10 ਹਾਈ ਮਾਸਟ ਅਤੇ 1200 ਐਲ ਈ ਡੀ ਲਾਈਟਾਂ ਨਾਲ ਰੋਸ਼ਨਾਏਗੀ ਖਾਲਸੇ ਦੀ ਜਨਮ ਸਥਲੀ ਸ਼੍ਰੀ ਅਨੰਦਪੁਰ ਸਾਹਿਬ
ਸਪੀਕਰ ਰਾਣਾ ਕੇ ਪੀ ਸਿੰਘ ਨੇ 1.50 ਕਰੋੜ ਦੇ ਵਿਕਾਸ ਕਾਰਜਾਂ ਦੀ ਕੀਤੀ ਸੁਰੂਆਤ
50 ਲੱਖ ਦੀ ਲਾਗਤ ਨਾਲ ਵਾਰਡ ਨੰ: 6 ਵਿੱਚ ਧਰਮਸ਼ਾਲਾ ਦੀ ਉਸਾਰੀ ਦਾ ਰਾਣਾ ਕੇ ਪੀ ਸਿੰਘ ਨੇ ਰੱਖਿਆ ਨੀਂਹ ਪੱਥਰ.
ਵਿਕਾਸ ਦਾ ਹਰ ਵਾਅਦਾ ਪੂਰਾ ਕੀਤਾ,ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਗਤੀ ਦੇਵਾਗੇ-ਰਾਣਾ ਕੇ ਪੀ ਸਿੰਘ.
ਗੁਰੂ ਨਗਰੀ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹਾਂ-ਸਪੀਕਰ
ਸ੍ਰੀ ਆਨੰਦਪੁਰ 16 ਸਤੰਬਰ (ਧੀਮਾਨ ,ਢਿੱਲੋਂ )
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਖਾਲਸੇ ਦੀ ਜਨਮ ਸਥਲੀ ਸਰ੍ੀ ਅਨੰਦਪੁਰ ਸਾਹਿਬ ਵਿੱਚ 1.50 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਦੀ ਸੁਰੂਆਤ ਕੀਤੀ. ਉਹਨਾਂ ਨੇ 10 ਹਾਈ ਮਾਸਟ ਲਾਈਟਾਂ ਦਾ ਉਦਘਾਟਨ ਕੀਤਾ ਅਤੇ 1200 ਨਵੀਆਂ ਐਲ ਈ ਡੀ ਲਾਈਟਾਂ ਗਲਾਉਣ ਦੇ ਕੰਮ ਦੀ ਸੁਰੂਆਤ ਕਰਵਾਈ, ਇਸ ਨਾਲ ਇਤਿਹਾਸਕ ਅਤੇ ਪਵਿੱਤਰ ਨਗਰੀ ਸਰ੍ੀ ਅਨੰਪਦਪੁਰ ਸਾਹਿਬ ਨੂੰ ਹੋਰ ਰੋਸ਼ਣਾਇਆ ਜਾਵੇਗਾ. ਉਹਨਾਂ ਵਾਡਰ 6 ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਧਰਮਸ਼ਾਲਾ ਦਾ ਨੀਂਹ ਵੀ ਰੱਖਿਆ.
ਰਾਣਾ ਕੇ ਪੀ ਸਿੰਘ ਨੇ ਇਸ ਮੋਕੇ ਕਿਹਾ ਕਿ ਅਸੀਂ ਇਸ ਹਲਕੇ ਦੇ ਲੋਕਾਂ ਨਾਲ ਵਿਕਾਸ ਦੇ ਜ਼ੋ ਵਾਅਦੇ ਕੀਤੇ ਉਹ ਪੂਰੇ ਕੀਤੇ ਹਨ.ਗੁਰੂ ਨਗਰੀ ਸਰ੍ੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਮੈਂ ਹਮੇਸ਼ਾ ਵਚਨਬੱਧ ਹਾਂ. ਉਹਨਾਂ ਕਿਹਾ ਕਿ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ. ਉਹਨਾਂ ਕਿਹਾ ਕਿ ਹਲਕੇ ਵਿੱਚ ਸੈਕੜੇ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ.ਤੱਤਕਾਲੀ ਪਰ੍ਧਾਨ ਮੰਤਰੀ ਸ.ਮਨਮੋਹਨ ਸਿੰਘ, ਅੰਬਿਕਾ ਸੋਨੀ ਨੇ ਸਰ੍ੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਸਾਨੂੰ 105 ਕਰੋੜ ਰੁਪਏ ਦਿੱਤੇ ਸਨ ਜਿਸ ਨਾਲ ਇਸ ਇਲਾਕੇ ਦਾ ਚਹੂੰਮੁਖੀ ਵਿਕਾਸ ਕਰਵਾਇਆ, ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਵੀ ਸਰ੍ੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਸੀ. ਸ਼ਹਿਰਾਂ ਤੇ ਪਿ਼ੰਡਾ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਅਸੀਂ ਸਮੇਂ ਦੀ ਮੰਗ ਅਨੁਸਾਰ ਵੱਡੇ ਪਰ੍ੋਜੈਕਟ ਵੀ ਮੁਕੰਮਲ ਕਰਵਾਏ ਹਨ. ਜਿਸ ਨਾਲ ਇਸ ਇਲਾਕੇ ਵਿੱਚ ਰਹਿ ਰਹੇ ਲੋਕਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ. ਉਹਨਾਂ ਕਿਹਾ ਕਿ ਨਵੇਂ ਕਾਲਜ, ਤਕੀਨੀਕੀ ਸਿੱਖਿਆ ਸੰਸਥਾ ਤੋਂ ਇਲਾਵਾ ਸਿੱਖਿਆ ਸੰਸਥਾ, ਸਿਹਤ ਕੇਂਦਰਾਂ ਦੀ ਅਪਗਰ੍ੇਡੇਸ਼ਨ ਵੀ ਤਰਜੀਹੀ ਦੇ ਅਧਾਰ ਤੇ ਕਰਵਾਈ ਹੈ.ਇਤਿਹਾਸਕ ਅਤੇ ਧਾਰਮੀਕ ਨਗਰੀ ਦੇ ਮਹੱਤਵ ਨੂੰ ਧਿਆਨ ਵਿੱਚ ਰੱਖ ਕੇ ਇਸਦਾ ਸਰਵਪੱਖੀ ਵਿਕਾਸ ਕਰਵਾਇਆਂ ਹੈ. ਆਲੇ ਦੁਆਲੇ ਦੇ ਪੇਡੂ ਖੇਤਰਾਂ ਨੂੰ ਵੀ ਬਿਨਹ੍ਾਂ ਭੇਦ ਭਾਵ ਗਰਾਂਟਾਂ ਦਿੱਤੀਆਂ ਹਨ. ਉਹਨਾਂ ਕਿਹਾ ਕਿ ਸਰ੍ੀ ਅਨੰਦਪੁਰ ਸਾਹਿਬ ਨਗਰ ਦੀ ਨੁਹਾਰ ਬਦਲਣ ਲਈ ਸੁੰਦਰੀਕਰਨ ਤੋਂ ਇਲਾਵਾ ਬਹੁਤ ਹੀ ਪੁਰਾਣੀ ਸੀਵਰੇਜ਼ ਦੀ ਸਮੱਸਿਆ ਨੂੰ ਜੜਹ੍ ਤੋਂ ਖਤਮ ਕਰਨ ਲਈ ਅਪਗਰ੍ੇਡੇਸ਼ਨ ਦਾ ਕਰੋੜਾ ਰੁਪਏ ਦਾ ਪਰ੍ੋਜੈਕਟ ਸੁਰੂ ਕਰਵਾਇਆ ਹੈ. ਉਹਨਾਂ ਕਿਹਾ ਕਿ ਸਰ੍ੀ ਅਨੰਦਪੁਰ ਸਾਹਿਬ ਤੋਂ ਮਾਤਾ ਸਰ੍ੀ ਨੈਣਾਂ ਦੇਵੀ ਅਤੇ ਗੜਹ੍ਸੰਕਰ ਮਾਰਗ ਦੇ ਨਵੀਨਿਕਰਨ ਉੇਤੇ ਕਰੋੜਾ ਰੁਪਏ ਖਰਚ ਕੀਤੇ ਹਨ, ਭਾਈ ਜੈਤਾ ਜੀ ਦੀ ਯਾਦਗਾਰ ਦੀ ਉਸਾਰੀ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ.ਉਹਨਾਂ ਕਿਹਾ ਕਿ ਸਰ੍ੀ ਅਨੰਦਪੁਰ ਸਾਹਿਬ ਵਿੱਚ ਰੋਜਾਨਾਂ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸਰਧਾਲੂ ਪੁਜਦੇ ਹਨ ਉਹਨਾਂ ਨੂੰ ਬੇਹੱਤਰੀਨ ਸਹੂਲਤਾਂ ਦੇਣ ਲਈ ਇਸ ਨਗਰ ਦਾ ਸਮੁੱਚਾ ਵਿਕਾਸ ਕਰਵਾਇਆ ਹੈ. ਉਹਨਾਂ ਦੱਸਿਆ ਕਿ ਵਾਡਰ ਨੰ: 6 ਵਿੱਚ ਧਰਮਸ਼ਾਲਾ ਦੇ ਨਿਰਮਾਣ ਉਤੇ 50 ਲੱਖ ਰੁਪਏ ਖਰਚ ਆਉਣਗੇ. ਸ਼ਹਿਰ ਵਿੱਚ 10 ਹਾਈ ਮਾਸ਼ਟ ਲਾਈਟਾਂ ਲੋਕ ਅਰਪਣ ਕਰ ਦਿੱਤੀਆਂ ਹਨ ਜਦੋ. ਕਿ 1200 ਨਵੀਆਂ ਐਲ ਈ ਡੀ ਲਾਈਟਾਂ ਲਗਾ ਕੇ ਨਗਰ ਦੀ ਖੂਬਸੂਰਤੀ ਨੂੰ ਹੋਰ ਵਧਾਇਆ ਜਾਵੇਗਾ. ਇਹ ਐਲ ਈ ਡੀ ਲਾਈਟਾਂ ਬਿਜਲੀ ਊਰਜਾ ਦੀ ਬਚਤ ਲਈ ਵੀ ਸਹਾਈ ਹੋਣਗੀਆਂ, ਉਹਨਾਂ ਕਿਹਾ ਕਿ ਅਸੀਂ ਸਰ੍ੀ ਅਨੰਦਪੁਰ ਸਾਹਿਬ ਲਈ ਕਈ ਹੋਰ ਵਿਕਾਸ ਪਰ੍ੋਜੈਕਟ ਸੁਰੂ ਕਰਨ ਜਾ ਰਹੇ ਹਾਂ.
ਇਸ ਮੋਕੇ ਨਗਰ ਕੋਸ਼ਲ ਪਰ੍ਧਾਨ ਹਰਜੀਤ ਜੀਤਾ ਨੇ ਕਿਹਾ ਕਿ ਸਪੀਕਰ ਰਾਣਾ ਕੇ ਪੀ ਸਿੰਘ ਨੇ ਸਰ੍ੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕਰੋੜਾ ਰੁਪਏ ਦੀਆ ਗਰਾਂਟਾ ਦਿੱਤੀਆਂ, ਨਗਰ ਕੋਸ਼ਲ ਦਫਤਰ ਦੀ ਇਮਾਰਤ, ਸ਼ਹਿਰ ਵਿੱਚ ਸੀਵਰੇਜ਼ ਸਿਸਟਮ ਦੀ ਅਪਗਰ੍ੇਡੇਸ਼ਨ, ਸਟਰੀਟ ਲਾਈਟ ਨਵੀਨੀਕਰਨ, ਸੜਕਾਂ ਗਲੀਆਂ ਨਾਲੀਆਂ, ਸ਼ਹਿਰ ਦੀ ਸੁੰਦਰਤਾ ਉਤੇ ਕਰੋੜਾ ਰੁਪਏ ਖਰਚੇ ਗਏ ਹਨ. ਇਸ ਮੋਕੇ ਜਿਲਹ੍ਾ ਯੋਜਨਾ ਕਮੇਟੀ ਦੇ ਚਅਰਮੈਨ ਰਮੇਸ਼ ਚੰਦਰ ਦੱਸਗੁਰਾਈ,ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸ਼ੀ, ਵਪਾਰ ਮੰਡਲ ਦੇ ਪਰ੍ਧਾਨ ਇੰਦਰਜੀਤ ਸਿੰਘ ਅਰੋੜਾ, ਬਲਾਕ ਕਾਂਗਰਸ ਪਰ੍ਧਾਨ ਪਰ੍ੇਮ ਸਿੰਘ ਬਾਸੋਵਾਲ, ਪਰ੍ਿੰਸੀਪਲ ਸੁਰਿੰਦਰ ਸਿੰਘ, ਕੋਸ਼ਲਰ ਬਲਵੀਰ ਕੌਰ, ਵਰਿੰਦਰ ਸਿੰਘ ਵਾਲਿਆ, ਜ਼ਸਵਿੰਦਰ ਸਿੰਘ ਰਤਨ, ਰਵਿੰਦਰ ਸਿੰਘ ਰਤਨ,ਕੋਸ਼ਲਰ ਦਲਜੀਤ ਸਿੰਘ ਕੈਥ, ਜਗਦੀਪ ਸਿੰਘ ਬਰਾੜ, ਅਤਾ ਸਿੰਘ ਲੋਧੀਪੁਰ, ਇੰਦਰਜੀਤ ਕੋਸ਼ਲ, ਹਰਮੇਰ ਸਿੰਘ,ਬਗੇਲ ਬਾਵਾ, ਦਿਆ ਸਿੰਘ ਸੰਧੂ,ਚਰਨਦਾਸ, ਮੋਹਨ ਸਿੰਘ ਭਸੀਨ,ਕਰਮ ਸਿੰਘ, ਕਮਲਜੀਤ ਸਿੰਘ, ਰਾਮ ਪਿਆਰੀ ਗੰਗਾ,ਮਾਤਾ ਗੁਰਚਰਨ ਕੌਰ,ਮਹਿੰਦਰ ਸਿੰਘ ਭਸੀਨ, ਪਰ੍ਵੇਸ਼ ਮਹਿਤਾ, ਮਹੇਸ਼ ਕਾਂਤ ਸ਼ਰਮਾਂ,ਪਰ੍ਧਾਨ ਦਲਜੀਤ ਸਿੰਘ ਕੈਥ, ੳਮਕਾਰ ਸਿੰਘ, ਸੁਖਜੀਤ ਸਿੰਘ, ਬਲਜੀਤ ਸਿੰਘ, ਬਿਪਨਜੀਤ ਸਿੰਘ,ਹਮਿੰਦਰ ਸਿੰਘ, ਗੁਰਕੰਵਲਪਰ੍ੀਤ ਸਿੰਘ,ਉਕਾਰ ਸਿੰਘ ਹੈਪੀ, ਉਮਪਾਲ ਵਿਰਧੀ, ਮਾਸਟਰ ਲਾਲ ਸਿੰਘ, ਮਾਸਟਰ ਇਕਬਾਲ ਸਿੰਘ, ਦਲਬੀਰ ਸਿੰਘ, ਜ਼ਸਬੀਰ ਸਿੰਘ,ਨਾਨਕ ਸਿੰਘ, ਅਜੀਤ ਸਿੰਘ, ਚਮਨ ਸਿੰਘ, ਸੁਖਦਰਸ਼ਨ ਸਿੰਘ, ਤੇਜਿੰਦਰ ਸਿੰਘ, ਰਵੀ ਮੁਹੰਮਦ, ਗੁਰਚਰਨ ਸਿੰਘ, ਸੀਤਲ ਸਿੰਘ, ਰਣਧੀਰ ਸਿੰਘ, ਮਾਸਟਰ ਅਮਰਜੀਤ ਸਿੰਘ, ਮਾਸਟਰ ਸਵਰਨ ਸਿੰਘ ਨਗਰ ਕੋਸ਼ਲਰਾਂ ਅਤੇ ਪੰਤਵੱਤੇ ਹਾਜ਼ਰ ਸਨ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements