ਵੱਡੀ ਖ਼ਬਰ : ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਊਲ – -ਜਲੂਲ ਬੋਲਣ ਵਾਲੇ ਅਤੁਲ ਨੰਦਾ ਦੀ ਥਾਂ ਨਵਾਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਨਿਯੁਕਤ

ਚੰਡੀਗੜ੍ਹ: ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਊਲ – ਜਲੂਲ ਬੋਲਣ ਵਾਲੇ ਕੈਪਟਨ ਪੱਖੀ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਥਾਂ ਚੰਨੀ ਸਰਕਾਰ ਵਲੋਂ ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਅਤੁਲ ਨੰਦਾ ਨੇ ਵੀ 19 ਤਰੀਕ ਨੂੰ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਬਕਾ ਐਡਵੋਕੇਟ ਜਨਰਲ ਅਤੁਲ ਨੰਦਾ ਪੰਜਾਬ ਦਾ ਪਹਿਲਾ ਸ਼ਖਸ਼ ਸੀ ਜੋ ਕਿ ਕੈਪਟਨ ਸਰਕਾਰ ਦੁਆਰਾ ਦਿਤੀਆਂ ਸਹੂਲਤਾਂ ਦਾ ਆਨੰਦ ਮਾਣਦਾ ਰਿਹਾ ਤੇ ਕਾਂਗਰਸ ਸਰਕਾਰ ਦੇ ਕੇਸ ਹਾਰਦਾ ਰਿਹਾ।  ਇਹਦੇ ਹੋਣ ਦੇ ਬਾਵਜੂਦ ਕੈਪਟਨ ਸਰਕਾਰ ਨੂੰ ਮਹਿੰਗੇ ਵਕੀਲ ਦਿੱਲੀ ਤੋਂ ਕਰਨੇ ਪੈਂਦੇ ਸਨ ਤੇ ਸਰਕਾਰ ਤੇ ਵਿਤੀ ਬੋਝ ਪੈਂਦਾ ਸੀ। 

Advertisements

ਜਾਣਕਾਰੀ ਅਨੁਸਾਰ ਕੁਝ ਹਫ਼ਤੇ ਪਹਿਲਾਂ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਨੂੰ ਮਿਲਣ ਸੁਨੀਲ ਜਾਖੜ ਪਹੁੰਚੇ ਪਰ ਸਬੱਬ ਨਾਲ ਓਥੇ ਇਹ ਮਿਲ ਪਿਆ ਜਿਸ ਦੌਰਾਨ ਸੁਨੀਲ ਜਾਖੜ ਨੇ ਇਸਦੀ ਚੰਗੀ ਖੁੰਬਇਹ ਕਹਿ ਕੇ  ਠੱਪੀ ਕਿ ਤੂੰ ਸਰਕਾਰ ਦੇ ਕੇਸਾਂ ਦੀ ਪੈਰਵੀ ਢੰਗ ਨਾਲ ਨਹੀਂ ਕਰਦਾ ਤੇ ਕੇਸ ਲਗਾਤਾਰ ਹਾਰਦਾਂ ਹੈਂ ਤੇ ਸਰਕਾਰੀ ਖਜਾਨੇ ਤੇ ਬੋਝ ਬਣੀ ਬੈਠਾਂ ਹੈਂ. 

Advertisements

ਕੁਝ ਦਿਨਾਂ ਬਾਅਦ ਹੀ ਇਸਨੇ ਆਪਣੀ ਹੀ ਕੈਪਟਨ ਸਰਕਾਰ ਦੇ ਖਿਲਾਫ ਜਾਂਦਿਆਂ ਚੰਡੀਗੜ੍ਹ ਦੀ ਇਕ ਅਖਬਾਰ ਰਾਹੀਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਊਲ – ਜਲੂਲ ਬਿਆਨ ਦਾਗ ਕਿ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਜਿਸ ਕਾਰਣ ਸਰਕਾਰ ਦੀ ਕਾਫੀ ਬਦਨਾਮੀ ਹੋਈ ਅਤੇ ਜਿਸਦੇ ਚਲਦੇ ਅਜਿਹੇ ਕਈ ਕਾਰਨਾਂ ਕਰਕੇ ਕੈਪਟਨ ਅਮਰਿੰਦਰ ਅਸਤੀਫਾ ਦੇਣ ਲਈ  ਮਜਬੂਰ ਹੋਏ। 

Advertisements

ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਕੇਸ ਵਿਚ ਸੁੰਦਰ ਸ਼ਾਮ ਅਰੋੜਾ ਧਿਰ ਹੀ ਨਹੀਂ, ਅਦਾਲਤ ਵਲੋਂ ਓਹਨਾ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਬਲਕਿ ਸੰਬੰਧਿਤ ਰਹੇ ਅਫਸਰਾਂ ਤੋਂ ਨਿਯਮਾਂ ਬਾਰੇ ਪੜਤਾਲ ਹੋ ਰਹੀ ਹੈ। 

ਜਦੋਂ ਮੁਢਲੇ ਦੌਰ ਚ ਮੁੱਖਮੰਤਰੀ ਵਜੋਂ ਸੁਨੀਲ ਜਾਖੜ ਦਾ ਨਾਮ ਸਾਹਮਣੇ ਆਇਆ ਤਾਂ ਉਕਤ ਵਕੀਲ ਪੱਤਰਾ ਵਾਚ ਗਿਆ  ਤੇ ਅਸਤੀਫਾ ਦੇ ਕੇ ਪਾਸੇ ਹੋ ਗਿਆ। ਇਸਦੀ ਢਿੱਲੀ ਕਾਰਗੁਜਾਰੀ ਕਾਰਣ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੇ  ਸਿੱਟ ਦਾ ਇਕ ਵੱਡਾ ਇਮਾਨਦਾਰ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਵੀ ਅਸਤੀਫਾ ਦੇਣਾ ਪੈ ਗਿਆ । ਹੁਣ ਚੰਨੀ ਸਰਕਾਰ ਨੇ ਕਮਾਂਡ  ਦੀਪਇੰਦਰ ਸਿੰਘ ਨੂੰ ਦੇ ਕੇ ਵੱਡੀ ਜਿੰਮੇਦਾਰੀ ਸੌਂਪ ਦਿੱਤੀ ਹੈ। 

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply