ਵਾਸ਼ਿੰਗਟਨ : ਅਮਰੀਕਾ ’ਚ ਸਾਲਾ ਤੋਂ ਗ੍ਰੀਨ ਕਾਰਡ ਹਾਸਲ ਕਰਨ ਦੀ ਉਡੀਕ ਕਰ ਰਹੇ ਲੱਖਾਂ ਪੇਸ਼ੇਵਰਾਂ ਲਈ ਰਾਹਤ ਵਾਲੀ ਖ਼ਬਰ ਹੈ। ਅਮਰੀਕੀ ਸੰਸਦ ਦੀ ਇਕ ਕਮੇਟੀ ਦੇ ਤਿਆਰ ਮਤੇ ਮੁਤਾਬਕ ਇਨ੍ਹਾਂ ਲੋਕਾਂ ਨੂੰ ਕੁਝ ਵਾਧੂ ਫੀਸ ਦੇ ਕੇ ਗ੍ਰੀਨ ਕਾਰਡ ਮਿਲ ਸਕੇਗਾ। ਗ੍ਰੀਨ ਕਾਰਡ ਮਿਲਣ ਦੀ ਉਡੀਕ ਕਰਨ ਵਾਲਿਆਂ ’ਚ 10 ਹਜ਼ਾਰ ਤੋਂ ਵੱਧ ਭਾਰਤੀ ਸ਼ਾਮਲ ਹਨ।
ਡੋਨਾਲਡ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਨੇ ਗ੍ਰੀਨ ਕਾਰਡ ਦੇਣ ਲਈ ਸਖ਼ਤ ਸ਼ਰਤਾਂ ਲਗਾ ਦਿੱਤੀਆਂ ਸਨ, ਜਦੋਂਕਿ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੋਣ ਪ੍ਰਚਾਰ ’ਚ ਭਰੋਸਾ ਦਿੱਤਾ ਸੀ ਕਿ ਉਹ ਗ੍ਰੀਨ ਕਾਰਡ ਦਿੱਤੇ ਜਾਣ ਦੀ ਵਿਵਸਥਾ ’ਚ ਰਾਹਤ ਦੇਣਗੇ। ਪ੍ਰਤੀਨਿਧੀ ਸਭਾ ਦੀ ਨਿਆਇਕ ਮਾਮਲਿਆਂ ਦੀ ਕਮੇਟੀ ਦੇ ਮਤੇ ਮੁਤਾਬਕ ਪੰਜ ਹਜ਼ਾਰ ਡਾਲਰ ਦੀ ਵਾਧੂ ਫੀਸ ਦੇ ਕੇ ਦੋ ਸਾਲ ਪਹਿਲਾਂ ਗ੍ਰੀਨ ਕਾਰਡ ਹਾਸਲ ਕੀਤਾ ਜਾ ਸਕੇਗਾ।
ਇਹ ਵਿਵਸਥਾ ਕੰਮਕਾਜੀ ਲੋਕਾਂ ਲਈ ਲਾਗੂ ਹੋਵੇਗੀ। ਫੋਰਬਸ ਮੈਗਜ਼ੀਨ ਮੁਤਾਬਕ 50 ਹਜ਼ਾਰ ਡਾਲਰ ਦੀ ਫੀਸ ਦੇ ਕੇ ਅਮਰੀਕਾ ’ਚ ਨਿਵੇਸ਼ ਕਰਨ ਲਈ ਆਉਣ ਵਾਲੇ ਵਿਦੇਸ਼ੀ ਗ੍ਰੀਨ ਕਾਰਡ ਹਾਸਲ ਕਰ ਸਕਣਗੇ। ਇਹ ਵਿਵਸਥਾ 2031 ਤਕ ਲਾਗੂ ਰਹੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp