ਚੰਡੀਗੜ੍ਹ : ਏਆਈਸੀਸੀ (AICC) ਵੱਲੋਂ ਬੁਲਾਈ ਗਈ ਪੰਜਾਬ ਸੀਐਲਪੀ ਦੀ ਮੀਟਿੰਗ ਤੋਂ ਪਹਿਲਾਂ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਚੁਣੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਪਾਰਟੀ ਦਾ ਮਾਣ ਬਹਾਲ ਕਰਨ ਦਾ ਸਮਾਂ ਆ ਗਿਆ ਹੈ।
ਆਪਣੇ ਪਹਿਲੇ ਟਵੀਟ ਵਿੱਚ, ਓਹਨਾ ਲਿਖਿਆ ਕਿ 2017 ਵਿੱਚ, ਪੰਜਾਬ ਨੇ ਕਾਂਗਰਸ ਨੂੰ 80 ਵਿਧਾਇਕ ਦਿੱਤੇ ਸਨ। ਮੁਸਤਫਾ ਨੇ ਕਿਹਾ ਕਿ ਕੱਟੜ ਕਾਂਗਰਸੀਆਂ ਨੂੰ ਹਾਲੇ ਤੱਕ ਕਾਂਗਰਸ ਦਾ ਮੁੱਖ ਮੰਤਰੀ ਨਹੀਂ ਮਿਲਿਆ ਹੈ।
ਉਨ੍ਹਾਂ ਚੁਣੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਸਾਢੇ ਚਾਰ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਅਜਿਹੇ ਮੁੱਖ ਮੰਤਰੀ ਦੀ ਚੋਣ ਕਰਨ ਦਾ ਸਮਾਂ ਆ ਗਿਆ ਹੈ ਅਤੇ ਹੁਣ ਕਾਂਗਰਸ ਨੂੰ ਪੰਜ ਸਾਲਾਂ ਲਈ ਪਾਰਟੀ ਨੂੰ ਅਜਿਹਾ ਮੁੱਖ ਮੰਤਰੀ ਚਾਹੀਦਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਦਾ ਦਰਦ ਸਮਝੇ ।
2017,PUNJAB GVE CONG 80 MLAs. SADLY, PARADOXICALLY CONGMEN DIDN'T GET A CONG CM AS YET. TIME TO HVE ONE AFTER A LONG AGONIZING WAIT OF 4 AND HALF YRS WITH AN OPPORTUNITY TO CHOOSE ONE AND RELCT CONG AGAIN TO HVE PARTY CM WITH PAIN OF PUNJAB AND PUNJABIES AT HEART FOR 5 YRS 1/N
— MOHD MUSTAFA, FORMER IPS (@MohdMustafaips) September 18, 2021
EDITOR
CANADIAN DOABA TIMES
Email: editor@doabatimes.com
Mob:. 98146-40032 whtsapp