ਦਮੋਹ (ਮੱਧ ਪ੍ਰਦੇਸ਼ ): ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹੇ ਵੀ ਗੰਭੀਰ ਸੋਕੇ ਦੀ ਲਪੇਟ ਵਿੱਚ ਹਨ ਅਤੇ ਇਹ ਸੋਕਾ ਹੁਣ ਲੋਕਾਂ ਨੂੰ ਵਹਿਮ ਭਰਮ ਚ ਫਸਾ ਰਿਹਾ ਹੈ। ਰਾਜ ਦੇ ਦਮੋਹ ਤੋਂ ਕੁਝ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜੋ ਰੂੜੀਵਾਦੀ ਪਰੰਪਰਾ ਦੀ ਪਛਾਣ ਹਨ।
ਇੱਥੇ, ਛੋਟੀਆਂ ਲੜਕੀਆਂ ਨੂੰ ਨੰਗਾ ਕਰਕੇ ਉਨ੍ਹਾਂ ਨੂੰ ਮੁਸਲ ਦੇ ਕੇ ਪੂਰੇ ਪਿੰਡ ‘ਚ ਘੁੰਮਾਇਆ ਗਿਆ । ਇੱਥੇ ਅਜਿਹਾ ਕਰਨ ਵਾਲਾ ਕੋਈ ਹੋਰ ਨਹੀਂ ਹੈ, ਉਨ੍ਹਾਂ ਦੇ ਆਪਣੇ ਪਰਿਵਾਰ ਦੀਆਂ ਔਰਤਾਂ ਮਾਵਾਂ ਅਤੇ ਆਂਢ-ਗੁਆਂਢ ਦੇ ਲੋਕ ਹਨ।
ਜ਼ਿਲ੍ਹੇ ਦੇ ਜਬੇਰਾ ਬਲਾਕ ਦੇ ਪਿੰਡ ਬਨੀਆ ਵਿੱਚ ਬਾਰਿਸ਼ ਨਾ ਹੋਣ ਕਾਰਨ ਲੋਕ ਪਰੇਸ਼ਾਨ ਹਨ। ਸੋਕੇ ਦੇ ਮੱਦੇਨਜ਼ਰ, ਪੁਰਾਣੇ ਵਿਸ਼ਵਾਸ ਅਨੁਸਾਰ, ਪਿੰਡ ਦੀਆਂ ਛੋਟੀਆਂ ਲੜਕੀਆਂ ਨੂੰ ਪੂਰੀ ਤਰ੍ਹਾਂ ਨੰਗੀਆਂ ਕਰ ਉਨ੍ਹਾਂ ਦੇ ਮੋਢਿਆਂ ‘ਤੇ ਮੁਸਲ ਰੱਖਿਆ ਜਾਂਦਾ ਹੈ ਅਤੇ ਇਸ ਮੁਸਲ ਵਿੱਚ ਡੱਡੂ ਬੰਨ੍ਹਿਆ ਜਾਂਦਾ ਹੈ। ਕੁੜੀਆਂ ਪੂਰੇ ਪਿੰਡ ਵਿੱਚ ਘੁੰਮਦੀਆਂ ਹਨ ਅਤੇ ਔਰਤਾਂ ਭਜਨ ਗਾਉਂਦੀਆਂ ਹਨ। ਇਹ ਔਰਤਾਂ ਰਸਤੇ ਵਿੱਚ ਪੈਂਦੇ ਘਰਾਂ ਤੋਂ ਆਟਾ ਅਤੇ ਦਾਲਾਂ ਮੰਗਦੀਆਂ ਹਨ ਅਤੇ ਜੋ ਰਾਸ਼ਨ ਇਕੱਠਾ ਕੀਤਾ ਜਾਂਦਾ ਹੈ, ਉਸ ਨਾਲ ਪਿੰਡ ਦੇ ਮੰਦਰ ਵਿੱਚ ਭੰਡਾਰਾ ਹੁੰਦਾ ਹੈ।
ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮੀਂਹ ਪੈਂਦਾ ਹੈ। ਇਸ ਕੁਪ੍ਰਥਾ ਨੂੰ ਇੱਕ ਵਾਰ ਫਿਰ ਅੰਜਾਮ ਦਿੱਤਾ ਗਿਆ ਅਤੇ ਬਨੀਆ ਪਿੰਡ ਵਿੱਚ ਰੀਤੀ ਰਿਵਾਜ ਦੇ ਨਾਂ ‘ਤੇ ਇਹ ਸਲੂਕ ਮਾਸੂਮ ਲੜਕੀਆਂ ਨਾਲ ਵੀ ਕੀਤਾ ਗਿਆ। ਇਸ ਪੂਰੇ ਮਾਮਲੇ ‘ਤੇ ਜ਼ਿਲ੍ਹਾ ਪੁਲਿਸ ਕਪਤਾਨ ਡੀਆਰ ਤੇਨੀਵਰ ਦਾ ਕਹਿਣਾ ਹੈ ਕਿ ਇਹ ਇੱਕ ਪਰੰਪਰਾ ਹੈ ਜਿਸ ਨੂੰ ਅੰਧਵਿਸ਼ਵਾਸ ਵੀ ਕਿਹਾ ਜਾ ਸਕਦਾ ਹੈ, ਜਿਸ ਵਿੱਚ ਇਹ ਸਭ ਕੁਝ ਬੱਚਿਆਂ ਦੀ ਸਹਿਮਤੀ ਨਾਲ ਕੀਤਾ ਜਾਂਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜੇਕਰ ਕਿਸੇ ਬੱਚੇ ਨੂੰ ਜ਼ਬਰਦਸਤੀ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਪੁਲਿਸ ਕਾਰਵਾਈ ਕਰੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp