ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਬੱਚਿਆਂ ਦੀ ਜਾਂਚ ਲਈ ਲਗਾਇਆ ਕੈਂਪ
ਹਾਜੀਪੁਰ / ਦਸੂਹਾ 25 ਸਤੰਬਰ (ਹਰਭਜਨ ਢਿੱਲੋਂ ) :
ਸਕੱਤਰ ਸਕੂਲ ਸਿੱਖਿਆ ਵਿਭਾਗ, ਪੰਜਾਬ ਅਤੇ ਡਾਇਰੈਕਟਰ ਜਨਰਲ ਸਿੱਖਿਆ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਦੀ ਹਦਾਇਤਾਂ ਅਨੁਸਾਰ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਹੁਸ਼ਿਆਰਪੁਰ ਦੀ ਅਗਵਾਈ ਹੇਠ ਅੱਜ ਰਘੁਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਦਿਵਿਆਂਗ ਬੱਚਿਆਂ ਨੂੰ ਸਹਾਇਤਾ ਉਪਕਰਨ ਸਬੰਧੀ ਜਾਂਚ ਕੈਂਪ ਲਗਾਇਆ ਗਿਆ। ਇੰਜੀ. ਗੌਤਮ ਨੇ ਦੱਸਿਆ ਕਿ ਕੈਂਪ ਵਿੱਚ ਤਹਿਸੀਲ ਮੁਕੇਰੀਆਂ ਵਿੱਚ ਪੈਂਦੇ ਪੰਜ ਵਿੱਦਿਅਕ ਬਲਾਕ ਮੁਕੇਰੀਆਂ 1, ਮੁਕੇਰੀਆਂ 2, ਹਾਜੀਪੁਰ, ਕਮਾਹੀਦੇਵੀ ਅਤੇ ਤਲਵਾੜਾ ਤੋਂ ਦਿਵਿਆਂਗ ਬੱਚਿਆਂ ਦੀ ਜਾਂਚ ਕਾਨਪੁਰ ਤੋਂ ਅਲਮਿਕੋ (ALMICO) ਅਤੇ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਗਈ। ਕੈਂਪ ਵਿੱਚ ਕਰੀਬ 130 ਬੱਚਿਆਂ ਦਾ ਮੁਆਇਨਾ ਕੀਤਾ ਗਿਆ ਇਨ੍ਹਾਂ ਬੱਚਿਆਂ ਨੂੰ ਲੋੜ ਅਨੁਸਾਰ ਨੇੜ ਭਵਿੱਖ ਵਿੱਚ ਲੁੜੀਂਦੇ ਸਹਾਇਤਾ ਉਪਕਰਨ ਆਦਿ ਪ੍ਰਦਾਨ ਕੀਤੇ ਜਾਣਗੇ। ਸਕੂਲ ਦੇ ਪ੍ਰਿੰ. ਸੰਜੀਵ ਕੁਮਾਰ ਵੱਲੋਂ ਸਕੂਲ ਵਿੱਚ ਕੈਂਪ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਬੱਚਿਆਂ ਤੇ ਨਾਲ ਆਏ ਮਾਪਿਆਂ ਲਈ ਵੀ ਆਉਣ-ਜਾਣ ਦਾ ਕਿਰਾਇਆ ਅਤੇ ਖਾਣੇ ਆਦਿ ਦਾ ਪ੍ਰਬੰਧ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਿਲ੍ਹਾ ਹੁ਼ਸਿਆਰਪੁਰ ਵਿੱਚ ਅਜਿਹੇ ਪੰਜ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਟਾਂਡਾ, ਦਸੂਹਾ, ਹੁਸ਼ਿਆਰਪੁਰ, ਹਾਜੀਪੁਰ ਅਤੇ ਗੜ੍ਹਸ਼ੰਕਰ ਸ਼ਾਮਿਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸਹਾਇਕ ਸਮਾਰਟ ਸਕੂਲ ਕੁਆਡੀਨੇਟਰ, ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਸੁਭਾਸ਼ ਚੰਦਰ ਜਿਲ੍ਹਾ ਸਪੈਸ਼ਲ ਐਜੂਕੇਟਰ ਟੀਚਰ, ਡਾ. ਧੀਰਜ ਕੁਮਾਰ ਫਿਜੀਉਥੈਰਿਪਿਟ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp