ਨਵੀਂ ਦਿੱਲੀ : ਪੈਨਸ਼ਨ ਪਾਉਣ ਵਾਲਿਆਂ ਲਈ 1 ਅਕਤੂਬਰ, 2021 ਤੋਂ ਪੈਨਸ਼ਨ ਦਾ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਪੈਨਸ਼ਨਰਜ਼ ਲਈ ਇਸ ਨਿਯਮ ਨੂੰ ਮੰਨਣਾ ਬੇਹੱਦ ਜ਼ਰੂਰੀ ਹੋਵੇਗਾ। ਹੁਣ ਡਿਜੀਟਲ ਲਾਈਫ ਸਰਟੀਫਿਕੇਟ (Digital Life Certificate) ਦੇਸ਼ ਦੇ ਸਾਰੇ ਹੈੱਡ ਪੋਸਟ ਆਫਿਸ ਦੇ ਜੀਵਨ ਪ੍ਰਮਾਣ ਸੈਂਟਰ JPC ‘ਚ ਜਮ੍ਹਾਂ ਕਰਵਾਏ ਜਾ ਸਕਣਗੇ। ਅਜਿਹੇ ਪੈਨਸ਼ਨਰਜ਼ ਜਿਨ੍ਹਾਂ ਦੀ ਉਮਰ 80 ਸਾਲ ਜਾਂ ਉਸ ਤੋਂ ਜ਼ਿਆਦਾ ਹੈ, ਉਹ 1 ਅਕਤੂਬਰ ਤੋਂ 30 ਨਵੰਬਰ 2021 ਤਕ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ।
80 ਸਾਲ ਤੋਂ ਹੇਠਾਂ ਦੇ ਪੈਨਸ਼ਨਰਜ਼ 1 ਨਵੰਬਰ ਤੋਂ 30 ਨਵੰਬਰ ਤਕ ਲਾਈਫ ਸਰਟੀਫਿਕੇਟ ਜਮ੍ਹਾਂ ਕਰ ਸਕਣਗੇ।
ਪੋਸਟ ਆਫਿਸ ‘ਚ ਹੁਣ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕੀਤਾ ਜਾ ਰਿਹਾ ਹੈ। ਭਾਰਤੀ ਡਾਕ ਵਿਭਾਗ ਨੇ ਸਾਰੇ ਪੈਨਸ਼ਨਰਜ਼ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਜੀਵਨ ਪ੍ਰਮਾਣ ਸੈਂਟਰ ਦੀ ਆਈਡੀ ਬੰਦ ਹੋਵੇ ਤਾਂ ਸਮੇਂ ਸਿਰ ਐਕਟਿਵ ਕਰ ਲਓ। ਸਰਕਾਰ ਵੱਲੋਂ ਜਿਨ੍ਹਾਂ ਹੈੱਡ ਪੋਸਟ ਆਫਿਸ ‘ਚ ਜੀਵਨ ਪ੍ਰਮਾਣ ਸੈੰਟਰ ਨਹੀਂ ਹੈ, ਉੱਥੇ ਫੌਰਨ ਇਹ ਸੈਂਟਰ ਬਣਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਰਕਾਰ ਅਨੁਸਾਰ, ਜੀਵਨ ਪ੍ਰਮਾਣ ਸੈਂਟਰ ਬਣਾਉਣ ਤੋਂ ਬਾਅਦ ਆਈਡੀ ਐਕਟੀਵੇਟ ਕਰਨੀ ਪਵੇਗੀ। ਇਹੀ ਕੰਮ ਪੋਸਟ ਆਫਿਸ ‘ਚ ਕਾਮਨ ਸਰਵਿਸ ਸੈਂਟਰ ਲਈ ਵੀ ਹੋਣਾ ਹੈ। ਇਸ ਦੀ ਆਖਰੀ ਤਰੀਕ 20 ਸਤੰਬਰ, 2021 ਨਿਰਧਾਰਤ ਕੀਤੀ ਗਈ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp