ਜਲੰਧਰ : ਡੇਢ ਸਾਲ ਪਹਿਲਾਂ ਫਰੈਂਡਸ ਕਾਲੋਨੀ ‘ਚ ਕਾਲਜ ਅਧਿਆਪਕਾ ਆਸਿਮਾ ਰਾਣੀ ਤੇ ਉਸ ਦੇ ਪਤੀ ਵਿਕਾਸ ਰਾਣਾ ਦੀ ਆਤਮ ਹੱਤਿਆ ਦੇ ਮਾਮਲੇ ‘ਚ ਲੋਂੜੀਦਾ ਕਾਂਗਰਸੀ ਆਗੂ ਲਵਪ੍ਰੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ 12 ਮਈ 2020 ਨੂੰ ਆਸਿਮਾ ਰਾਣੀ ਨੇ ਘਰ ‘ਚ ਫਾਹਾ ਲਾ ਕੇ ਆਤਮਹੱਤਿਆ ਕਰ ਲਈ ਸੀ। ਪੁਲਿਸ ਨੂੰ ਇਸ ਮਾਮਲੇ ‘ਚ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਸੀ।
ਆਸਿਮਾ ਦੇ ਪਿਤਾ ਰੂਪ ਲਾਲ ਕਾਲੀਆ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਪਤੀ ਵਿਕਾਸ ਰਾਣਾ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰਦਾ ਸੀ। ਪਿਤਾ ਮੁਤਾਬਿਕ ਆਸਿਮਾ ਨੇ ਬੱਚੇ ਹੋਣ ਤੋਂ ਬਾਅਦ ਕਾਲਜ ‘ਚ ਨੌਕਰੀ ਕਰਨੀ ਛੱਡ ਦਿੱਤੀ ਸੀ।
ਆਰੋਪ ਹੈ ਕਿ ਮੁਹੱਲੇ ‘ਚ ਹੀ ਰਹਿਣ ਵਾਲਾ ਲਵਪ੍ਰੀਤ ਮਹਿਲਾ ਨੂੰ ਤੰਗ ਕਰਦਾ ਸੀ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ‘ਚ ਲੜਾਈ ਰਹਿੰਦੀ ਸੀ। ਇਸ ਗੱਲ ਤੋਂ ਤੰਗ ਆ ਕੇ ਆਸਿਮਾ ਨੇ ਆਤਮਹੱਤਿਆ ਕਰ ਲਈ ਸੀ। ਇਸ ਤੋਂ 24 ਘੰਟਿਆਂ ਬਾਅਦ ਹੀ ਉਸ ਦੇ ਪਤੀ ਦੀ ਲਾਸ਼ ਰੇਲਵੇ ਟਰੈਕ ‘ਤੇ ਮਿਲੀ ਸੀ। ਪੁਲਿਸ ਨੇ ਲਵਪ੍ਰੀਤ ਏਗੰਲ ਤੋਂ ਮਾਮਲੇ ਦੀ ਜਾਂਚ ਕਰ ਕੇ ਕੇਸ ਦਰਜ ਕਰ ਉਸ ਨੂੰ ਨਾਮਜਦ ਕਰ ਲਿਆ ਸੀ। ਇਸ ਤੋਂ ਬਾਅਦ ਕਾਂਗਰਸੀ ਆਗੂ ਲਵਪ੍ਰੀਤ ਫਰਾਰ ਚੱਲ ਰਿਹਾ ਸੀ। ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp