*ਸ਼ਹੀਦ ਦੀ ਬਰਸੀ ਤੇ ਪ੍ਰਤਿਯੋਗਤਾ ਵਜ਼ੀਫ਼ਾ ਪ੍ਰਾਪਤ ਵਿਦਿਆਰਥੀਆਂ ਦਾ ਕੀਤਾ ਸਨਮਾਨ *
*ਬਟਾਲਾ 23 ਸਤੰਬਰ (ਅਵਿਨਾਸ਼ , ਗਗਨ ) *
* ਅੱਜ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਸਰਕਾਰੀ ਹਾਈ ਸਮਾਰਟ ਸਕੂਲ ਗਿੱਲਾਵਾਲੀ ( ਕਿਲਾ ਦਰਸ਼ਨ ਸਿੰਘ ) ਵਿਖੇ ਸ਼ਹੀਦ ਮੇਜਰ ਵਜਿੰਦਰ ਸਿੰਘ ਦੀ ਬਰਸੀ ਮੌਕੇ ਸ਼ਹੀਦ ਦੇ ਵੱਡੇ ਭਰਾ ਕਰਨਲ ਜਗਜੀਤ ਸਿੰਘ ਸ਼ਾਹੀ ( ਜੀ.ਓ.ਜੀ. ਹੈੱਡ ਤਹਿਸੀਲ ਬਟਾਲਾ ) ਵੱਲੋਂ ਸਕੂਲ ਵਿੱਚ ਪੜ੍ਹਾਈ ਵਿੱਚ ਹੋਏ ਸੁਧਾਰ ਕਰਕੇ ਸਕੂਲ ਦੀਆ ਪ੍ਰਤਿਯੋਗਤਾ ਪ੍ਰੀਖਿਆਵਾਂ ਵਿੱਚ ਵਜ਼ੀਫ਼ੇ ਪ੍ਰਾਪਤ ਕਰਨ ਵਾਲੇ 05 ਵਿਦਿਆਰਥੀਆਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ। ਇਸ ਮੌਕੇ ਐਨ.ਟੀ.ਐਸ.ਈ. ਟੈਸਟ ਕਲੀਅਰ ਕਰਨ ਵਾਲੇ ਤੇਜਬੀਰ ਸਿੰਘ ਨੂੰ 5100 ਸੌ ਰੁਪਏ ਜਦਕਿ ਐਨ.ਐਮ.ਐਮ.ਐਸ. ਟੈਸਟ ਕਲੀਅਰ ਕਰਨ ਵਾਲੇ ਵਾਲੀ ਵਿਦਿਆਰਥਣ ਸਹਿਜਪ੍ਰੀਤ ਕੌਰ ਅਤੇ ਪੀ. ਐਸ.ਟੀ.ਐਸ.ਈ.ਟੈਸਟ ਕਲੀਅਰ ਕਰਨ ਵਾਲੇ ਵਿਦਿਆਰਥੀ ਹਰਨੂਰ , ਅਰਪਿਤ ਅਤੇ ਗਗਨਪ੍ਰੀਤ ਕੌਰ ਨੂੰ ਪ੍ਰਤੀ ਵਿਦਿਆਰਥੀ 2100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਆਪਣੇ ਸ਼ਹੀਦ ਭਰਾ ਦੀ ਬਰਸੀ ਨੂੰ ਆਪਣੇ ਪਿੰਡ ਦੇ ਇਸ ਸਕੂਲ ਵਿੱਚ ਪ੍ਰਤਿਯੋਗਤਾ ਪਰੀਖਿਆਵਾਂ ਪਾਸ ਕਰ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਿਆ ਕਰਨਗੇ। ਇਸ ਮੌਕੇ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸ਼ਹੀਦ ਪਰਿਵਾਰ ਵੱਲੋਂ ਬੱਚਿਆਂ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਐਨ.ਟੀ.ਐਸ.ਈ.,ਐਨ.ਐਮ.ਐਮ.ਐਸ., ਪੀ.ਐਸ.ਟੀ.ਐਸ.ਈ.ਟੈਸਟ ਕਲੀਅਰ ਕਰਨ ਬੱਚਿਆ ਨੂੰ ਹੈੱਡ ਮਾਸਟਰ ਜਸਵਿੰਦਰ ਸਿੰਘ ਭੁੱਲਰ ਅਤੇ ਸਟਾਫ਼ ਵੱਲੋਂ ਯੋਜਨਾਬੰਦ ਤਰੀਕੇ ਨਾਲ ਮਿਹਨਤ ਕਰਵਾਈ ਹੈ। ਉਨ੍ਹਾ ਦੱਸਿਆ ਕਿ ਤੇਜਬੀਰ ਸਿੰਘ ਇੱਕਲੋਤਾ ਅਜਿਹਾ ਵਿਦਿਆਰਥੀ ਹੈ ਜਿਸ ਨੇ ਗੁਆਂਢੀ ਪੰਜ ਜਿੱਲ੍ਹਿਆਂ ਵਿੱਚੋਂ ਐਨ.ਟੀ.ਐਸ.ਈ ਟੈਸਟ ਪਾਸ ਕਰਕੇ ਆਪਣੇ ਅਧਿਆਪਕਾਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਨੇ ਪਿਛਲੇ ਡੇਢ ਸਾਲ ਵਿੱਚ ਵਿਦਿਆਰਥੀਆ ਦੀ ਗਿਣਤੀ ਵਿਚ 78% ਹੋਏ ਵਾਧੇ ਅਤੇ ਸਕੂਲ ਦੀ ਬਿਲਡਿੰਗ ਅਤੇ ਦਿੱਖ ਸੁਧਾਰਨ ਦੇ ਵੱਲੋਂ ਆਏ ਪਤਵੰਤਿਆ ਨੂੰ ਦੱਸਿਆ। ਇਸ ਮੋਕੇ ਸਰਪੰਚ ਹਰਬਲਦੇਵ ਸਿੰਘ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਐਸ. ਐਮ. ਸੀ. ਚੇਅਰਮੈਨ ਹਰਮੀਤ ਸਿੰਘ , ਜੀ.ਓ.ਜੀ . ਮੈਬਰ ਅਤੇ ਸਟਾਫ਼ ਹਾਜ਼ਰ ਸਨ।*
EDITOR
CANADIAN DOABA TIMES
Email: editor@doabatimes.com
Mob:. 98146-40032 whtsapp