ਸਿਲਾਈ ਸਿਖਲਾਈ ਅਤੇ ਪਾਰਲਰ ਟ੍ਰੇਨਿੰਗ ਸੈਂਟਰ ਦਾ ਕੀਤਾ ਉਦਘਾਟਨ….
ਹੁਸ਼ਿਆਰਪੁਰ,(Nisha, Navneet) : ਪੰਜਾਬ ਸਰਕਾਰ ਦੁਆਰਾ ਨੌਜੁਆਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹਇਆ ਕਰਵਾਉਣ ਦੇ ਨਾਲ-ਨਾਲ ਨੌਜੁਆਨ ਬੱਚੇ- ਬੱਚੀਆਂ ਨੂੰ ਅਤੇ ਹੋਰਨਾਂ ਜਰੂਰਤਮੰਦਾਂ ਨੂੰ ਆਮਦਨ ਦਾ ਜਰੀਆ ਦੇਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਵਿਚਾਰ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਜ਼ਾਹਿਰ ਕੀਤੇ।
ਉਸ ਵਕਤ ਉਹ ਹਲਕਾ ਚੱਬੇਵਾਲ ਦੇ ਪਿੰਡ ਸਿੰਘਪੁਰ ਵਿਖੇ ਕੁੜੀਆਂ ਅਤੇ ਔਰਤਾਂ ਲਈ ਨਵੇ ਸਿਖਲਾਈ ਸੈਂਟਰ ਅਤੇ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਰ ਰਹੇ ਸਨ। ਡਾ. ਰਾਜ ਨੇ ਕੋਆਪ੍ਰੇਟਿਵ ਸੁਸਾਇਟੀ ਸਿੰਘਪੁਰ ਦਾ ਇਸ ਉਪਰਾਲੇ ਦੁਆਰਾ ਸਰਕਾਰ ਦੇ ਯਤਨਾਂ ਵਿੱਚ ਵਾਧਾ ਕਰਣ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਜ਼ਰੂਰਤਮੰਦ ਬੱਚੀਆਂ ਅਤੇ ਔਰਤਾਂ ਨੂੰ ਸਵੈ-ਨਿਰਭਰ ਬਨਾਉਣ ਵੱਲ ਇੱਕ-ਇੱਕ ਮਹੱਤਵਪੂਰਣ ਕਦਮ ਹੈ।
ਗਰੀਬ ਪਰਿਵਾਰਾਂ ਦੀਆਂ ਬੱਚਿਆਂ ਇਹਨਾਂ ਹੁਨਰਾਂ ਵਿੱਚ ਮਹਾਰਤ ਹਾਸਿਲ ਕਰ ਘਰ ਬੈਠੇ ਵੀ ਆਮਦਨ ਕਰ ਸਕਦੀਆਂ ਹਨ। ਡਾ. ਰਾਜ ਨੇ ਦੱਸਿਆ ਕਿ ਸਵੈ ਰੁਜ਼ਗਾਰ ਯਾਨੀ ਕਿ ਆਪਣਾ ਕੋਈ ਅਦਾਰਾ/ਕੰਮ ਸ਼ੁਰੂ ਕਰਣ ਲਈ ਵੀ ਸਰਕਾਰ ਦੁਆਰਾ ਲੋਨ ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਅਤੇ ਮਦਦ ਲਈ ਕੋਈ ਵੀ ਇਛੁੱਕ ਵਿਅਕਤੀ ਉਹਨਾਂ ਦੇ ਦਫਤਰ ਵਿੱਚ ਸੰਪਰਕ ਕਰ ਸਕਦਾ ਹੈ। ਡਾ. ਰਾਜ ਕੁਮਾਰ ਨੇ ਕਿਹਾ ਕਿ ਆਪਣੇ ਹਲਕਾ ਵਾਸੀਆਂ ਤਕ ਹਰ ਸਰਕਾਰੀ ਯੋਜਨਾ ਦਾ ਭਰਪੂਰ ਲਾਭ ਪਹੁੰਚਾਉਣਾ ਉਹਨਾਂ ਦਾ ਮੰਤਵ ਹੈ। ਇਸ ਮੌਕੇ ਤੇ ਡਾ. ਰਾਜ ਦੇ ਨਾਲ ਸਰਪੰਚ ਸਤਨਾਮ ਸਿੰਘ, ਸੁਰਿੰਦਰ ਕੌਰ ਸੰਮਤੀ ਮੈਂਬਰ, ਸੁਖਦੇਵ ਰਾਮ ਪੰਚ, ਸਤਰਾਮ ਪੰਚ, ਮੱਖਣ ਸਿੰਘ ਪੰਚ, ਕਿਰਨਦੀਪ ਕੌਰ ਪੰਚ, ਰਾਜੂ ਸਿੰਘ ਪੁਰੀਆ, ਮਲਕੀਤ ਰਾਮ, ਲਛਕਰ ਰਾਮ, ਕੇਸ਼ਵ ਨੰਦ, ਸੋਨੀਆ, ਰਮਨਦੀਪ, ਰੀਨਾ, ਸ਼ਾਇਨਾ ਆਦਿ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp