ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਠਾਨਕੋਟ ਨੇ ਕਿਸਾਨਾਂ ਨੂੰ ਵੰਡੇ 26 ਲੱਖ ਰੁਪਏ ਦੇ ਕਰਜਿਆਂ ਦੇ ਚੈਕ
ਢਾਈ ਏਕੜ ਤੋਂ ਘੱਟ ਜਮੀਨ ਦੇ ਮਾਲਕ 12 ਕਿਸਾਨਾਂ ਦੇ ਕਰੀਬ 9 ਲੱਖ ਦੇ ਨਵੇਂ ਕਰਜਾ ਦਾਖਲ ਕੀਤੇ
ਪਠਾਨਕੋਟ (ਰਾਜਿੰਦਰ ਸਿੰਘ ਰਾਜਨ) ਪਠਾਨਕੋਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਪਠਾਨਕੋਟ ਵਲੋਂ ਸ. ਸੁਖਜਿੰਦਰ ਸਿੰਘ ਰੰਧਾਵਾ ਮਾਨਯੋਗ ਸਹਿਕਾਰਤਾ ਮੰਤਰੀ ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾ ਦੀ ਪਾਲਣਾ ਕਰਦੇ ਹੋਏ ਅਤੇ ਸ੍ਰੀ ਰਜੀਵ ਗੁਪਤਾ ਪ੍ਰਬੰਧਕ ਨਿਰਦੇਸਕ ਐਸ.ਏ.ਡੀ.ਬੀ ਚੰਡੀਗੜ੍ਹ, ਦੀ ਅਗਵਾਈ ਹੇਠ ਕਰਜਾ ਵੰਡ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਵਿਸੇਸ ਮਹਿਮਾਨ ਦੇ ਤੋਰ ਤੇ ਸ. ਰਾਜਵੰਤ ਸਿੰਘ ਡਾਇਰੈਕਟਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਨੇ ਸਰਿਕਤ ਕੀਤੀ। ਸਮਾਰੋਹ ਦੇ ਸੁਭ ਅਰੰਭ ਤੇ ਸ. ਅਵਤਾਰ ਸਿੰਘ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪਠਾਨਕੋਟ ਵੱਲੋਂ ਫੁੱਲਾਂ ਦੇ ਬੂੱਕੇ ਭੇਂਟ ਕਰਕੇ ਮੁੱਖ ਮਹਿਮਾਨ ਸ. ਰਾਜਵੰਤ ਸਿੰਘ ਡਾਇਰੈਕਟਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਦਾ ਸਵਾਗਤ ਕੀਤਾ।
ਸਮਾਰੋਹ ਦੇ ਦੋਰਾਨ ਬੈਂਕ ਵਿੱਚ ਤਕਰੀਬਨ 26 ਲੱਖ ਦੇ ਕਰਜਾ ਦੇ ਚੈੱਕ ਵਿਤਰਿਤ ਕੀਤੇ ਅਤੇ ਢਾਈ ਏਕੜ ਤੋਂ ਘੱਟ ਜਮੀਨ ਦੇ ਮਾਲਕ 12 ਕਿਸਾਨਾਂ ਦੇ ਕਰੀਬ 9 ਲੱਖ ਦੇ ਨਵੇਂ ਕਰਜਾ ਦਾਖਲ ਕੀਤੇ। ਸਮਾਰੋਹ ਦੋਰਾਨ ਸੰਬੋਧਤ ਕਰਦਿਆ ਸ. ਰਾਜਵੰਤ ਸਿੰਘ ਡਾਇਰੈਕਟਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਬੈਂਕ ਅਧੀਨ ਜੋ ਵੀ ਯੋਜਨਾਵਾਂ ਦਾ ਲਾਭ ਕਿਸਾਨ ਪ੍ਰਾਪਤ ਕਰ ਸਕਦੇ ਹਨ ਉਹ ਸਰਕਾਰ ਦੀ ਲੋਨ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਕਿਸਾਨਾਂ ਨੂੰ ਮਸਿਨਰੀ ਖਰੀਦਣ ਲਈ ਅਤੇ ਸਹਾਇਕ ਧੰਦਿਆਂ ਨੂੰ ਚਲਾਉਂਣ ਲਈ ਕਰਜੇ ਮੁਹੇਈਆ ਕਰਵਾਏ ਜਾਂਦੇ ਹਨ। ਇਸ ਲਈ ਕਿਸਾਨਾਂ ਨੂੰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨਾਲ ਸੰਪਰਕ ਕਰਕੇ ਲਾਭ ਪ੍ਰਾਪਤ ਕਰਨ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਅੰਦਰ ਵਿਸ਼ੇਸ ਤੋਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਗਰੁਕ ਕੀਤਾ ਜਾਵੇ।
ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਵਤਾਰ ਸਿੰਘ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪਠਾਨਕੋਟ , ਡਾਇਰੈਕਟਰ ਸ੍ਰੀ ਵਿਜੇ ਕੁਮਾਰ ਬਾਗੀ, ਜਿਲਾ ਮੈਨੇਜਰ ਸ੍ਰੀ ਸੁਨੀਲ ਮਹਾਜਨ,ਵਿਕਾਸ ਅੱਤਰੀ ਬ੍ਰਾਂਚ ਮੈਨੇਜਰ ਪਠਾਨਕੋਟ, ਪਵਨ ਕੁਮਾਰ ਸਹਾਇਕ ਮੈਨੇਜਰ ਬ੍ਰਾਂਚ ਪਠਾਨਕੋਟ, ਰਾਕੇਸ ਕੁਮਾਰ ਫੀਲਡ ਅਫਸ਼ਰ, ਕਰਨ ਚਾਹਲ ਫੀਲਡ ਅਫਸ਼ਰ, ਵਰੁਣ ਕੁਮਾਰ , ਅਸਵਨੀ ਕੁਮਾਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp