SSP HOSHIARPUR : ਅਗਵਾਕਾਰਾਂ ਵਲੋਂ 50 ਲੱਖ ਦੀ ਮੰਗ ਸੀ ਪਰ ਪੁਲਿਸ ਦਾ ਪ੍ਰੈਸ਼ਰ ਨਾ ਝੱਲਦੇ ਹੋਏ ਰਾਜਨ ਨੂੰ ਛੱਡਣ ਲਈ ਮਜ਼ਬੂਰ ਹੋਣਾ ਪਿਆ

  SSP HOSHIARPUR : ਅਗਵਾਕਾਰਾਂ ਵਲੋਂ ਪੁਲਿਸ ਦਾ ਪ੍ਰੈਸ਼ਰ ਨਾ ਝੱਲਦੇ ਹੋਏ ਰਾਜਨ ਨੂੰ ਛੱਡਣ ਲਈ ਮਜ਼ਬੂਰ ਹੋਣਾ ਪਿਆ
ਹੁਸ਼ਿਆਰਪੁਰ (ਆਦੇਸ਼ , ਢਿੱਲੋਂ ) :
ਜਸਪਾਲ ਪੁੱਤਰ ਦਲੀਪ ਚੰਦ ਵਾਸੀ ਮਕਾਨ ਨੰਬਰ 79 ਬਲਾਕ ਏ ਮਾਊਂਟ ਐਵੀਨਿਊ ਥਾਣਾ
ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸਦਾ ਲੜਕਾ ਰਾਜਨ ਉਮਰ 21 ਸਾਲ ਮਿਤੀ 20/09/2021 ਨੂੰ ਸਵੇਰੇ 4.40 ਮਿੰਟ ਤੇ ਆਪਣੀ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ.07.ਏ.ਐਚ.-5479 ਤੇ ਸਵਾਰ ਹੋ ਕੇ ਆਪਣੀ ਆੜਤ ਤੇ ਆਇਆ, ਉਹ ਅਤੇ ਉਸਦਾ ਭਰਾ ਜੈ ਪਾਲ ਆਪਣੀ ਐਕਟਿਵਾ ਤੇ ਆਪਣੇ ਲੜਕੇ ਦੇ ਪਿੱਛੇ-ਪਿਛੇ ਆ ਰਹੇ ਸੀ ਤਾਂ ਪਿਛੋਂ ਇੱਕ ਵਰਨਾ ਕਾਰ ਰੰਗ ਚਿੱਟਾ ਜਿਸ ਵਿੱਚ 3/4 ਮੋਨੇ ਨੋਜਵਾਨ ਸਵਾਰ ਸਨ, ਆਏ, ਜਿਹਨਾਂ ਨੇ ਉਸਦੇ ਲੜਕੇ ਰਾਜਨ ਦੀ ਕਾਰ ਪਾਸਆਪਣੀ ਵਰਨਾ ਕਾਰ ਖੜੀ ਕਰ ਦਿੱਤੀ ਤੇ ਉਸਦੇ ਲੜਕੇ ਰਾਜਨ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ।

ਉਸਦੇ ਲੜਕੇ ਦੀ ਸਵਿਫਟ ਡਿਜਾਇਰ ਵੀ ਨਾਲ ਲੈ ਗਏ ਅਤੇ ਵਰਨਾ ਕਾਰ ਵਾਲੇ ਲੜਕੇ ਉਸਦੇ ਫੋਨ ਨੰਬਰ ਅਤੇ ਵੱਖ-ਵੱਖ ਨੰਬਰਾਂ ਤੋਂ ਫੋਨ ਕਰਕੇ ਉਸਦੇ ਲੜਕੇ ਨੂੰ ਛੱਡਣ ਲਈ 50 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਹਨ। ਜਿਸਤੇ ਮੁਕੱਦਮਾ ਨੰਬਰ 225
20/09/2021 ਅ.ਧ. 364-ਏ ਭ.ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਚ ਲਿਆਦੀ ਗਈ।
ਅਮਨੀਤ ਕੌਂਡਲ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜਨ ਅਗਵਾ ਮਾਮਲੇ ਚ ਸ਼ਹਿਰ ਚ ਸਹਿਮ ਤੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਸੀ ਅਤੇ ਇਸ ਘਟਨਾ ਨੂੰ ਤੁਰੰਤ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਪੰਜਾਬ ਵਿੱਚ ਰੈਡ ਅਲਰਟ ਜਾਰੀ ਕਰਵਾ ਕੇ ਨਾਕਾਬੰਦੀ ਕਰਵਾਈ ਗਈ ਸੀ .




ਇਸ ਘਟਨਾ ਨੂੰ ਹੱਲ ਕਰਨ ਸਬੰਧੀ ਰਵਿੰਦਰਪਾਲ ਸਿੰਘ ਸੰਧੂ ਐਸ. ਪੀ. ਇੰਨਵੈਸਟੀਗੇਸਨ, ਹੁਸ਼ਿਆਰਪੁਰ, ਮਨਦੀਪ ਸਿੰਘ ਪੀ.ਪੀ.ਐਸ. ਦੀ ਨਿਗਰਾਨੀ ਹੇਠ ਉਕਤ ਹੋਈ ਵਾਰਦਾਤ ਨੂੰ ਟਰੇਸ ਕਰਨ ਅਤੇ ਦੋਸੀਆ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਤੁਸ਼ਾਰ ਗੁਪਤਾ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਗੜਸੰਕਰ, ਰਾਕੇਸ਼ ਕੁਮਾਰ ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਡਿਟੈਕਟਿਵ, ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਗਿੱਲ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਥਾਨਿਕ, ਹੁਸ਼ਿਆਰਪੁਰ ਅਤੇ ਪ੍ਰਵੇਸ਼ ਚੋਪੜਾ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸਿਟੀ, ਹੁਸ਼ਿਆਰਪੁਰ, ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ, ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਤਫਤੀਸ਼ ਵੱਖ-ਵੱਖ ਐਂਗਲਾਂ ਤੋਂ, ਸੂਝਬੂਝ, ਪ੍ਰੋਫੈਸ਼ਨਲ, ਵਿਗਿਆਨਿਕ ਅਤੇ ਟੈਕਨੀਕਲ ਤਰੀਕੇ ਨਾਲ ਅਮਲ ਵਿੱਚ ਲਿਆਂਦੀ ਗਈ ਤੇ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮੁਕੱਦਮਾ ਹਜਾ ਵਿੱਚ ਲੋੜੀਂਦੇ ਦੋਸ਼ੀਆ ਵਿਚੋਂ ਇੱਕ ਦੋਸ਼ੀ ਵਰਿੰਦਰਪਾਲ ਸਿੰਘ ਉਰਫ ਵਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਚੂੰਗ ਮਹਿਤਾ ਅੰਮ੍ਰਿਤਸਰ ਜੋ ਕਿ ਦਰਮਨ ਕਾਹਲੋਂ ਦੇ ਕਹਿਣ ਤੇ ਮੰਗੀ ਗਈ ਫਿਰੌਤੀ ਦੀ ਰਕਮ ਲੈਣ ਵਾਸਤੇ ਆਇਆ ਸੀ, ਜਿਸਨੂੰ ਪੁਲਿਸ ਵਲੋਂ ਮੁਸਤੈਦੀ, ਹੁਸ਼ਿਆਰੀ ਅਤੇ ਬੜੀ ਮੇਹਨਤ ਨਾਲ ਟਾਂਡਾ ਰੋਡ ਸ੍ਰੀ ਹਰਗੋਬਿੰਦਪੁਰ ਨਹਿਰ ਲਾਗੇ
ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ।
ਜਿਸ ਪਾਸੋਂ ਇੱਕ ਮੋਟਰ ਸਾਈਕਲ ਬਿਨਾ ਨੰਬਰੀ, ਪਿਸਟਲ 32 ਬੋਰ ਅਤੇ 3 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਮੁਕੱਦਮਾ ਦੀ ਤਫਤੀਸ਼ ਦੋਰਾਨ ਅਗਵਾਕਾਰਾਂ ਵਲੋਂ ਪੁਲਿਸ ਦਾ ਪ੍ਰੈਸ਼ਰ ਨਾਂ ਝੱਲਦੇ ਹੋਏ ਲੜਕੇ ਰਾਜਨ ਨੂੰ ਛੱਡਣ ਲਈ ਮਜ਼ਬੂਰ ਹੋਣਾ ਪਿਆ ਤੇ ਅਗਵਾਕਾਰਾਂ ਨੂੰ ਉਹਨਾਂ ਵਲੋਂ ਅਗਵਾ ਕੀਤੇ ਲੜਕੇ ਰਾਜਨ ਨੂੰ ਸਵੇਰੇ ਕਰੀਬ 3 ਵਜੇ ਬੇਵਸ ਹੋ ਕੇ ਕਸਬਾ ਖਿਲਚੀਆਂ ਅੰਮ੍ਰਿਤਸਰ ਵਿਖੇ ਛੱਡ ਗਏ।

ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ.ਪੁਲਿਸ ਕਪਤਾਨ ਇੰਨਵੈਸਟੀਗੇਸ਼ਨ, ਹੁਸ਼ਿਆਰਪੁਰ, ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ, ਸਬ ਡਵੀਜਨ ਗੜਸ਼ੰਕਰ ਅਤੇ ਗੁਰਪ੍ਰੀਤ ਸਿੰਘ ਗਿੱਲ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਥਾਨਿਕ, ਹੁਸ਼ਿਆਰਪੁਰ ਵਲੋਂ ਲੜਕੇ ਰਾਜਨ ਨੂੰ ਸਹੀ ਸਲਾਮਤ ਲਿਆ ਕੇ ਸਾਰਿਆਂ ਦੀ ਹਾਜਰੀ ਵਿੱਚ ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਵਲੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਕੱਦਮਾ ਹਜਾ ਵਿੱਚ ਲੜਕੇ ਰਾਜਨ ਦੀ ਕਾਰ ਨੰਬਰ ਪੀ.ਬੀ.07.ਏ.,ਐਚ. 5479 ਪਹਿਲਾ ਹੀ ਸੋਨਾਲੀਕਾ ਲਾਗੇ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਗ੍ਰਿਫ਼ਤਾਰ ਦੋਸ਼ੀ ਵਰਿੰਦਰਪਾਲ ਸਿੰਘ ਉਰਫ ਵਿੱਕੀ ਪਾਸੋਂ ਕੀਤੀ ਗਈ ਪੁੱਛ ਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਵਲੋਂ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਰਣਵੀਰ ਸਿੰਘ ਉਰਫ ਰਾਣਾ ਵਾਸੀ ਕੰਦੋਵਾਲੀ
ਦਾ ਹਸਪਤਾਲ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਅਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 135 ਮਿਤੀ 04/08/20
ਅ.ਧ. 302/307/148/149 ਭ.ਦ. 25/27/54/59 ਅਸਲਾ ਐਕਟ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਦਰਜ ਹੋਇਆ, ਜਿਸ ਵਿੱਚ ਇਸ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਵੀ ਗਿਰੋਹ ਵਲੋਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ ਤਾਂ ਉਕਤ ਦੋਸੀ ਆਪਣੇ ਸਾਥੀਆਂ ਨੂੰ ਲੁਕਣ ਲਈ ਪਨਾਹ ਦਿੰਦਾ ਸੀ।
ਓਹਨਾ ਕਿਹਾ ਕਿ ਮੁਕੱਦਮੇਂ ਦੀ ਤਫਤੀਸ਼ ਜਾਰੀ ਹੈ, ਜੋ ਇਸ ਘਟਨਾ ਨੂੰ ਅੰਜਾਮ ਦਰਮਨ ਕਾਹਲੋ ਜੋ ਕਿ ਵਿਦੇਸ ਯੂ.ਐਸ.ਏ. ਅਤੇ ਸਤਿੰਦਰਪਾਲ ਤੱਗੜ ਜੋ ਕਿ ਮਲੇਸ਼ੀਆ ਵਿਖੇ ਰਹਿੰਦਾ ਹੈ ਦੇ ਕਹਿਣ ਤੇ ਦਿੱਤਾ ਗਿਆ ਸੀ, ਜੋ ਇਹਨਾਂ ਦੀ ਅਤੇ ਬਾਕੀ ਦੋਸ਼ੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply