ਚੰਡੀਗੜ੍ਹ 23 ਸਤੰਬਰ (ਰਜਿੰਦਰ ਧੀਮਾਨ ਰਵਿੰਦਰ ਸਿਮੁੂ) ਅੱਜ ਗਵਰਨਰ ਹਾਊਸ ਜਾਣ ਤੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਸਿਰਫ਼ ਰਬੜ ਦੀ ਸਟੰਪ ਕਹਿੰਦੇ ਹੋਏ ਕਿਹਾ ਕਿਹਾ ਕਿ ਸਾਰੇ ਕੰਮ ਨਵਜੋਤ ਸਿੰਘ ਸਿੱਧੂ ਤੇ ਸੁਖੀ ਰੰਧਾਵੇ ਦੇ ਇਸ਼ਾਰੇ ਤੇ ਹੋ ਰਹੇ ਹਨ ਚੰਨੀ ਤਾਂ ਸਿਰਫ਼ ਉਨ੍ਹਾਂ ਦੇ ਹੱਥਾਂ ਚ ਹੱਥ ਕਠਪੁਤਲੀ ਹੈ .
ਉਨ੍ਹਾਂ ਇਸ ਗੱਲ ਤੇ ਵੀ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੂੰ ਕੋਈ ਵੀ ਫ਼ੈਸਲਾ ਲੈਣਾ ਹੁੰਦਾ ਤਾਂ ਉਹ ਦਿੱਲੀ ਜਾ ਕੇ ਹਾਜ਼ਰੀ ਭਰਦੇ ਹਨ ਅਤੇ ਦਿੱਲੀਓਂ ਜੋ ਵੀ ਹੁਕਮ ਹੁੰਦਾ ਉਸੇ ਤਰ੍ਹਾਂ ਕੈਬਨਿਟ ਬਣਦੀ ਹੈ ਜਦੋਂਕਿ ਇਕ ਹਫ਼ਤਾ ਬੀਤਣ ਦੇ ਬਾਵਜੂਦ ਵੀ ਪੰਜਾਬ ਦੀ ਨਵੀਂ ਕੈਬਨਟ ਨਹੀਂ ਬਣ ਸਕੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲੋਂ ਕਾਂਗਰਸ ਪ੍ਰਧਾਨ ਸਿੱਧੂ ਦੀ ਵੱਧ ਚੱਲ ਰਹੀ ਹੈ ਅਤੇ ਉਸੇ ਦੇ ਇਸ਼ਾਰੇ ਤੇ ਪੰਜਾਬ ਦਾ ਡੀਜੀਪੀ ਜਾਂ ਪ੍ਰਿੰਸੀਪਲ ਸੈਕਟਰੀ ਲਾਏ ਜਾ ਰਹੇ ਹਨ.
ਉਨ੍ਹਾਂ ਕਿਹਾ ਕਿ ਉਨ੍ਹਾਂ ਅਫ਼ਸਰਾਂ ਨੂੰ ਸਿੱਧੇ ਤੌਰ ਤੇ ਬੁਲਾ ਕੇ ਇਹ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਵੀਹ ਦਿਨਾਂ ਦੇ ਅੰਦਰ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ,ਸੁਖਬੀਰ ਬਾਦਲ ਨੂੰ ਜਿਹੜਾ ਅੰਦਰ ਕਰੇਗਾ ਉਸ ਨੂੰ ਡੀਜੀਪੀ ਲਾਇਆ ਜਾਵੇਗਾ .ਉਨ੍ਹਾਂ ਕਿਹਾ ਕਿ ਬਦਲਾ ਲੈਣ ਦੀ ਰਾਜਨੀਤੀ ਵਧ ਰਹੀ ਹੈ ਜਦੋਂ ਕਿ ਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਸੁਖਬੀਰ ਬਾਦਲ ਨੇ ਵਿਸ਼ੇਸ਼ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਜੇਲ੍ਹਾਂ ਤੋਂ ਡਰਦੇ ਨਹੀਂ ਤੇ ਨਾ ਹੀ ਅਸੀਂ ਪੁਲੀਸ ਦੇ ਦਬਾਅ ਤੋਂ ਡਰਦੇ ਹਾਂ ਇਸ ਲਈ ਸਾਡੇ ਤੇ ਫੋਕਸ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਰੁਜ਼ਗਾਰ ਤੇ ਹੋਰ ਸੁਵਿਧਾਵਾਂ ਦੇਣ ਦੀ ਗੱਲ ਕਰੋ ਰੇਤ ਮਾਫੀਆ ਤੇ ਸਵਾਲ ਪੁੱਛਣ ਤੇ ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨਾਲ ਕੰਮ ਕਰਨ ਵਾਲੀ ਬਾਕੀ ਟੀਮ ਦੇ ਐੱਮਐੱਲਏ ਸਹਿਬਾਨ ਵੀ ਇਸ ਧੰਦੇ ਵਿਚ ਸ਼ਾਮਲ ਹਨ .
ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਚੰਨੀ ਨੂੰ ਸਾਡਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਪਹਿਲਾਂ ਦਲਿਤ ਉਪ ਮੁੱਖ ਮੰਤਰੀ ਲਾਉਣ ਦੀ ਗੱਲ ਕੀਤੀ ਸੀ ਇਸੇ ਲਈ ਕਾਂਗਰਸ ਨੂੰ ਇਹ ਯਾਦ ਆਈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਦਲਿਤ ਬਣਾ ਦਿੱਤਾ ਦੂਜੇ ਪਾਸੇ ਤੋਂ ਚਰਨਜੀਤ ਸਿੰਘ ਚੰਦੀ ਚੰਨੀ ਨੂੰ ਵੀ ਇਸ ਗੱਲ ਦੀ ਸਲਾਹ ਦਿੱਤੀ ਕਿ ਮੁੱਖ ਮੰਤਰੀ ਦੇ ਕੁਝ ਸਿਧਾਂਤ ਹੁੰਦੇ ਹਨ ਮਰਿਆਦਾ ਹੁੰਦੀ ਹੈ ਕਿਰਪਾ ਕਰਕੇ ਚੰਨੀ ਸਾਬ ਵੀ ਮੁੱਖ ਮੰਤਰੀ ਦੀ ਮਰਿਆਦਾ ਵਿੱਚ ਰਹਿਣ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਆਉਣ ਵਾਲੀਆਂ 2022 ਦੀਆਂ ਚੋਣਾਂ ਤੇ ਟ੍ਰਾਇਲ ਕਰ ਰਹੀ ਹੈ .
ਇਹ ਕਿੰਨਾ ਕੁ ਕਾਮਯਾਬ ਹੋਊ ਇਹ ਤਾਂ ਪੰਜਾਬ ਦੇ ਲੋਕ ਹੀ ਦੱਸਣਗੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਚ ਸਿਰਫ ਸੌ ਦਿਨ ਬਾਕੀ ਹਨ ਇਸ ਲਈ ਉਹ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਲਈ ਕੋਈ ਕਦਮ ਚੁੱਕੇ ਨਾਕੇ ਫੋਕੇ ਵਾਅਦੇ ਕਰਕੇ ਲੋਕਾਂ ਨੂੰ ਭਰਮਾਉਣ ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੋ ਚੰਨੀ ਸਾਲ ਇਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਹੁੰਦਿਆਂ 700 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ.
ਬੇਅਦਬੀ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਦਰਬਾਰ ਸਾਹਿਬ ਜਾ ਕੇ ਇਹ ਅਰਦਾਸ ਕੀਤੀ ਗਈ ਸੀ ਕਿ ਬੇਅਦਬੀ ਕਰਨ ਵਾਲੇ ਤੇ ਕਰਵਾਉਣ ਵਾਲਿਆਂ ਦਾ ਕੁਝ ਨਾ ਰਹੇ ਸੋ ਥੋਡੇ ਸਾਹਮਣੇ ਕੈਪਟਨ ਸਾਬ੍ਹ ਤੇ ਦਾਦੂਵਾਲ ਦਾ ਹਾਲ ਦੇਖ ਲਓ. ਉਨ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੱਤੀ ਕਿ ਉਹ ਜਲਦਬਾਜ਼ੀ ਵਿੱਚ ਕੁਝ ਅਜਿਹੇ ਫ਼ੈਸਲੇ ਨਾ ਕਰ ਦੇਣ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਹੋਰ ਸੰਤਾਪ ਝੱਲਣਾ ਪਵੇ ਸਗੋਂ ਉਹ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੌਜਵਾਨ ਨੂੰ ਰੁਜ਼ਗਾਰ ਆਦਿ ਬਾਰੇ ਫ਼ੈਸਲੇ ਕਰਨ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾਉਣ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp