ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੀ – ਜਸਵੀਰ ਸਿੰਘ ਗੜ੍ਹੀ
ਬਸਪਾ ਦੀ ਸੂਬਾ ਪੱਧਰੀ ਮੰਥਨ ਮੀਟਿੰਗ 25 ਸਤੰਬਰ ਨੂੰ ਜਲੰਧਰ ਹੋਵੇਗੀ
ਜਲੰਧਰ/ ਹੁਸ਼ਿਆਰਪੁਰ ਚੰਡੀਗੜ੍ਹ/ਫਗਵਾੜਾ/ ਸ਼੍ਰੀ ਅਨੰਦਪੁਰ ਸਾਹਿਬ (ਬਾਵਾ, ਹਰਭਜਨ ਢਿੱਲੋਂ , ਸੌਰਵ ਗਰੋਵਰ, ਧੀਮਾਨ , ਸਿੱਮੀ )
ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਦੇ ਸਿਰ ਤੇ ਪਛੱੜੀਆ ਸੇ੍ਣੀਆ ਨੂੰ ਗੁੰਮਰਾਹ ਕਰ ਰਹੀ ਹੈ। ਕਾਂਗਰਸ ਦੇ ਆਗੂ ਮਹਾਤਮਾ ਗਾਂਧੀ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਵਿਚਾਲੇ ਕਾਂਗਰਸ ਪਾਰਟੀ ਦੀ ਜੋਰ-ਜਬਦਸਤੀ ਨਾਲ 24 ਸਤੰਬਰ 1932 ਨੂੰ ਪੂਨਾ ਪੈਕਟ ਹੋਇਆ ਸੀ ਜਿਸ ਨਾਲ ਪੱਛੜੀਆਂ ਸ੍ਰੇਣੀਆਂ ਦੇ ਦੋਹਰੇ ਵੋਟ ਦਾ ਅਧਿਕਾਰ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖਕੇ ਖੋਹ ਲਿਆ ਸੀ।
ਕਾਂਗਰਸ ਦੀ ਧੱਕੇਸ਼ਾਹੀ ਵਿੱਚੋ ਨਿਕਲ਼ੇ ਸਾਂਝੇ ਚੋਣ ਖੇਤਰ ਦੀ ਪ੍ਰਣਾਲੀ ਰਾਹੀਂ ਪੱਛੜੀਆਂ ਸ੍ਰੇਣੀਆਂ ਨੂੰ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਨੇ ਹਮੇਸ਼ਾ ਨਕਲੀ ਨੇਤਾ ਦਿੱਤੇ। ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਨੇ 1984 ਵਿਚ ਬਹੁਜਨ ਸਮਾਜ ਪਾਰਟੀ ਬਣਾਕੇ ਪੱਛੜੀਆਂ ਸ੍ਰੇਣੀਆਂ ਦੇ ਅਸਲੀ ਨੁਮਾਇੰਦੇ ਪੈਦਾ ਕੀਤੇ। ਅਸਲੀ ਨੁਮਾਇੰਦੇ ਪੱਛੜੀਆਂ ਸ੍ਰੇਣੀਆਂ ਦੇ ਚੁਣਕੇ ਵਿਧਾਨ ਸਭਾ ਚ ਨਾ ਚਲੇ ਜਾਣ ਤਾਂ ਕਾਂਗਰਸ ਨੇ ਅੱਜ ਪੰਜਾਬ ਚ ਪੂਨਾ ਪੈਕਟ ਦੇ ਉਤਪਾਦ ਅੱਗੇ ਕੀਤੇ ਹਨ ਤਾਂ ਕਿ ਪੱਛੜੀਆਂ ਸ੍ਰੇਣੀਆਂ ਨੂੰ ਗੁੰਮਰਾਹ ਕੀਤਾ ਜਾ ਸਕੇ। ਬਸਪਾ ਪੱਛੜੀਆਂ ਸ੍ਰੇਣੀਆਂ ਤੇ ਗਰੀਬ ਸਮਾਜ ਵਿੱਚ ਨਿਰੰਤਰ ਜਾਗਰਤੀ ਮੁਹਿੰਮ ਜਾਰੀ ਰੱਖੇਗੀ ਜਿਸ ਨਾਲ ਕਿ ਪੰਜਾਬ ਵਿੱਚ ਪੱਛੜੀਆਂ ਸ੍ਰੇਣੀਆਂ ਦੇ ਅਸਲੀ ਨੁਮਾਇੰਦੇ ਵਿਧਾਨ ਮੰਡਲ ਚ ਚੁਣਕੇ ਜਾ ਸਕਣ।
ਸ ਗੜ੍ਹੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿ ਕਿ ਬਸਪਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ, 9 ਅਕਤੂਬਰ ਨੂੰ ਸਾਹਿਬ ਕਾਂਸ਼ੀ ਰਾਮ ਜੀ ਪ੍ਰੀਨਿਰਵਾਣ ਅਤੇ ਭਗਵਾਨ ਵਾਲਮੀਕਿ ਜਯੰਤੀ ਦੇ ਮੱਦੇਨਜਰ ਸੂਬਾ ਪੱਧਰੀ ਮੰਥਨ ਮੀਟਿੰਗ 25 ਸਤੰਬਰ ਨੂੰ ਸਾਹਿਬ ਕਾਂਸ਼ੀ ਰਾਮ ਭਵਨ ਜਲੰਧਰ ਵਿਖੇ ਬੁਲਾਈ ਹੈ। ਜਿਸ ਵਿਚ ਵਿਸੇਸ ਤੌਰ ਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਤੇ ਸ਼੍ਰੀ ਵਿਪੁਲ ਕੁਮਾਰ ਜੀ ਪਹੁਚ ਰਹੇ ਹਨ। ਸ ਗੜ੍ਹੀ ਨੇ ਕਿਹਾ ਕਿ ਆਜ਼ਾਦੀ ਦੇ 74 ਸਾਲਾ ਵਿਚ ਕਾਂਗਰਸ ਨੇ ਹਮੇਸ਼ਾ ਪੱਛੜੀਆਂ ਸ੍ਰੇਣੀਆਂ ਵਿੱਚ ਨਕਲੀ ਲੀਡਰਾਂ ਰਾਹੀਂ ਅੱਖਾਂ ਵਿਚ ਘੱਟਾ ਪਾਇਆ ਹੈ ਜਿਸ ਦਾ ਚੜ੍ਹਿਆਂ ਨਕਲੀ ਗੁਬਾਰ ਬਸਪਾ ਮਜ਼ਬੂਤੀ ਤੇ ਯੋਜਨਾ ਬੱਧ ਤਰੀਕੇ ਨਾਲ ਉਤਾਰੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements