LATEST CM PUNJAB DAY 2 : ਸੁਮਿਤ ਜਾਰੰਗਲ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ, ਈਸ਼ਾ ਕਾਲੀਆ ਮੋਹਾਲੀ ਦੀ ਨਵੀਂ ਡੀਸੀ, 9 IAS ਤੇ 2 PCS ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ  (ਹਰਦੇਵ ਸਿੰਘ ਮਾਨ ) : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੇ ਅਹੁਦਾ ਸੰਭਾਲਣ ਦੇ ਦੂਜੇ ਦਿਨ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ । ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰ ਕੇ 9 ਆਈਏਐੱਸ ਅਧਿਕਾਰੀਆਂ ਤੇ 2 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।

 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਸ ਸਕੱਤਰ ਤੇਜਵੀਰ ਸਿੰਘ ਨੂੰ ਇੰਡਸਟਰੀਜ਼ ਵਿਭਾਗ ‘ਚ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਇਨਵੈਸਟਮੈਂਟ ਪ੍ਰਮੋਸ਼ਨ ਤੇ ਪ੍ਰਿੰਸੀਪਲ ਸਕੱਤਰ ਇਨਫਰਮੇਸ਼ਨ ਟੈਕਨੋਲਾਜੀ ਦਾ ਚਾਰਜ ਵੀ ਰਹੇਗਾ।

Advertisements

ਪਹਿਲਾਂ ਇਹ ਮਹਿਕਮਾ ਹੁਸਨਲਾਲ ਕੋਲ ਸੀ ਜਿਹੜੇ ਨਵੇਂ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਬਣ ਗਏ ਹਨ। ਇਸੇ ਤਰ੍ਹਾਂ ਖ਼ੁਰਾਕ ਅਤੇ ਸਪਲਾਈ ਵਿਭਾਗ ਤੋਂ ਸਪੈਸ਼ਲ ਪ੍ਰਿੰਸੀਪਲ ਸਕੱਤਰ ਦੇ ਰੂਪ ‘ਚ ਲਗਾਏ ਗਏ ਰਾਹੁਲ ਤਿਵਾੜੀ ਦੀ ਜਗ੍ਹਾ ਗੁਰਕੀਰਤ ਕਿਰਪਾਲ ਨੂੰ ਭੇਜਿਆ ਗਿਆ ਹੈ।

Advertisements

ਕੇਂਦਰ ਤੋਂ ਡੈਪੂਟੇਸ਼ਨ ‘ਤੇ ਪਰਤੇ ਦਿਲੀਪ ਕੁਮਾਰ ਨੂੰ ਸਾਇੰਸ ਐਂਡ ਟੈਕਨੋਲਾਜੀ ਵਿਭਾਗ ਦਾ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ। ਉਨ੍ਹਾਂ ਕੋਲ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਸਕੱਤਰ ਇੰਪਲਾਈਮੈਂਟ ਜਨਰੇਸ਼ਨ ਦਾ ਚਾਰਜ ਵੀ ਰਹੇਗਾ।

Advertisements

ਕਮਲ ਕਿਸ਼ੋਰ ਯਾਦਵ ਨੂੰ ਲੋਕ ਸੰਪਰਕ ਵਿਭਾਗ ਦਾ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਦਾ ਚਾਰਜ ਵੀ ਰਹੇਗਾ।

ਮੁਹੰਮਦ ਤਈਅਬ ਨੂੰ ਵਕਫ਼ ਬੋਰਡ ਦਾ ਸੀਈਓ ਲਗਾਇਆ ਗਿਆ ਹੈ। ਉਨ੍ਹਾਂ ਕੋਲ ਡਾਇਰੈਕਟਰ ਖਜ਼ਾਨਾ ਦਾ ਚਾਰਜ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ। ਸੁਮਿਤ ਜਾਰੰਗਲ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਹੋਣਗੇ। ਈਸ਼ਾ ਮੋਹਾਲੀ ਦੀ ਨਵੀਂ ਡੀਸੀ ਹੋਵੇਗੀ। ਉਹ ਗਿਰੀਸ਼ ਦਿਆਲਨ ਦੀ ਜਗ੍ਹਾ ਲੈਣਗੇ ਜੋ ਪਿਛਲੀ ਸਰਕਾਰ ‘ਚ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਦੇ ਕਰੀਬੀ ਅਧਿਕਾਰੀਆਂ ‘ਚੋਂ ਇਕ ਸਨ। ਹਰਪ੍ਰੀਤ ਸਿੰਘ ਸੂਦਨ ਨੂੰ ਉਨ੍ਹਾਂ ਦੇ ਪੁਰਾਣੇ ਮਹਾਕਮਿਆਂ ਦੇ ਨਾਲ-ਨਾਲ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ ‘ਚ ਵਧੀਕ ਸੀਈਓ ਲਗਾਇਆ ਗਿਆ ਹੈ। ਸ਼ੌਕਤ ਅਹਿਮਦ ਨੂੰ ਮੁੱਖਮੰਤਰੀ ਦਾ ਅਡੀਸ਼ਨਲ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਅਨਿਲ ਗੁਪਤਾ ਡਿਪਟੀ ਸੈਕਟਰੀ ਪਰਸਨੋਲ ਹੋਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply