ਵੱਡੀ ਖ਼ਬਰ: # ਕਿਸਾਨਾਂ ਨੇ ਕਰਨਾਲ ਮੋਰਚਾ ਜਿੱਤਿਆ, ਝੁਕੀ ਖੱਟਰ ਸਰਕਾਰ

ਕਰਨਾਲ : ਕਰਨਾਲ  ’ਚ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਪੰਜਵੇਂ ਦਿਨ ਸਮਾਪਤ ਹੋ ਗਿਆ ਹੈ। ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਸਫ਼ਲ ਰਹੀ। ਦੋਵਾਂ ਧਿਰਾਂ ਨੇ ਸਾਹਮਣੇ ਆ ਕੇ ਸਹਿਮਤੀ ਜਤਾਈ। ਉੱਥੇ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੈਠਕ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਹੋ ਚੁੱਕੀ ਸੀ। ਮੰਗ ਮੰਨ ਲਈ ਗਈ ਹੈ।

 ਕਰਨਾਲ ਕਿਸਾਨ ਅੰਦੋਲਨ ਦਾ ਪੰਜਵਾਂ ਦਿਨ ਅਹਿਮ ਸਾਬਿਤ ਹੋਇਆ। ਸਿੰਚਾਈ ਵਿਭਾਗ ਦੇ ਏਸੀਐੱਸ ਦੇਵੇਂਦਰ ਸਿੰਘ, ਡੀਸੀ ਨਿਸ਼ਾਂਤ ਕੁਮਾਰ ਯਾਦਵ ਤੇ ਐੱਸਪੀ ਗੰਗਾਰਾਮ ਪੂਨੀਆ ਦੇ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਹੋਈ। ਕਿਸਾਨ ਆਗੂਆਂ ’ਚ ਮੁੱਖ ਰੂਪ ਨਾਲ ਗੁਰਨਾਮ ਸਿੰਘ ਚੜੂਨੀ ਨੇ ਅਗਵਾਈ ਕੀਤੀ।

Advertisements

ਇਸ ਤੋਂ ਬਾਅਦ ਦੋਵੇਂ ਧਿਰ ਮੀਡੀਆ ਦੇ ਸਾਹਮਣੇ ਆਏ ਤੇ ਸਹਿਮਤੀ ਦੇ ਬਾਰੇ ’ਚ ਦੱਸਿਆ। 

Advertisements

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੁੱਖ ਰੂਪ ਨਾਲ ਦੋ ਮੰਗਾਂ ’ਤੇ ਸਹਿਮਤੀ ਬਣੀ ਹੈ। ਮਰਹੂਮ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਦੇ ਦੋ ਲੋਕਾਂ ਨੂੰ ਡੀਸੀ ਰੇਟ ’ਤੇ ਨੌਕਰੀ ਦਿੱਤੀ ਜਾਵੇਗੀ। ਇਸ ’ਤੇ ਸਹਿਮਤੀ ਹੋਈ ਹੈ।

Advertisements

ਇਸ ਤੋਂ ਇਲਾਵਾ ਐੱਸਡੀਐੱਮ ਆਯੂਸ਼ ਸਿਨਹਾ ਮਾਮਲੇ ’ਚ ਹਾਈਕੋਰਟ ਦੇ ਰਿਟਾਇਰ ਜੱਜ ਦੇ ਦੁਆਰਾ ਕਾਨੂੰਨੀ ਜਾਂਚ ਦੀ ਕਰਵਾਈ ਕੀਤੀ ਜਾਵੇਗੀ।ਇਨ੍ਹਾਂ ਦੋਵਾਂ ਮੰਗਾਂ ਦੀ ਮਿਆਦ ਇਕ ਮਹੀਨੇ ਦੀ ਰਹੇਗੀ। ਇਸ ਇਕ ਮਹੀਨੇ ਦੀ ਮਿਆਦ ’ਚ ਐੱਸਡੀਐੱਮ ਆਯੁਸ਼ ਸਿਨਹਾ ਛੁੱਟੀ ’ਤੇ ਰਹਿਣਗੇ।

 

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply