ਵੱਡੀ ਖ਼ਬਰ : ਟਰੱਕ ਤੋ ਖਿੱਲਰੀ ਤੂੜੀ ਇਕੱਠੀ ਕਰ ਰਹੇ 2 ਵਿਅਕਤੀਆਂ ਦੀ ਕਾਰ ਦੇ ਟਕਰਾ ਜਾਣ ਕਾਰਨ ਮੋਤ

ਗੁਰਦਾਸਪੁਰ 20 ਸਤੰਬਰ ( ਅਸ਼ਵਨੀ ) :- ਗੁਰਦਾਸਪੁਰ-ਕਲਾਨੋਰ ਸੜਕ ਉੱਪਰ ਸੜਕ ਉੱਪਰ ਖਿੱਲਰੀ ਹੋਈ ਤੁੜੀ ਇਕੱਤਰ ਕਰਕੇ ਰਹੇ ਦੋ ਵਿਅਕਤੀਆਂ ਦੀ ਕਾਰ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀ ਦੀ ਮੋਤ ਹੋ ਗਈ ਜਦੋਕਿ ਕਾਰ ਚਾਲਕ ਵਿਰੁੱਧ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ 304 , 279 , 337 ਅਤੇ 338 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ । ਬਲਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬਖਸ਼ੀਵਾਲ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਬੀਤੇ ਦਿਨ ਉਹ ਝਿਰਮਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਬਖਸ਼ੀਵਾਲ , ਰੂਪ ਲਾਲ ਪੁੱਤਰ ਤਾਰਾ ਚੰਦ , ਹਰਦੀਪ ਪੁੱਤਰ ਰੂਪ ਲਾਲ ਵਾਸੀਆਨ ਮੋੜ , ਜਸਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭਿਖਾਰੀਵਾਲ ਆਪਣੇ ਟੱਰਕ ਨੰਬਰ ਜੇ ਕੇ 02 ਏ ਸੀ 6872 ਵਿੱਚ ਰਮਦਾਸ ਤੋ ਤੂੜੀ ਭਰ ਕੇ ਜੰਮੂ ਵੇਚਣ ਲਈ ਜਾ ਰਹੇ ਸਨ ਕਰੀਬ 10.30 ਵਜੇ ਰਾਤ ਜਦੋਂ ਉਹ ਮੰਗਲ ਸੈਨ ਪੁੱਲੀ ਤੇ ਪੁੱਜੇ ਤਾਂ ਗੁਰਦਾਸਪੁਰ ਸਾਈਡ ਤੋ ਆਏ ਇਕ ਅਨਪਛਾਤੇ ਟੱਰਕ ਦਾ ਡਰਾਈਵਰ ਉਹਨਾਂ ਦੇ ਟੱਰਕ ਨੂੰ ਸਾਈਡ ਮਾਰ ਕੇ ਚਲਾ ਗਿਆ ।

ਜਿਸ ਨਾਲ ਉਹਨਾਂ ਦੇ ਟੱਰਕ ਦਾ ਭੂੰਗਾ ਪਾਟਣ ਕਾਰਨ ਤੂੜੀ ਸੜਕ ਤੇ ਖਿੱਲਰ ਗਈ ਤਾਂ ਉਹ ਤੇ ਉਸ ਦੇ ਸਾਥੀ ਤੂੜੀ ਸੜਕ ਤੋ ਇਕ ਸਾਈਡ ਤੇ ਇਕੱਠੀ ਕਰਕੇ ਭੁੰਗੇ ਦੀ ਸਿਲਾਈ ਕਰਨ ਲੱਗ ਗਏ ਏਨੇ ਨੂੰ ਕਲਾਨੋਰ ਸਾਈਡ ਤੋ ਇਕ ਕਾਰ ਨੰਬਰ ਪੀ ਬੀ 06 ਐਮ 0110 ਆਈ ਜਿਸ ਨੂੰ ਪ੍ਰਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ ਇਸ ਕਾਰ ਨਾਲ ਟੱਰਕ ਦੇ ਨੇੜੇ ਖੜੇ ਬੰਦਿਆਂ ਦੇ ਟਕਰਾ ਜਾਣ ਨਾਲ ਝਿਰਮਲ ਸਿੰਘ ਅਤੇ ਰੂਪ ਲਾਲ ਦੇ ਜ਼ਿਆਦਾ ਸੱਟਾ ਲੱਗ ਜਾਣ ਕਾਰਨ ਉਂਨਾਂ ਦੀ ਮੋਤ ਹੋ ਗਈ । ਏ ਐਸ ਆਈ ਕੁਲਦੀਪ ਸਿੰਘ ਨੇ ਦਸਿਆਂ ਕਿ ਬਲਜਿੰਦਰ ਸਿੰਘ ਦੇ ਬਿਆਨ ਤੇ ਕਾਰ ਚਾਲਕ ਪ੍ਰਦੀਪ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply