ਨਵੀਂ ਦਿੱਲੀ : ਕੋਰੋਨਾ ਕਾਲ ‘ਚ ਕਈਆਂ ਦੀ ਨੌਕਰੀ ਚਲੀ ਗਈ । ਸਰਕਾਰ ਬੇਰੁਜ਼ਗਾਰਾਂ (Unemployement) ਲਈ ਬੇਰੁਜ਼ਾਰੀ ਭੱਤਾ ਦੇ ਰਹੀ ਹੈ। ਬੇਰਜ਼ੁਗਾਰਾਂ ਨੂੰ ਭੱਤਾ ਦੇਣ ਲਈ ਸਰਕਾਰ ਨੇ ‘ਅਟਲ ਬੀਮਿਤ ਕਲਿਆਣ ਯੋਜਨਾ’ (Atal Beemit Vyakti Kalyan Yojana) ਨਾਂ ਨਾਲ ਇਕ ਸਕੀਮ ਸ਼ੁਰੂ ਕੀਤੀ ਹੈ।
ਇਸ ਯੋਜਨਾ ਤਹਿਤ 50,000 ਤੋਂ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਇਆ ਹੈ। ਕਰਮਚਾਰੀ ਰਾਜ ਬੀਮਾ ਨਿਗਮ (ESIC) ਇਸ ਸਕੀਮ ਨੂੰ ਚਲਾਉਂਦਾ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਨੇ ‘ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ’ ਨੂੰ 30 ਜੂਨ 2022 ਤਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਯੋਜਨਾ 30 ਜੂਨ 2021 ਤਕ ਸੀ।
ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ (Atal Beemit Vyakti Kalyan Yojana) ਤਹਿਤ ਨੌਕਰੀ ਤੋਂ ਕੱਢੇ ਜਾਣ ‘ਤੇ ਬੇਰਜ਼ੁਗਾਰ ਲੋਕਾਂ ਨੂੰ ਆਰਥਿਕ ਮਦਦ ਲਈ ਭੱਤਾ ਦਿੱਤਾ ਜਾਂਦਾ ਹੈ। ਬੇਰੁਜ਼ਗਾਰ ਵਿਅਕਤੀ 3 ਮਹੀਨੇ ਲਈ ਇਸ ਭੱਤਾ ਦਾ ਫਾਇਦਾ ਉਠਾ ਸਕਦਾ ਹੈ। 3 ਮਹੀਨੇ ਲਈ ਉਹ ਔਸਤ ਸੈਲਰੀ ਦਾ 50% ਕਲੇਮ ਕਰ ਸਕਦਾ ਹੈ।
ਬੇਰਜ਼ੁਗਾਰ ਹੋਣ ਦੇ 30 ਦਿਨਾਂ ਬਾਅਦ ਇਸ ਯੋਜਨਾ ਨਾਲ ਜੁੜ ਕੇ ਕਲੇਮ ਕੀਤਾ ਜਾ ਸਕਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp