦਿਲਵਾਗ ਸਿੰਘ, ਨਰਿੰਦਰ ਅਜਨੋਹਾ ਸਮੇਤ ਸੈਂਕੜੇ ਅਧਿਆਪਕ ਸ਼ਾਮਲ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp