ਚੰਡੀਗੜ੍ਹ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ‘ਚ ਚੱਲ ਰਹੇ ਸਾਂਝਾ ਅਧਿਆਪਕ ਮੋਰਚੇ ਦੇ ਸੰਭਾਵੀ ਵਿਰੋਧ ਨੂੰ ਦੇਖਦਿਆਂ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਉਨ੍ਹਾਂ ਦੀ ਫੇਰੀ ਦੌਰਾਨ ਵੱਡੇ ਪੱਧਰ ਦੇ ਉੱਤੇ ਪੁਲਿਸ ਦਸਤੇ ਤਾਇਨਾਤ ਰਹਿਣਗੇ। ਸਕਿਓਰਟੀ ਬ੍ਰਾਂਚ ਏਡੀਜੀਪੀ ਇੰਟੈਲੀਜੈਂਸ ਪੰਜਾਬ ਨੇ ਅਜਿਹੇ ਪੱਤਰ ਪੂਰੇ ਪੰਜਾਬ ਦੇ ਜ਼ਿਲ੍ਹਾ ਪੁਲਿਸ ਮੁਖੀਆਂ (SSPs) ਨੂੰ ਜਾਰੀ ਕਰ ਦਿੱਤੇ ਹਨ.
ਜਿਸ ਵਿਚ 18 ਸਤੰਬਰ ਤੋਂ 12 ਅਕਤੂਬਰ ਤਕ ਵੱਖ-ਵੱਖ ਤਰੀਕਾਂ ਦੌਰਾਨ ਫੇਰੀਆਂ ਦਾ ਜ਼ਿਕਰ ਕਰਦਿਆਂ ਸੰਬੰਧਤ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਸੁਰੱਖਿਆ ਬਹਾਲ ਕਰਨ ਦੇ ਹੁਕਮ ਜਾਰੀ ਹੋਏ ਹਨ। ਪੱਤਰ ਵਿਚ ਬਾਕਾਇਦਾ ਲਿਖਿਆ ਗਿਆ ਹੈ ਕਿ ਸਮੂਹ ਅਫਸਰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਤਿਆਰ ਰਹਿਣਗੇ ਅਤੇ ਆਪੋ-ਆਪਣੇ ਖੇਤਰਾਂ ਵਿਚ ਸੁਰੱਖਿਆ ਦੇ ਵਿਸ਼ੇਸ਼ ਸਾਮਾਨ ਮੁਹੱਈਆ ਵੀ ਕਰਵਾਉਣਗੇ।
ਇਨ੍ਹਾਂ ਹੁਕਮਾਂ ਤੋਂ ਬਾਅਦ ਪੂਰੇ ਪੰਜਾਬ ਵਿਚ ਸਕੱਤਰ ਦੀ ਸੁਰੱਖਿਆ ਲਈ ਪੁਲਿਸ ਨੇ ਤਿਆਰੀ ਖਿੱਚ ਦਿੱਤੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp