29 ਸਤੰਬਰ ਨੂੰ ਕਲਾਨੌਰ ਦੀ ਦਾਣਾ ਮੰਡੀ ਵਿਖੇ “ਮਸੀਹੀ ਅਧਿਕਾਰ ਰੈਲੀ” ਹੋਵੇਗੀ ਇਤਿਹਾਸਿਕ : ਲਾਰੈਂਸ ਚੌਧਰੀ

29 ਸਤੰਬਰ ਨੂੰ ਕਲਾਨੌਰ ਦੀ ਦਾਣਾ ਮੰਡੀ ਵਿਖੇ “ਮਸੀਹੀ ਅਧਿਕਾਰ ਰੈਲੀ” ਹੋਵੇਗੀ ਇਤਿਹਾਸਿਕ

ਵਿਕਾਸ ਕਰਦੇ ਸਮੇਂ ਮਸੀਹੀ ਭਾਈਚਾਰੇ ਨੂੰ ਭੁੱਲ ਜਾਂਦੀਆਂ ਹਨ ਸਰਕਾਰਾਂ :ਲਾਰੈਂਸ ਚੌਧਰੀ

Advertisements

ਬਟਾਲਾ/ ਗੁਰਦਾਸਪੁਰ / ਪਠਾਨਕੋਟ  (ਰਾਜਿੰਦਰ ਰਾਜਨ, ਅਵਿਨਾਸ਼,ਅਸ਼ਵਨੀ ) ਮਾਝੇ ਦੀ 29 ਸਤੰਬਰ ਦਿਨ ਬੁੱਧਵਾਰ ਨੂੰ ਹੋ ਰਹੀ ਮਸੀਹੀ ਅਧਿਕਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਤੇਜ਼ ਕਰਦੇ ਹੋਏ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਅੱਜ ਕਈ ਪਿੰਡਾ ਦਾ ਤੂਫ਼ਾਨੀ ਦੌਰਾ ਕਰਨ ਉਪਰੰਤ ਹੋਲੀ ਹੀਲਿੰਗ ਚਰਚ ਸਾਹਮਣੇ ਫਿਸ਼ ਪਾਰਕ ਵਿਖੇ ਪਾਸਟਰ ਸਾਵਰ ਗਿੱਲ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਭੈਣਾਂ ਭਰਾਵਾਂ ਨਾਲ ਮੀਟਿੰਗ ਕੀਤੀ।

Advertisements

ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬਾਕੀ ਵਰਗਾ ਦੇ ਆਰਥਿਕ ਸਮਾਜਿਕ, ਸਿੱਖਿਅਕ ਅਤੇ ਰਾਜਨੀਤੀਕ ਵਿਕਾਸ ਕਰਦੇ ਸਮੇਂ ਸਰਕਾਰਾਂ ਮਸੀਹੀ ਭਾਈਚਾਰੇ ਨੂੰ ਭੁੱਲ ਜਾਂਦੀਆਂ ਹਨ। ਮੌਜੂਦਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਇੱਕ ਵੀ ਵਾਇਦਾ ਪੂਰਾ ਨਹੀਂ ਕੀਤਾ। ਸਕਾਲਰਸ਼ਿਪ ਦੇ ਨਾਂ ਤੇ ਆਨਲਾਈਨ ਭਰਾਏ ਫਾਰਮਾ ਦਾ ਪਿਛਲੇ ਚਾਰ ਸਾਲਾਂ ਤੋਂ ਇੱਕ ਵੀ ਪੈਸਾ ਬੱਚਿਆ ਦੇ ਖਾਤੇ ਵਿੱਚ ਨਹੀਂ ਪਾਇਆ, ਜਿਹਨਾਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਕਬਿਰਸਤਾਂਨ ਨਹੀਂ ਜ਼ਮੀਨ ਖਰੀਦ ਕੇ ਦੇਵਾਂਗੇ ਝੂਠ ਨਿਕਲ਼ਿਆ, ਕੱਚੇ ਘਰਾਂ ਨੂੰ ਪੱਕਾ ਕਰਨ, ਬੇਘਰ ਲੋਕਾਂ ਨੂੰ ਘਰ ਆਦਿ ਵਾਇਦੇ ਪੂਰੇ ਨਾ ਕਰਕੇ ਮਸੀਹੀ ਭਾਈਚਾਰੇ ਨਾਲ਼ ਭੱਦਾ ਮਜ਼ਾਕ ਕੀਤਾ ਹੈ। ਉਹਨਾਂ ਭਾਈਚਾਰੇ ਨੂੰ ਕਿਹਾ ਕਿ ਕਦ ਤੱਕ ਸਰਕਾਰਾ ਦੀ ਇਸ ਧੱਕੇਸ਼ਾਹੀ ਨੂੰ ਸਹਿਣ ਕਰਾਂਗੇ। ਉਹਨਾਂ ਭਾਈਚਾਰੇ ਦੇ ਅਧਿਕਾਰਾ ਲਈ ਮਾਲਵੇ ਤੋਂ ਬਾਅਦ ਮਾਝੇ ਵਿੱਚ 29 ਸਤੰਬਰ ਨੂੰ ਕਲਾਨੌਰ ਵਿਖੇ ਹੋ ਰਹੀ ਰੈਲੀ ਵਿੱਚ ਪਹੁੰਚਣ ਦੀ ਸੰਗਤਾਂ ਨੂੰ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਗ੍ਰਿਫਨ ਮਸੀਹ,ਪੀਟਰ ਰੰਧਾਵਾ,ਰਾਜੂ ਚੀਦਾ,ਰਾਜਨ ਰੰਧਾਵਾ,ਵਿਕਟਰ ਗਿੱਲ, ਲਵਪ੍ਰੀਤ ਮਸੀਹ,ਮਹਿੰਦਰ ਮਸੀਹ, ਸਲੀਮ ਚੌਧਰੀ, ਸੁਰਜੀਤ ਰੰਧਾਵਾ, ਰਵੀ ਸੇਖਾ,ਰਾਜਾ ਗਿੱਲ,ਬੀਰ ਮਸੀਹ,ਮੁਨੀਸ਼ ਗਿੱਲ,ਤਨੀਸ਼ ਗਿੱਲ,ਰੋਮੀ ਖੋਸਲਾ,ਸੂਰਜ ਚੀਦਾ,ਸਾਹਿਲ ਗਿੱਲ ਆਦਿ ਹਾਜਰ ਸਨ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply