ਜ਼ਿਲ੍ਹੇ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਅਤੇ ਹੋਰ ਮੁਲਾਜ਼ਮ ਮਜ਼ਦੂਰ ਜਥੇਬੰਦੀਆਂ ਦਾ ਕਨਵੈਨਸ਼ਨ ਚ ਪੁੱਜਣ ਤੇ ਧੰਨਵਾਦ
ਗੁਰਦਾਸਪੁਰ 20ਸਤੰਬਰ ( ਅਸ਼ਵਨੀ ) :– ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਉੱਪਰ ਅੱਜ 354ਵੇੰ ਦਿਨ 272ਵੇਂ ਜਥੇ ਨੇ ਭੁੱਖ ਹੜਤਾਲ ਰੱਖੀ । ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕੁਲਵਿੰਦਰ ਸਿੰਘ ਬਸਰਾਵਾਂ , ਜਗਤਾਰ ਸਿੰਘ ਬਸਰਾਵਾਂ , ਮੁਖਤਿਆਰ ਸਿੰਘ ਢਪਈ , ਅਮਰੀਕ ਸਿੰਘ ਢਪੱਈ ਆਦਿ ਨੇ ਇਸ ਵਿੱਚ ਹਿੱਸਾ ਲਿਆ ।
ਇਸ ਮੌਕੇ ਬੋਲਦਿਆਂ ਡਾ ਅਸ਼ੋਕ ਭਾਰਤੀ , ਬਲਬੀਰ ਸਿੰਘ ਕੱਤੋਵਾਲ , ਜਸਵੰਤ ਸਿੰਘ ਪਾਹੜਾ , ਐੱਸਪੀ ਸਿੰਘ ਗੋਸਲ ,ਕਪੂਰ ਸਿੰਘ ਘੁੰਮਣ , ਗੁਰਦੀਪ ਸਿੰਘ ਮੁਸਤਫਾਬਾਦ , ਗੁਰਦੀਪ ਸਿੰਘ ਕਲੀਜਪੁਰ , ਮਲਕੀਅਤ ਸਿੰਘ ਬੁੱਢਾਕੋਟ , ਬਲਦੇਵ ਸਿੰਘ ਮਾਨੇਪੁਰ, ਗੁਰਮੀਤ ਸਿੰਘ ਠਾਣੇਵਾਲ ਆਦਿ ਨੇ ਕੱਲ੍ਹ ਟਰੇਡ ਯੂਨੀਅਨਾਂ ਅਤੇ ਹੋਰ ਮੁਲਾਜ਼ਮ ,ਸਾਹਿਤਕ ‘ਤੇ ਜਨਤਕ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤੀ ਗਈ ਸਫ਼ਲ ਕਨਵੈਨਸ਼ਨ ਵਿੱਚ ਹਿੱਸਾ ਲੈਣ ਤੇ ਧੰਨਵਾਦ ਕੀਤਾ ਗਿਆ ।
ਟਰੇਡ ਯੂਨੀਅਨਾ, ਮੁਲਾਜ਼ਮਾਂ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਸਤਾਈ ਸਤੰਬਰ ਦੇ ਭਾਰਤ ਬੰਦ ਦਾ ਜ਼ਬਰਦਸਤ ਸਮੱਰਥਨ , ਕੀਤਾ ਗਿਆ ਸੀ ।ਸੰਯੁਕਤ ਕਿਸਾਨ ਮੋਰਚੇ ਮੋਰਚੇ ਵੱਲੋਂ ਇਹ ਕਨਵੈਂਸ਼ਨ ਬੀਤੇ ਦਿਨ ਉਨੀ ਸਤੰਬਰ ਨੂੰ ਰੇਲਵੇ ਸਟੇਸ਼ਨ ਵਿਖੇ ਕੀਤੀ ਗਈ ਸੀ ।ਇਸ ਕਨਵੈਨਸ਼ਨ ਦੀ ਪ੍ਰਧਾਨਗੀ ਰੂਪ ਸਿੰਘ ਪੱਡਾ ਸੀਟੂ , ਧਿਆਣ ਸਿੰਘ ਠਾਕੁਰ ਸੀ ਟੀ ਯੂ , ਗੁਲਜ਼ਾਰ ਸਿੰਘ ਭੁੰਬਲੀ ਏਕਟੂ , ਸੁਖਦੇਵ ਸਿੰਘ ਇਫਟੂ , ਪ੍ਰੇਮ ਮਸੀਹ ਸੋਨਾ ਇਫਟੂ , ਲੇਖਰਾਜ ਬੀ ਐਸ ਐਨ ਐਲ , ਰਾਮੇਸ਼ ਕੁਮਾਰ ਸ਼ਰਮਾ ਟੀ ਐਸ ਯੂ ਆਦਿ ਨੇ ਸਾਂਝੇ ਤੋਰ ਤੇ ਕੀਤੀ ।
ਉੱਪਰੋਕਤ ਤੋ ਇਲਾਵਾ ਮੱਖਣ ਸਿੰਘ ਕੋਹਾੜ , ਅਨਿਲ ਕੁਮਾਰ ਪਸਫਫ , ਰਾਜ ਕੁਮਾਰੀ ਅਤੇ ਅਮਰੀਕ ਕੋਰ ਜਨਵਾਦੀ ਇਸਤਰੀ ਸਭਾ , ਗੁਰਦਿਆਲ ਚੰਦ ਸੋਹਲ ਲੋਕ ਨਿਰਮਾਣ ਵਿਭਾਗ , ਨੇਕ ਰਾਜ ਸਰਗੰਲ ਟੀ ਐਸ ਯੂ , ਸਵਿੰਦਰ ਸਿੰਘ ਕੱਲਸੀ ਪੈਨਸ਼ਨਰ ਐਸੋਸੀਏਸ਼ਨ , ਪਲਵਿੰਦਰ ਸਿੰਘ ਤੇ ਗੁਰਦੀਪ ਸਿੰਘ ਮੁਸਤਾਫਾਬਾਦ ਬੀ ਕੇ ਯੂ ਰਾਜੇਵਾਲ , ਅਜੀਤ ਸਿੰਘ ਹੁੰਦਲ ਬੀ ਕੇ ਯੂ , ਸ਼ੀਤਲ ਸਿੰਘ ਗੁਨੋਪੁਰੀ ਜਿਲਾ ਸਾਹਿਤ ਕੇਂਦਰ , ਗੁਰਮੀਤ ਸਿੰਘ ਪਾਹੜਾ ਇਫਟੂ , ਬਲਬੀਰ ਸਿੰਘ ਰੰਧਾਵਾ , ਸੁਖਦੇਵ ਸਿੰਘ ਭਾਗੋਕਾਂਵਾ , ਅਸ਼ਵਨੀ ਕੁਮਾਰ ਜਮਹੂਰੀ ਅਧਿਕਾਰ ਸਭਾ , ਨਰਿੰਦਰ ਸਿੰਘ ਮਾਹਲ , ਸੁਖਦੇਵ ਸਿੰਘ ਭੋਜਰਾਜ , ਰਣਧੀਰ ਸਿੰਘ ਘੁੰਮਣ , ਐਸ ਪੀ ਸਿੰਘ ਗੋਸਲ , ਕਰਣੈਲ ਸਿੰਘ ਪੰਛੀ , ਜਗਜੀਤ ਸਿੰਘ ਅਲੂਣਾ ਆਦਿ ਨੇ ਇਸ ਕਨਵੈਨਸ਼ਨ ਨੂੰ ਸੰਬੋਧਨ ਕੀਤਾ । ਸੰਬੋਧਨ ਕਰਦੇ ਹੋਏ 27 ਸਤੰਬਰ ਦੇ ਭਾਰਤ ਬੰਦ ਦਾ ਪੁਰ-ਜ਼ੋਰ ਸਮਰਥਨ ਕੀਤਾ ਅਤੇ ਆਖਿਆਂ ਕਿ ਉਹ ਵੱਖ-ਵੱਖ ਸ਼ਹਿਰਾਂ ਵਿੱਚ ਕੀਤੀਆਂ ਜਾਣ ਵਾਲ਼ੀਆਂ ਰੈਲੀਆਂ , ਧਰਨਿਆਂ ਅਤੇ ਜਾਮਾ ਵਿੱਚ ਵੱਡੀ ਗਿਣਤੀ ਵਿੱਚ ਪੁੱਜਣਗੇ । ਆਗੂਆਂ ਨੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਅਤੇ ਲੇਬਰ ਕਾਨੂੰਨ ਬਹਾਲ ਕਰਨ ਦੀ ਮੰਗ ਕੀਤੀ । ਇਕ ਮੱਤੇ ਰਾਹੀਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਅਤੇ ਅਵਤਾਰ ਸਿੰਘ ਕਿਰਤੀ ਕਿਸਾਨ ਸਭਾ ਦੀ ਅਚਾਨਕ ਮੋਤ ਤੇ ਸ਼ਰਧਾਂਜਲੀ ਅਰਪਿਤ ਕੀਤੀ । ਦੀਪ ਸਿਧੂ ਵੱਲੋਂ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਹੀਦ ਨਾ ਕਹਿਣ ਦੇ ਬੇਸ਼ਰਮੀ ਭਰੇ ਬਿਆਨ ਦੀ ਨਿਖੇਧੀ ਕੀਤੀ ਗਈ ।ਆਗੂਆਂ ਨੇ ਦੱਸਿਆ ਕਿ ਕੱਲ੍ਹ ਤੋਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹੋਰ ਸਭ ਜਨਤਕ ਥਾਵਾਂ ਦਿੱਤੇ ਸਤਾਈ ਤਰੀਕ ਦੇ ਬੰਦ ਨੂੰ ਸਫਲ ਕਰਨ ਅਤੇ ਰੇਲਵੇ ਸਟੇਸ਼ਨ ਗੁਰਦਾਸਪੁਰ ਅਤੇ ਜ਼ਿਲ੍ਹੇ ਦੇ ਹੋਰ ਸਭ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਪੁੱਜਣ ਦੇ ਲਈ ਅਪੀਲ ਕਰਨ ਹਿੱਤ ਜਥੇ ਬਕਾਇਦਾ ਤੌਰ ਤੇਚੱਲ ਪਏ ਹਨ ।ਆਗੂਆਂ ਕਿਹਾ ਕਿ ਸਤਾਈ ਸਤੰਬਰ ਦਾ ਭਾਰਤ ਬੰਦ ਇਕ ਇਤਹਾਸਕ ਐਕਸ਼ਨ ਹੋ ਨਿਬੜੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਮਹਿੰਦਰ ਸਿੰਘ ਲੱਖਣ ਖੁਰਦ , ਦਵਿੰਦਰ ਸਿੰਘ ਖਹਿਰਾ , ਜਰਨੈਲ ਸਿੰਘ ਆਲੇਚੱਕ , ਹਰਭਜਨ ਸਿੰਘ , ਗੁਰਨਾਮ ਸਿੰਘ ਨਵਾਂ ਪਿੰਡ , ਬਾਵਾ ਦਿੱਤਾ ਆਦਿ ਵੀ ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp