ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵਾਪਰੀ ਘਟਨਾ ਸੋਚੀ ਸਮਝੀ ਸਾਜ਼ਿਸ਼ : ਦੀਪ ਸਿੱਧੂ

ਦੀਪ ਸਿੱਧੂ ਨੇ ਕੀਤਾ ਵੱਡੇ ਇਕੱਠ ਨੂੰ ਸੰਬੋਧਿਤ , ਅੱਜ ਫਿਰ ਇਕਜੁੱਟ ਹੋ ਕੇ ਸੰਘਰਸ਼ ਕਰਨਾ ਪਵੇਗਾ —–ਦੀਪ ਸਿੱਧੂ                               

ਸ੍ਰੀ ਆਨੰਦਪੁਰ ਸਾਹਿਬ /ਹੁਸ਼ਿਆਰਪੁਰ  ( ਰਜਿੰਦਰ ਧੀਮਾਨ ,ਢਿੱਲੋਂ )  ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਆਨੰਦਪੁਰ  ਸਾਹਿਬ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੀਤੇ ਚਾਰ ਦਿਨ ਪਹਿਲਾਂ  ਸਵੇਰੇ ਤੜਕਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ  ਘਿਨਾਉਣੀ ਹਰਕਤ ਕੀਤੀ ਗਈ ਸੀ  ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਸੰਗਤਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ  ਅਤੇ ਇਸੇ ਰੋਸ ਨੂੰ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਬੋਹੜ ਥੱਲੇ ਬੀਤੇ ਚਾਰ ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ  ਪਹੁੰਚ ਰਹੀਆਂ ਹਨ.
 
  ਅੱਜ ਵਿਸ਼ਾਲ  ਇਕੱਠ ਨੂੰ ਸੰਬੋਧਨ ਕਰਦੇ ਪ੍ਰਸਿੱਧ ਪੰਜਾਬੀ ਕਲਾਕਾਰ  ਦੀਪ ਸਿੱਧੂ  ਨੇ ਕਿਹਾ ਕਿ ਇਹ ਸਿੱਖਾਂ ਤੇ ਸਿੱਧਾ ਹਮਲਾ ਹੈ.  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ  ਅਤੇ ਇਹ ਹਰਕਤ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਹੋਣੀ ਇਸ ਦਾ ਮਤਲਬ ਤਖ਼ਤ  ਤੇ ਹਮਲਾ ਹੈ  ਉਨ੍ਹਾਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਸੰਗਤਾਂ ਨੂੰ ਇਕਜੁੱਟ ਹੋ ਕੇ ਇਸ ਬੇਅਦਬੀ ਦੇ ਦੋਸ਼ੀ ਨੂੰ ਸਜ਼ਾ ਦਿਵਾਉਣ  ਦੀ ਅਪੀਲ ਕੀਤੀ।
 
  ਉਨ੍ਹਾਂ ਇਸ ਗੱਲ ਤੇ ਵੀ ਅਫਸੋਸ ਪ੍ਰਗਟ ਕੀਤਾ ਕਿ ਇਨ੍ਹਾਂ ਵੱਡਾ ਤਖ਼ਤ ਹੋਣ ਦੇ ਬਾਵਜੂਦ ਵੀ ਇੱਥੇ ਟਾਸਕ ਫੋਰਸ ਦਾ ਕੋਈ ਮੁਲਾਜ਼ਮ ਨਹੀਂ ਸੀ ਜਦੋਂ ਕਿ ਚਾਹੀਦਾ ਇਹ ਹੈ ਕਿ ਇੱਥੇ ਸ਼ਾਸਤਰਾਂ ਸਮੇਤ ਟਾਸਕ ਫੋਰਸ ਦੇ ਮੁਲਾਜ਼ਮ ਤੈਨਾਤ ਹੋਣ  ਤਾਂ ਜੋ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।
 
ਦੀਪ ਸਿੱਧੂ ਦੇ ਕਹਿਣ ਅਨੁਸਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵਾਪਰੀ ਘਟਨਾ ਸੋਚੀ ਸਮਝੀ ਤੇ ਕਿਸੇ ਵੱਡੀ ਸਾਜ਼ਿਸ਼  ਵੱਲ ਇਸ਼ਾਰਾ ਕਰਦੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਇਹ ਬੇਅਦਬੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਇਕ ਸਾਜਿਸ਼ ਵੀ ਹੋ ਸਕਦੀ ਹੈ  ਉਨ੍ਹਾਂ ਕਿਹਾ ਕਿ ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਬਣਦਾ ਹੈ ਕਿ ਅਸੀਂ ਇਸ ਸਾਜ਼ਿਸ਼ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਉਨ੍ਹਾਂ ਨੂੰ ਉਜਾਗਰ  ਕਰਕੇ ਸੰਗਤਾਂ ਸਾਹਮਣੇ ਲਿਆਈਏ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply