ਚੰਡੀਗੜ੍ਹ ਰੈਲੀ ਲਈ ਮੁਲਾਜ਼ਮਾਂ /ਪੈਨਸ਼ਨਰਾਂ ਦਾ ਕਾਫਲਾ ਹੋਇਆ
ਰਵਾਨਾ
ਹੁਸ਼ਿਆਰਪੁਰ: ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਝਾ ਫਰੰਟ ਵਲੋਂ
ਚੰਡੀਗੜ੍ਹ ਵਿਖੇ ਕੀਤੀ ਗਈ ਵਿਸ਼ਾਲ ਸੂਬਾ ਪੱਧਰੀ ਹੱਲਾ ਬੋਲ ਰੈਲੀ ਵਿੱਚ ਪੂਰੇ ਪੰਜਾਬ ਵਾਂਗ ਤਹਿਸੀਲ
ਹੁਸ਼ਿਆਰਪੁਰ ਵਿੱਚੋਂ ਵੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਪੈਨਸ਼ਨਰਜ਼ ਵੈਲਫੇਅਰ
ਐਸੋਸੀਏਸ਼ਨ ਦੇ ਬੈਨਰਾਂ ਹੇਠ ਮੁਲਾਜ਼ਮਾਂ ਅਤੇ ਪੈਂਸ਼ਨਰਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ
ਗਈ।ਸੂਬਾ ਰੈਲੀ ਲਈ ਸ਼ਹੀਦ ਊਧਮ ਸਿੰਘ ਪਾਰਕ ਤੋਂ ਕੂਚ ਕਰਨ ਮੌਕੇ ਪ.ਸ.ਸ.ਫ. ਦੇ ਆਗੂ ਸੁਨੀਲ
ਸ਼ਰਮਾ, ਇੰਦਰਜੀਤ ਵਿਰਦੀ, ਪੈਂਸ਼ਨਰ ਆਗੂ ਕੁਲਵਰਨ ਸਿੰਘ, ਬਾਲ ਕ੍ਰਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ
ਕਿ ਤਹਿਸੀਲ ਹੁਸ਼ਿਆਰਪੁਰ ਵਿੱਚੋਂ ਚਾਰ ਵੱਡੀਆਂ ਬੱਸਾਂ ਅਥੇ ਆਪਣੇ ਨਿੱਜੀ ਵਾਹਨਾਂ ਰਾਹੀਂ ਸੈਂਕੜੇ
ਮੁਲਾਜ਼ਮਾਂ ਅਤੇ ਪੈਂਸ਼ਨਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਸ ਮੌਕੇ ਸੂਬਾ
ਸਰਕਾਰ ਵਿਰੁੱਦ ਜਮ ਕੇ ਨਾਅਰੇਬਾਜੀ ਕੀਤੀ ਗਈ, ਜਿਸ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਰਕਾਰ ਵਿਰੁੱਧ
ਰੋਹ ਅਤੇ ਉਤਸ਼ਾਹ ਸਪੱਸ਼ਟ ਦਿਖਾਈ ਦੇ ਰਿਹਾ ਸੀ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਸਾਂਝੇ ਫਰੰਟ
ਨਾਲ ਕੀਤੀਆਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਮੰਗਾਂ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਸਾਂਝੇ ਫਰੰਟ
ਵਲੋਂ ਐਲਾਨੇ ਐਕਸ਼ਨਾਂ ਨੂੰ ਕਾਮਯਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਆਗੂਆਂ ਵਲੋਂ
ਰੈਲੀ ਵਿੱਚ ਗਏ ਸੰਘਰਸ਼ਸ਼ੀਲ਼ ਯੋਧਿਆਂ ਦਾ ਧੰਨਵਾਦ ਕਰਦਿਆਂ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ
ਅਪੀਲ ਕੀਤੀ। ਇਸ ਮੌਕੇ ਸੰਜੀਵ ਧੂਤ, ਮਨੋਹਰ ਸਿੰਘ ਸੇਣੀ, ਡਾ. ਤਰਲੋਚਨ ਸਿੰਘ, ਪ੍ਰਿਤਪਾਲ ਸਿੰਘ, ਵਿਕਾਸ
ਸ਼ਰਮਾ, ਰਘਵੀਰ ਸਿੰਘ, ਦਵਿੰਦਰ ਸਿੰਘ ਕੱਕੋਂ, ਸੰਦੀਪ ਸਿੰਘ, ਰਕੇਸ਼ ਕੁਮਾਰ, ਵਿਕਰਮ ਸਿੰਘ, ਕੁਲ
ਬਹਾਦਰ, ਰਾਜ ਕੁਮਾਰ ਆਦਿ ਆਗੂ ਵੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp