ਵੱਡੀ ਖ਼ਬਰ : # SSP HOSHIARPUR AMNEET : : ਹੁਣ ਹੁਸ਼ਿਆਰਪੁਰ ਪੁਲਿਸ ਨੇ ਇਕ ਵੱਡਾ ਅਪਰਾਧੀ ਅਮਰੀਕ ਸਿੰਘ ਦਬੋਚਿਆ

SSP HOSHIARPUR AMNEET : : ਹੁਸ਼ਿਆਰਪੁਰ ਪੁਲਿਸ ਨੇ ਇਕ ਹੋਰ ਦਬੋਚਿਆ, ਰਾਜਨ ਅਗਵਾ ਮਾਮਲੇ ਚ ਸਾਜਿਸ਼ਕਰਤਾ ਅਮਰੀਕ ਸਿੰਘ ਫੜਿਆ ਗਿਆ
ਹੁਸ਼ਿਆਰਪੁਰ (ਆਦੇਸ਼,  ਢਿੱਲੋਂ )
ਹੁਸ਼ਿਆਰਪੁਰ ਚ ਫਲਾਂ ਦੇ ਵਪਾਰੀ ਦੇ ਬੇਟੇ ਰਾਜਨ ਨੂੰ ਅਗਵਾ ਕਰ ਲਿਆ ਗਿਆ ਸੀ।  ਪੁਲਿਸ ਦੇ ਦਬਾਅ ਹੇਠ ਦੋਸ਼ੀਆਂ ਨੇ ਰਾਜਨ ਨੂੰ ਛੱਡ ਦਿੱਤਾ ਸੀ।  ਸੀਨੀਅਰ ਪੁਲਿਸ ਕਪਤਾਨ ਅਮਨੀਤ ਕੋਂਡਲ ਦੇ ਨਿਰਦੇਸ਼ਾਂ ਤੇ ਐਸ ਪੀ ਰਵਿੰਦਰਪਾਲ ਸਿੰਘ ਸੰਧੂ  ਨੇ ਸਖ਼ਤ ਪ੍ਰਬੰਧਾਂ ਹੇਠ ਰਾਜਾਂ ਨੂੰ ਸਹੀ ਸਲਾਮਤ ਉਸਦੇ ਘਰ ਪਹੁੰਚ ਦਿੱਤਾ ਸੀ। ਇਸ ਦੌਰਾਨ ਓਹਨਾ ਤੋਂ ਅਲਾਵਾ ਐੱਸ ਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਵੀ ਸਨ। 


ਸੀਨੀਅਰ ਪੁਲਿਸ ਕਪਤਾਨ ਅਮਨੀਤ
ਇਸ ਸਬੰਧੀ ਅੱਜ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੋਂਡਲ , ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੁਕੱਦਮੇ ਦੀ ਤਫਤੀਸ਼ ਨੂੰ ਅੱਗੇ ਤੋਂ ਜਾਰੀ ਰੱਖਦਿਆ ਹੋਇਆ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ.,ਪੁਲਿਸ ਕਪਤਾਨ, ਤਫਤੀਸ਼ ਹੁਸ਼ਿਆਰਪੁਰ, ਸ਼੍ਰੀ ਪਰਵੇਸ਼ ਚੋਪੜਾ, ਪੀ.ਪੀ.ਐਸ., ਡੀ.ਐਸ.ਪੀ., ਸਿਟੀ, ਇੰਸਪੈਕਟਰ ਸ਼ਿਵ ਕੁਮਾਰ,ਇੰਚਾਰਜ, ਸੀ.ਆਈ.ਏ., ਇੰਸਪੈਕਟਰ ਕਰਨੈਲ ਸਿੰਘ, ਮੁੱਖ ਅਫਸਰ ਥਾਣਾ ਮਾਡਲ ਟਾਉਣ ਅਤੇ ਐਸ.ਆਈ. ਦੇਸ ਰਾਜ, ਮੁੱਖਅਫਸਰ ਥਾਣਾ ਮੇਹਟੀਆਣਾ ਦੀ ਟੀਮ ਨੂੰ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ.

ਇਸ ਮੁਕੱਦਮਾ ਵਿੱਚ ਲੋੜੀਂਦੇ ਇੱਕ ਹੋਰ ਦੋਸ਼ੀ ਹੁਸ਼ਿਆਰਪੁਰ ਪੁਲਿਸ ਨੇ ਵੱਡਾ ਅਪਰਾਧੀ ਅਮਰੀਕ ਸਿੰਘ ਪਿੰਡ ਪੱਟੀ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਕਾਬੂ ਕਰ ਲਿਆ ਗਿਆ ਹੈ , ਜਿਸ ਵਲੋਂ ਇਸ ਘਟਨਾ ਦੀ ਸਾਜਿਸ਼ ਰਚੀ ਗਈ ਸੀ.

ਓਹਨਾ ਦੱਸਿਆ ਕਿ ਅਦਾਲਤ ਚ ਪੇਸ਼ ਕਰਕੇ ਇਸਦਾ 3 ਦਿਨਾਂ ਰਿਮਾਂਡ ਲੈ ਲਿਆ ਗਿਆ ਹੈ
। ਓਧਰ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ.,ਪੁਲਿਸ ਕਪਤਾਨ ਨੇ ਦੱਸਿਆ ਹੈ ਕਿ
ਤਫਤੀਸ਼ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ।
ਸਭ ਫੜੇ ਜਾਣਗੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply